ਪਾਕਿਸਤਾਨ ਦੇ ਸਟਾਰ ਸਨੂਕਰ ਖਿਡਾਰੀ ਅਤੇ ਏਸ਼ੀਆਈ ਅੰਡਰ-21 ਚਾਂਦੀ ਦਾ ਤਗਮਾ ਜੇਤੂ ਮਾਜਿਦ ਅਲੀ ਨੇ ਵੀਰਵਾਰ ਨੂੰ ਪੰਜਾਬ ਦੇ ਫੈਸਲਾਬਾਦ ਨੇੜੇ ਆਪਣੇ ਜੱਦੀ ਸ਼ਹਿਰ ਸਮੁੰਦਰੀ ਵਿਖੇ ਖੁਦਕੁਸ਼ੀ ਕਰ ਲਈ। ਉਹ 28 ਸਾਲਾਂ ਦਾ ਸੀ। ਪੁਲਿਸ ਮੁਤਾਬਕ ਮਜੀਦ ਖੇਡਣ ਦੇ ਦਿਨਾਂ ਤੋਂ ਹੀ ਡਿਪਰੈਸ਼ਨ ਨਾਲ ਜੂਝ ਰਿਹਾ ਸੀ। ਪੁਲਿਸ ਅਨੁਸਾਰ ਮਜੀਦ ਨੇ ਲੱਕੜ ਕੱਟਣ ਵਾਲੀ ਮਸ਼ੀਨ ਨਾਲ ਖ਼ੁਦਕੁਸ਼ੀ ਕੀਤੀ। ਦੱਸ ਦਈਏ ਕਿ ਇੱਕ ਮਹੀਨੇ ਦੇ ਅੰਦਰ ਪਾਕਿਸਤਾਨ ਵਿੱਚ ਇਹ ਦੂਜੀ ਸਨੂਕਰ ਖਿਡਾਰੀ ਦੀ ਮੌਤ ਹੈ। ਪਿਛਲੇ ਮਹੀਨੇ ਪਾਕਿਸਤਾਨ ਦੇ ਸਨੂਕਰ ਚੈਂਪੀਅਨ ਮੁਹੰਮਦ ਬਿਲਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਮਾਜਿਦ ਦੇ ਭਰਾ ਉਮਰ ਨੇ ਕਿਹਾ, “ਇਹ ਸਾਡੇ ਲਈ ਡਰਾਉਣੀ ਘਟਨਾ ਹੈ ਕਿਉਂਕਿ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਉਹ ਆਪਣੀ ਜਾਨ ਲੈ ਲਵੇਗਾ।” ਪਾਕਿਸਤਾਨ ਬਿਲੀਅਰਡਸ ਐਂਡ ਸਨੂਕਰ ਦੇ ਚੇਅਰਮੈਨ ਆਲਮਗੀਰ ਸ਼ੇਖ ਨੇ ਕਿਹਾ ਕਿ ਮਾਜਿਦ ਦੀ ਮੌਤ ਨਾਲ ਪੂਰਾ ਸਨੂਕਰ ਜਗਤ ਦੁਖੀ ਹੈ। ਉਸਨੇ ਕਿਹਾ, “ਮਾਜਿਦ ਵਿੱਚ ਬਹੁਤ ਪ੍ਰਤਿਭਾ ਸੀ ਅਤੇ ਉਹ ਜਵਾਨ ਸੀ ਅਤੇ ਸਾਨੂੰ ਪਾਕਿਸਤਾਨ ਨੂੰ ਮਾਣ ਦਿਵਾਉਣ ਲਈ ਉਸ ਤੋਂ ਬਹੁਤ ਉਮੀਦਾਂ ਸਨ।”
----------- Advertisement -----------
ਪਾਕਿਸਤਾਨ ਦੇ ਸਟਾਰ ਸਨੂਕਰ ਖਿਡਾਰੀ ਮਾਜਿਦ ਅਲੀ ਨੇ ਕੀਤੀ ਖੁ+ਦਕੁ+ਸ਼ੀ
Published on
----------- Advertisement -----------
----------- Advertisement -----------












