ਭਾਰਤ ਸਰਕਾਰ ਨੇ ਰਾਸ਼ਟਰੀ ਦੁਰਲੱਭ ਰੋਗ ਨੀਤੀ 2021 ਅਧੀਨ ਸੂਚੀਬੱਧ ਸਾਰੀਆਂ ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਆਯਾਤ ਕੀਤੀਆਂ ਦਵਾਈਆਂ ਅਤੇ ਵਿਸ਼ੇਸ਼ ਭੋਜਨ ‘ਤੇ ਮੁੱਢਲੀ ਕਸਟਮ ਡਿਊਟੀ ਖਤਮ ਕਰ ਦਿੱਤੀ ਹੈ। ਇਸ ਨਾਲ ਦੇਸ਼ ਦੇ ਉਨ੍ਹਾਂ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਦੁਰਲੱਭ ਬੀਮਾਰੀਆਂ ਤੋਂ ਪੀੜਤ ਹਨ। ਸਰਕਾਰ ਨੇ ਕੈਂਸਰ ਦੇ ਇਲਾਜ ‘ਚ ਵਰਤੇ ਜਾਣ ਵਾਲੇ ਪੇਮਬਰੋਲਿਜ਼ੁਮਾਬ (ਕੀਟ੍ਰੂਡਾ) ‘ਤੇ ਵੀ ਛੋਟ ਦਿੱਤੀ ਹੈ।
ਇਹ ਛੋਟ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਦਵਾਈਆਂ ਤੇ ਆਮ ਤੌਰ ‘ਤੇ 10% ਦੀ ਮੁਢਲੀ ਕਸਟਮ ਡਿਊਟੀ ਲਗਦੀ ਹੈ, ਜਦੋਂ ਕਿ ਜੀਵਨ ਬਚਾਉਣ ਵਾਲੀਆਂ ਦਵਾਈਆਂ ਦੀਆਂ ਕੁਝ ਸ਼੍ਰੇਣੀਆਂ 5% ਜਾਂ 0% ਦੀ ਰਿਆਇਤੀ ਦਰ ਲਗਦੀ ਹੈ। ਜਦੋਂ ਕਿ ਸਪਾਈਨਲ ਮਾਸਕੂਲਰ ਐਟ੍ਰੋਫੀ ਜਾਂ ਡੁਕੇਨ ਮਾਸਕੂਲਰ ਡਾਈਸਟ੍ਰੋਫੀ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਦਵਾਈਆਂ ਪਹਿਲਾਂ ਹੀ ਛੋਟ ਮਿਲ ਰਹੀ ਹੈ। ਹੋਰ ਦੁਰਲੱਭ ਬਿਮਾਰੀਆਂ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ‘ਤੇ ਸਰਕਾਰ ਤੋਂ ਰਾਹਤ ਦੀ ਮੰਗ ਕੀਤੀ ਜਾ ਰਹੀ ਸੀ।
----------- Advertisement -----------
ਦੁਰਲੱਭ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ 1 ਅਪ੍ਰੈਲ ਤੋਂ ਹੋਣਗੀਆਂ ਸਸਤੀਆਂ
Published on
----------- Advertisement -----------
----------- Advertisement -----------











