August 12, 2026, 8:45 am
----------- Advertisement -----------
HomeNewsBreaking Newsਕੋਲਕਾਤਾ ਰੇਪ-ਕਤਲ ਮਾਮਲਾ: ਦੇਸ਼ 'ਚ ਅੱਜ ਡਾਕਟਰਾਂ ਦੀ ਹੜਤਾਲ: ਐਮਰਜੈਂਸੀ ਨੂੰ ਛੱਡ...

ਕੋਲਕਾਤਾ ਰੇਪ-ਕਤਲ ਮਾਮਲਾ: ਦੇਸ਼ ‘ਚ ਅੱਜ ਡਾਕਟਰਾਂ ਦੀ ਹੜਤਾਲ: ਐਮਰਜੈਂਸੀ ਨੂੰ ਛੱਡ ਕੇ ਸਾਰੀਆਂ ਸੇਵਾਵਾਂ 24 ਘੰਟੇ ਲਈ ਬੰਦ

Published on

----------- Advertisement -----------
  • ਹਸਪਤਾਲਾਂ ‘ਚ ਐਮਰਜੈਂਸੀ ਨੂੰ ਛੱਡ ਕੇ ਸਾਰੀਆਂ ਸੇਵਾਵਾਂ 24 ਘੰਟੇ ਲਈ ਬੰਦ
  • ਆਈਐਮਏ ਨੇ ਰੱਖੀਆਂ 5 ਮੰਗਾਂ

ਕੋਲਕਾਤਾ, 17 ਅਗਸਤ 2024 – ਕੋਲਕਾਤਾ ਵਿੱਚ ਟ੍ਰੇਨੀ ਡਾਕਟਰ ਦੇ ਬਲਾਤਕਾਰ-ਕਤਲ ਦੀ ਘਟਨਾ ਦੇ ਵਿਰੋਧ ਵਿੱਚ ਅੱਜ ਦੇਸ਼ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਹੜਤਾਲ ਹੈ। ਦੇਸ਼ ਦੇ ਮੈਡੀਕਲ ਸਟਾਫ ਦੀ ਸਭ ਤੋਂ ਵੱਡੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਸ਼ਨੀਵਾਰ (17 ਅਗਸਤ) ਸਵੇਰੇ 6 ਵਜੇ ਤੋਂ ਐਤਵਾਰ ਸਵੇਰੇ 6 ਵਜੇ ਤੱਕ 24 ਘੰਟਿਆਂ ਲਈ ਬੰਦ ਦਾ ਐਲਾਨ ਕੀਤਾ ਹੈ।

ਇਸ ਸਮੇਂ ਦੌਰਾਨ, ਸਾਰੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੇ ਕੰਮ ਬੰਦ ਰਹਿਣਗੇ। ਆਈਐਮਏ ਨੇ 15 ਅਗਸਤ ਨੂੰ ਹੜਤਾਲ ਦੀ ਜਾਣਕਾਰੀ ਦਿੱਤੀ ਸੀ। ਐਸੋਸੀਏਸ਼ਨ ਨੇ ਕਿਹਾ ਕਿ ਹੜਤਾਲ ਦੌਰਾਨ ਓਪੀਡੀਜ਼ ਕੰਮ ਨਹੀਂ ਕਰਨਗੀਆਂ। ਐਮਰਜੈਂਸੀ ਤੋਂ ਇਲਾਵਾ ਕੋਈ ਹੋਰ ਸਰਜਰੀ ਨਹੀਂ ਕੀਤੀ ਜਾਵੇਗੀ।

9 ਅਗਸਤ ਨੂੰ, ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਇੱਕ ਆਨ-ਡਿਊਟੀ ਪੋਸਟ ਗ੍ਰੈਜੂਏਟ ਟ੍ਰੇਨੀ ਡਾਕਟਰ ਦਾ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਦੇਸ਼ ਭਰ ਵਿੱਚ ਡਾਕਟਰਾਂ ਦੀ ਹੜਤਾਲ ਅਤੇ ਵਿਰੋਧ ਪ੍ਰਦਰਸ਼ਨ ਜਾਰੀ ਹਨ।

ਐਮਏ ਨੇ ਕੋਲਕਾਤਾ ਘਟਨਾ ਤੋਂ ਬਾਅਦ ਦੇਸ਼ ਵਿੱਚ ਡਾਕਟਰਾਂ ਅਤੇ ਹਸਪਤਾਲਾਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਬਣਾਉਣ ਸਮੇਤ ਸਰਕਾਰ ਤੋਂ 5 ਮੰਗਾਂ ਕੀਤੀਆਂ ਹਨ। ਪੜ੍ਹੋ ਐਸੋਸੀਏਸ਼ਨ ਦੀਆਂ ਮੰਗਾਂ-

