September 14, 2026, 9:04 pm
----------- Advertisement -----------
HomeNewsLatest News'ਅਗਨੀਪਥ' ਯੋਜਨਾ ਖਿਲਾਫ ਬਿਹਾਰ 'ਚ ਪ੍ਰਦਰਸ਼ਨ, ਵਿਦਿਆਰਥੀਆਂ ਨੇ ਟ੍ਰੇਨ ਨੂੰ ਲਗਾਈ ਅੱਗ

‘ਅਗਨੀਪਥ’ ਯੋਜਨਾ ਖਿਲਾਫ ਬਿਹਾਰ ‘ਚ ਪ੍ਰਦਰਸ਼ਨ, ਵਿਦਿਆਰਥੀਆਂ ਨੇ ਟ੍ਰੇਨ ਨੂੰ ਲਗਾਈ ਅੱਗ

Published on

----------- Advertisement -----------

ਕੇਂਦਰ ਸਰਕਾਰ ਵੱਲੋਂ ਫੌਜ ਦੀ ਭਰਤੀ ਨੂੰ ਲੈ ਕੇ ਲਿਆਂਦੀ ਗਈ ਅਗਨੀਪੱਥ ਯੋਜਨਾ ਨੂੰ ਲੈ ਕੇ ਦੇਸ਼ ਦੇ ਕਈ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਵਿਰੋਧ ਦਾ ਸਭ ਤੋਂ ਵੱਧ ਅਸਰ ਬਿਹਾਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਗੁਰੂਗ੍ਰਾਮ-ਜੈਪੁਰ ਹਾਈਵੇਅ ਨੂੰ ਵੀ ਨੌਜਵਾਨਾਂ ਨੇ ਜਾਮ ਕਰ ਦਿੱਤਾ ਹੈ। ਕਈ ਥਾਵਾਂ ‘ਤੇ ਨੌਜਵਾਨਾਂ ਨੇ ਰੇਲ ਪਟੜੀ ‘ਤੇ ਉਤਰ ਕੇ ਰੇਲ ਗੱਡੀਆਂ ਦੀ ਆਵਾਜਾਈ ਵੀ ਰੋਕ ਦਿੱਤੀ ਹੈ। ਬਿਹਾਰ ਦੇ ਕਈ ਸਟੇਸ਼ਨਾਂ ‘ਤੇ ਰੇਲ ਗੱਡੀ ‘ਤੇ ਪਥਰਾਅ ਕੀਤਾ ਗਿਆ ਹੈ।
ਅਗਨੀਪਥ ਯੋਜਨਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਇਨ੍ਹਾਂ ਵੱਧ ਗਿਆ ਕਿ ਕੈਮੂਰ ‘ਚ ਨੌਜਵਾਨਾਂ ਨੇ ਰੇਲ ਗੱਡੀ ਨੂੰ ਅੱਗ ਲਗਾ ਦਿੱਤੀ। ਹਾਲਾਂਕਿ ਇਸ ਦੌਰਾਨ ਪੁਲਸ ਚੌਕਸ ਨਜ਼ਰ ਆਈ ਅਤੇ ਜਲਦਬਾਜ਼ੀ ‘ਚ ਅੱਗ ‘ਤੇ ਕਾਬੂ ਪਾ ਲਿਆ ਗਿਆ, ਨਹੀਂ ਤਾਂ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ।
ਗੁੱਸੇ ਵਿੱਚ ਆਏ ਨੌਜਵਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਧਰਨੇ ਕਾਰਨ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਅਰਰਾਹ ਵਿੱਚ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਵੀਰਵਾਰ ਨੂੰ ਜਹਾਨਾਬਾਦ, ਬਕਸਰ ਅਤੇ ਨਵਾਦਾ ‘ਚ ਟਰੇਨ ਨੂੰ ਰੋਕਿਆ ਗਿਆ। ਛਪਰਾ ਅਤੇ ਮੁੰਗੇਰ ‘ਚ ਸੜਕ ਜਾਮ ਤੋਂ ਬਾਅਦ ਜ਼ਬਰਦਸਤ ਪ੍ਰਦਰਸ਼ਨ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਆਪਣਾ ਫੈਸਲਾ ਵਾਪਸ ਲਵੇ। ਇਸ ਨੂੰ ਲੈ ਕੇ ਬਿਹਾਰ ਦੇ 13 ਜ਼ਿਲਿਆਂ ‘ਚ ਪ੍ਰਦਰਸ਼ਨ ਹੋ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬਿਲਡਿੰਗ ਤੋਂ ਛਾਲ ਮਾਰ 24 ਸਾਲਾ ਕੁੜੀ ਨੇ ਦਿੱਤੀ ਜਾਨ,ਦਹਿਸ਼ਤ ਦਾ ਮਾਹੌਲ

ਜਲੰਧਰ ਦੇ ਰਿਹਾਇਸ਼ੀ ਇਲਾਕੇ ਵਜੋਂ ਜਾਣੀ ਜਾਂਦੀ ‘ਜਲੰਧਰ ਹਾਈਟਸ-2’ ਸੁਸਾਇਟੀ ਵਿੱਚ ਉਸ ਵੇਲੇ ਭਾਰੀ...

