ਸੱਤਵੇਂ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲਨਾਡੂ ਦੇ ਮਸ਼ਹੂਰ ਵਿਵੇਕਾਨੰਦ ਰਾਕ ਮੈਮੋਰੀਅਲ ਵਿੱਚ ਧਿਆਨ ਕਰਨਗੇ। ਉਹ 30 ਮਈ ਨੂੰ ਇੱਥੇ ਪਹੁੰਚਣਗੇ ਅਤੇ ਇੱਥੇ ਪੂਰਾ ਦਿਨ ਅਤੇ ਰਾਤ ਬਿਤਾਉਣਗੇ। ਪੀਐਮ ਮੋਦੀ ਦੇ ਆਉਣ ਤੋਂ ਪਹਿਲਾਂ ਇੱਥੇ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੀ ਸੁਰੱਖਿਆ ਲਈ 2000 ਪੁਲਿਸ ਮੁਲਾਜ਼ਮਾਂ ਦੇ ਨਾਲ ਕਈ ਸੁਰੱਖਿਆ ਏਜੰਸੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਭਾਜਪਾ ਨੇਤਾਵਾਂ ਨੇ ਕਿਹਾ ਕਿ ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਇੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ। ਤਿਰੂਨੇਲਵੇਲੀ ਰੇਂਜ ਦੇ ਡੀਆਈਜੀ ਪ੍ਰਵੇਸ਼ ਕੁਮਾਰ ਨੇ ਪੁਲਿਸ ਸੁਪਰਡੈਂਟ ਈ. ਸੁੰਦਰਾਵਥਨਮ ਦੇ ਨਾਲ ਰਾਕ ਮੈਮੋਰੀਅਲ, ਬੋਟ ਜੇਟੀ, ਹੈਲੀਪੈਡ ਅਤੇ ਸਟੇਟ ਗੈਸਟ ਹਾਊਸ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕੀਤਾ। ਪੀਐਮ ਮੋਦੀ ਦੀ ਕੋਰ ਸੁਰੱਖਿਆ ਟੀਮ ਵੀ ਇਥੇ ਪਹੁੰਚ ਗਈ ਹੈ।
----------- Advertisement -----------
ਵਿਵੇਕਾਨੰਦ ਰਾਕ ਮੈਮੋਰੀਅਲ ‘ਚ 45 ਘੰਟੇ ਬਿਤਾਉਣਗੇ PM ਮੋਦੀ, ਸੁਰੱਖਿਆ ਲਈ ਤਾਇਨਾਤ ਰਹਿਣਗੇ 2 ਹਜ਼ਾਰ ਪੁਲਸ ਕਰਮਚਾਰੀ
Published on
----------- Advertisement -----------
----------- Advertisement -----------