  1. ਡਾਕਟਰਾਂ ਅਤੇ ਹਸਪਤਾਲਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਨੀਤੀ ਬਣਾਈ ਜਾਵੇ। 2019 ਦੇ ਪ੍ਰਸਤਾਵਿਤ ਹਸਪਤਾਲ ਸੁਰੱਖਿਆ ਬਿੱਲ ਵਿੱਚ 2023 ਵਿੱਚ ਮਹਾਂਮਾਰੀ ਰੋਗ ਐਕਟ 1897 ਵਿੱਚ ਕੀਤੀਆਂ ਸੋਧਾਂ ਨੂੰ ਸ਼ਾਮਲ ਕਰਨ ਵਾਲਾ ਇੱਕ ਕੇਂਦਰੀ ਕਾਨੂੰਨ ਬਣਾਓ। ਆਈਐਮਏ ਦਾ ਮੰਨਣਾ ਹੈ ਕਿ ਇਸ ਨਾਲ 25 ਰਾਜਾਂ ਵਿੱਚ ਮੌਜੂਦਾ ਕਾਨੂੰਨ ਮਜ਼ਬੂਤ ​​ਹੋਣਗੇ। ਆਈਐਮਏ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਲਾਗੂ ਕੀਤੇ ਗਏ ਆਰਡੀਨੈਂਸ ਵਰਗਾ ਹੀ ਇੱਕ ਆਰਡੀਨੈਂਸ ਇਸ ਸਥਿਤੀ ਵਿੱਚ ਉਚਿਤ ਹੋਵੇਗਾ।
  2. ਸਾਰੇ ਹਸਪਤਾਲਾਂ ਵਿੱਚ ਹਵਾਈ ਅੱਡਿਆਂ ਵਾਂਗ ਸੁਰੱਖਿਆ ਪ੍ਰੋਟੋਕੋਲ ਹੋਣੇ ਚਾਹੀਦੇ ਹਨ। ਹਸਪਤਾਲਾਂ ਨੂੰ ਲੋੜੀਂਦੀਆਂ ਸੁਰੱਖਿਆ ਸਹੂਲਤਾਂ ਵਾਲੇ ਸੁਰੱਖਿਅਤ ਖੇਤਰ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ। ਸੀ.ਸੀ.ਟੀ.ਵੀ. ਸਕਿਉਰਿਟੀ, ਸੁਰੱਖਿਆ ਗਾਰਡਾਂ ਦੀ ਤਾਇਨਾਤੀ ਅਤੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇ।
  3. IMA ਨੇ ਕਿਹਾ ਕਿ ਕੋਲਕਾਤਾ ਬਲਾਤਕਾਰ-ਕਤਲ ਪੀੜਤਾ 36 ਘੰਟੇ ਦੀ ਡਿਊਟੀ ਸ਼ਿਫਟ ‘ਤੇ ਸੀ। ਅਰਾਮ ਕਰਨ ਲਈ ਕੋਈ ਥਾਂ ਨਾ ਹੋਣ ਕਾਰਨ ਉਹ ਸੈਮੀਨਾਰ ਹਾਲ ਵਿੱਚ ਚਲੀ ਗਈ। ਹਸਪਤਾਲਾਂ ਵਿੱਚ ਡਾਕਟਰਾਂ ਲਈ ਸੁਰੱਖਿਅਤ ਥਾਵਾਂ ਅਤੇ ਆਰਾਮ ਕਰਨ ਵਾਲੀਆਂ ਥਾਵਾਂ ਦੀ ਘਾਟ ਨੂੰ ਤੁਰੰਤ ਦੂਰ ਕੀਤਾ ਜਾਵੇ।
  4. ਕੋਲਕਾਤਾ ਬਲਾਤਕਾਰ-ਕਤਲ ਮਾਮਲੇ ਦੀ ਨਿਰਧਾਰਿਤ ਸਮੇਂ ਦੇ ਅੰਦਰ ਪੇਸ਼ੇਵਰ ਜਾਂਚ ਹੋਣੀ ਚਾਹੀਦੀ ਹੈ ਅਤੇ ਪੀੜਤ ਨੂੰ ਨਿਆਂ ਮਿਲਣਾ ਚਾਹੀਦਾ ਹੈ। ਦੋਸ਼ੀਆਂ ਦੀ ਪਛਾਣ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
  5. ਜਿਸ ਤਰੀਕੇ ਨਾਲ ਪੀੜਤਾ ਨਾਲ ਜ਼ੁਲਮ ਕੀਤਾ ਗਿਆ ਸੀ, ਉਸ ਅਨੁਸਾਰ ਉਸਦੇ ਪਰਿਵਾਰ ਨੂੰ ਉਚਿਤ ਅਤੇ ਸਨਮਾਨਜਨਕ ਮੁਆਵਜ਼ਾ ਦਿੱਤਾ ਜਾਵੇ।
----------- Advertisement -----------

ਸਬੰਧਿਤ ਹੋਰ ਖ਼ਬਰਾਂ

Punjab ਦੀਆਂ 117 ਸੀਟਾਂ ਉੱਤੇ ਇਕੱਲੇ ਚੋਣ ਲੜੇਗੀ ਭਾਜਪਾ: ਕੇਵਲ ਢਿੱਲੋਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ...