ਅਮਰੀਕਾ ਵਿੱਚ, ਭਾਰਤੀ ਮੂਲ ਦੀ ਲੜਕੀ ਦਾ ਕਤਲ, ਵਿਆਹ ਤੋਂ ਮਨ੍ਹਾ ਕਰਨ ‘ਤੇ 16 ਸਾਲ ਛੋਟੇ ਲੜਕੇ ਨੇ ਮਾਰੀਆਂ ਗੋਲੀਆਂ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਸ਼ਾਲਿਨੀ ਠਾਕੁਰ ਦਾ ਕਤਲ ਕਰ...

ਕੇਦਰਨਾਥ ਯਾਤਰਾ ਦੇ ਰਸਤੇ ‘ਤੇ ਫਸੇ 1,000 ਸ਼ਰਧਾਲੂ, ਕੁਝ ਹੋਏ ਬਿਮਾਰ

ਲਗਾਤਾਰ ਹੋਣ ਵਾਲੇ ਜ਼ਮੀਨ ਖਿਸਕਣ (landslides) ਕਾਰਨ ਕੇਦਾਰਨਾਥ ਯਾਤਰਾ ਮਾਰਗ 'ਤੇ ਹਾਲਾਤ ਵਿਗੜ ਗਏ...

CM ਮਾਨ ਨੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸ਼ਡਿਊਲ ਕੀਤਾ ਜਾਰੀ, 26 ਅਕਤੂਬਰ ਤੋਂ 4 ਨਵੰਬਰ ਤੱਕ ਹੋਵੇਗਾ ਟੂਰਨਾਮੈਂਟ

ਏਸ਼ੀਅਨਸ ਚੈਂਪੀਅਨਸ ਟਰਾਫੀ ਪੰਜਾਬ 2026 ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧੜ ਤੋਂ ਹੋਵੇਗੀ। ਫਾਈਨਲ...

 ਪੰਜਾਬ ‘ਚ ਬਿਜਲੀ ਸੰਕਟ ਹੋਇਆ ਦੂਰ! ਪ੍ਰਾਈਵੇਟ ਥਰਮਲ ਪਲਾਂਟ ਚਾਲੂ, ਪੂਰੀ ਸਮਰੱਥਾ ਨਾਲ ਨਾਲ ਕੰਮ ਕਰ ਰਹੇ ਸਰਕਾਰੀ ਪਲਾਂਟ

ਪੰਜਾਬ ‘ਚ ਚੱਲ ਰਹੇ ਬਿਜਲੀ ਸੰਕਟ ਵਿਚਾਲੇ ਸੂਬੇ ਦੇ ਪਾਵਰ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ...

ਕੈਨੇਡਾ ‘ਚ ਫਿਰੌਤੀ ਦੇ ਮਾਮਲੇ ‘ਚ ਪੰਜਾਬੀ ਔਰਤ ਗ੍ਰਿਫ਼ਤਾਰ

ਕੈਨੇਡਾ ਵਿੱਚ ਪਹਿਲੀ ਵਾਰ, ਜਬਰੀ ਵਸੂਲੀ ਦੇ ਇੱਕ ਮਾਮਲੇ ਦੇ ਸਬੰਧ ਵਿੱਚ ਪੰਜਾਬੀ ਮੂਲ...

ਮਾਨਸਾ ਦੇ ਬਰੇਟਾ ’ਚ PRTC ਬੱਸ ਅਤੇ ਸਕੂਲ ਵੈਨ ਦੀ ਭਿਆਨਕ ਟੱਕਰ, ਕਈ ਬੱਚੇ ਜ਼ਖ਼ਮੀ

ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਵਿੱਚ ਅੱਜ ਇੱਕ PRTC ਬੱਸ ਅਤੇ ਸਕੂਲ ਵੈਨ ਵਿਚਕਾਰ...

ਤਰਨ ਤਾਰਨ ‘ਚ 7 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਮੁਖੀ ਗ੍ਰਿਫਤਾਰ, 2 SHO ਸਣੇ 4 ਖਿਲਾਫ ਮੁਕੱਦਮਾ ਦਰਜ

ਤਰਨਤਾਰਨ ਵਿਖੇ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। 2 SHO ਸਣੇ 4 ਖਿਲਾਫ...

  ਦਿਲਜੀਤ ਦੋਸਾਂਝ ਦੀਆਂ ਬੁਲੰਦੀਆਂ, Wembley Stadium ‘ਚ ਪਰਫਾਰਮ ਕਰਕੇ ਰਚਿਆ ਇਤਿਹਾਸ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਇਕ ਵਾਰ ਫਿਰ ਤੋਂ ਕਾਮਯਾਬੀ ਦੇ ਝੰਡੇ ਗੱਡੇ ਹਨ।...