ਦੇਸ਼ ਦੀ ਮਸ਼ਹੂਰ OYO ਰੂਮਜ਼ ਚੇਨ ਦੇ ਸੰਸਥਾਪਕ ਰਿਤੇਸ਼ ਅਗਰਵਾਲ ਦੇ ਪਿਤਾ ਰਮੇਸ਼ ਅਗਰਵਾਲ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਸੂਤਰਾਂ ਮੁਤਾਬਕ ਗੁਰੂਗ੍ਰਾਮ ‘ਚ ਇਕ ਇਮਾਰਤ ਦੀ 20ਵੀਂ ਮੰਜ਼ਿਲ ਤੋਂ ਡਿੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਇਹ ਘਟਨਾ ਸ਼ੁੱਕਰਵਾਰ ਦੀ ਹੈ। ਰਿਤੇਸ਼ ਅਗਰਵਾਲ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਹ ਘਟਨਾ ਕਰੀਬ 1 ਵਜੇ ਵਾਪਰੀ। ਰਿਤੇਸ਼ ਅਗਰਵਾਲ ਆਪਣੇ ਪਰਿਵਾਰ ਨਾਲ ਡੀਐਲਐਫ ਕ੍ਰਿਸਟਾ ਸੁਸਾਇਟੀ, ਗੁਰੂਗ੍ਰਾਮ ਵਿੱਚ ਰਹਿੰਦੇ ਹਨ। ਮੌਕੇ ‘ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਰਮੇਸ਼ ਅਗਰਵਾਲ ਦੀ ਮੌਤ ਘਰ ਦੀ ਬਾਲਕੋਨੀ ਤੋਂ ਡਿੱਗਣ ਨਾਲ ਹੋਈ ਹੈ।
ਸਾਲ 2013 ਵਿੱਚ OYO ਰੂਮ ਸ਼ੁਰੂ ਕਰਨ ਵਾਲੇ ਰਿਤੇਸ਼ ਅਗਰਵਾਲ ਸਭ ਤੋਂ ਨੌਜਵਾਨ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਹਨ। OYO ਦੇ ਸੰਸਥਾਪਕ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਬੜੇ ਦੁੱਖ ਨਾਲ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਪਿਤਾ, ਜੋ ਮੇਰੇ ਜੀਵਨ ਦੇ ਮਾਰਗ ਦਰਸ਼ਕ ਸਨ, ਦਾ 10 ਮਾਰਚ ਨੂੰ ਦੇਹਾਂਤ ਹੋ ਗਿਆ ਹੈ।
----------- Advertisement -----------
OYO ਦੇ ਸੰਸਥਾਪਕ ਰਿਤੇਸ਼ ਅਗਰਵਾਲ ਦੇ ਪਿਤਾ ਦਾ ਦਿਹਾਂਤ, 20ਵੀਂ ਮੰਜ਼ਿਲ ਤੋਂ ਡਿੱਗ ਕੇ ਹੋਈ ਮੌ.ਤ
Published on
----------- Advertisement -----------
----------- Advertisement -----------