ਗੜ੍ਹਸ਼ੰਕਰ ਦੇ ਪਿੰਡ ਰੋੜਮਜਾਰਾ ਦੀ ਧੀ ਨੇ ਵਿਦੇਸ਼ ‘ਚ ਵਧਾਇਆ ਮਾਣ, ਕੈਨੇਡੀਅਨ ਫ਼ੌਜ ‘ਚ ਭਰਤੀ ਹੋਈ ਰਤਿੰਦਰ ਕੌਰ

ਪੰਜਾਬ ਦੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੱਡੇ ਅਹੁਦੇ ਹਾਸਿਲ ਕਰਕੇ ਪਿੰਡ...

CM ਮਾਨ ਲਈ ‘ਫ਼ਖਰ-ਏ-ਕੌਮ’ ਖ਼ਿਤਾਬ ਦੀ ਮੰਗ, ਵਿਧਾਇਕ ਗਿਆਸਪੁਰਾ ਨੇ ਵਿਧਾਨ ਸਭਾ ’ਚ ਗਿਣਵਾਈਆਂ ਸਰਕਾਰ ਦੀਆਂ ਪਹਿਲਕਦਮੀਆਂ

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕ...

ਅੰਮ੍ਰਿਤਪਾਲ ਮਹਿਰੋਂ ਤੇ ਰਣਜੀਤ ਸਿੰਘ ਖਿਲਾਫ਼ ਬਠਿੰਡਾ ਅਦਾਲਤ ਨੇ ਦੋਸ਼ ਤੈਅ ਕੀਤੇ

 ਬਠਿੰਡਾ ਦੀ ਅਦਾਲਤ (Bathinda Court) ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪ੍ਰਭਾਵਕ ਕੰਚਨ ਕੁਮਾਰੀ, ਜਿਸਨੂੰ...

ਡੀਜ਼ਲ ’ਚ ਈਥਾਨੌਲ ਮਿਲਾਉਣ ਦੀ ਯੋਜਨਾ ਸਰਕਾਰ ਵੱਲੋਂ ਰੱਦ

ਕੇਂਦਰ ਨੇ ਸੋਮਵਾਰ ਨੂੰ ਟੈਸਟਿੰਗ ਤੋਂ ਬਾਅਦ ਡੀਜ਼ਲ ਵਿੱਚ ਈਥਾਨੌਲ ਮਿਲਾਉਣ ਦੇ ਦੀ ਯੋਜਾਨਾ...

MP ਹਰਭਜਨ ਸਿੰਘ ਵੱਲੋਂ ਸ਼ੇਅਰ ਕੀਤੀ ਨਸ਼ੇ ’ਚ ਝੂਲਦੇ ਨੌਜਵਾਨਾਂ ਦੀ ਵੀਡੀਓ ਨੂੰ ਲੈ ਕੇ ਪੰਜਾਬ ਪੁਲਿਸ ਨੇ ਕੀਤਾ ਖੁਲਾਸਾ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ, ਜਿਸ ਦਾ ਦਾਅਵਾ ਪੰਜਾਬ ਦਾ ਹੈ, ਨੇ...

ਆਊਟਸੋਰਸ ਕਰਮਚਾਰੀਆਂ ਨੂੰ ਠੇਕੇ ‘ਤੇ ਰੱਖੇਗੀ ਮਾਨ ਸਰਕਾਰ, ਸਰਬਸੰਮਤੀ ਨਾਲ ਪਾਸ ਹੋਇਆ ਬਿੱਲ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਅਹਿਮ ਬਿੱਲ...

ਗੁਰਦੁਆਰਾ ਹੰਸਾਲੀ ਸਾਹਿਬ ਵਿਖੇ ਸਿਲੰਡਰ ਫਟਣ ਕਾਰਨ ਲੰਗਰ ਹਾਲ ‘ਚ ਲੱਗੀ ਭਿਆਨਕ ਅੱਗ

ਫਤਿਹਗੜ੍ਹ ਸਾਹਿਬ ਦੇ ਹੰਸਾਲੀ ਸਾਹਿਬ ਵਿਖੇ ਲੰਗਰ ਹਾਲ ਵਿੱਚ ਸੋਮਵਾਰ ਸਵੇਰੇ 9 ਵਜੇ ਦੇ...

ਕੋਵਿਡ ਵਿੱਚ ਕਾਂਗਰਸ ਸਰਕਾਰ ਨੇ ਮਾਪਿਆਂ ਨੂੰ ਟ੍ਰਾਂਸਪੋਰਟ ਫੀਸ ਦੇਣ ਲਈ ਮਜਬੂਰ ਕੀਤਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ-ਭਗਵੰਤ ਸਿੰਘ ਮਾਨ*

ਚੰਡੀਗੜ੍ਹ; 10 ਅਗਸਤ:ਸੂਬੇ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਨਾਲ ਫੀਸਾਂ ਵਿੱਚ ਕੀਤੇ ਜਾਂਦੇ ਵਾਧੇ...