September 30, 2026, 7:11 pm
----------- Advertisement -----------
HomeNewsLatest Newsਅਮਰਨਾਥ ਯਾਤਰਾ ਲਈ 11 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਸ਼ੁਰੂ

ਅਮਰਨਾਥ ਯਾਤਰਾ ਲਈ 11 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਸ਼ੁਰੂ

Published on

----------- Advertisement -----------

ਕੋਰੋਨਾ ਕਾਰਨ ਅਮਰਨਾਥ ਯਾਤਰਾ ‘ਤੇ ਦੋ ਸਾਲਾਂ ਲਈ ਪਾਬੰਦੀ ਲਗਾਈ ਗਈ ਸੀ। ਦੋ ਸਾਲਾਂ ਬਾਅਦ ਇਹ ਯਾਤਰਾ 30 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅਮਰਨਾਥ ਯਾਤਰਾ ‘ਤੇ ਜਾਣ ਦੇ ਚਾਹਵਾਨਾਂ ਲਈ ਸ਼ਰਾਈਨ ਬੋਰਡ ਦੇ ਵਧੀਕ ਮੁੱਖ ਕਾਰਜਕਾਰੀ ਰਾਹੁਲ ਸਿੰਘ, ਪੁਲਿਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਅਤੇ 11 ਵਾਰ ਅਮਰਨਾਥ ਯਾਤਰਾ ਕਰਨ ਵਾਲੇ ਮਨੋਜ ਸ਼੍ਰੀਵਾਸਤਵ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਦਸ ਦਈਏ ਕਿ ਅਮਰਨਾਥ ਯਾਤਰਾ ਕਰਨ ਲਈ ਸਭ ਤੋਂ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਹੋਵੇਗੀ ਜੋ ਕਿ 11 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਹਰ ਰੋਜ਼ ਸਿਰਫ਼ 20 ਹਜ਼ਾਰ ਰਜਿਸਟ੍ਰੇਸ਼ਨ ਹੀ ਹੋਵੇਗੀ। ਹਰ ਯਾਤਰੀ ਤੋਂ ਰਜਿਸਟ੍ਰੇਸ਼ਨ ਫੀਸ ਵਜੋਂ 100 ਰੁਪਏ ਲਏ ਜਾਣਗੇ।
ਇਸ ਤੋਂ ਇਲਾਵਾ ਇਸ ਯਾਤਰਾ ਲਈ ਆਫਲਾਈਨ ਰਜਿਸਟ੍ਰੇਸ਼ਨ ਦਾ ਵਿਕਲਪ ਵੀ ਦਿੱਤਾ ਗਿਆ ਹੈ ਅਮਰਨਾਥ ਯਾਤਰਾ ਲਈ ਆਫਲਾਈਨ ਰਜਿਸਟ੍ਰੇਸ਼ਨ ਪੰਜਾਬ ਨੈਸ਼ਨਲ ਬੈਂਕ, ਜੰਮੂ-ਕਸ਼ਮੀਰ ਬੈਂਕ ਜਾਂ ਯੈੱਸ ਬੈਂਕ ਦੀ ਕਿਸੇ ਵੀ ਨਜ਼ਦੀਕੀ ਸ਼ਾਖਾ ਵਿੱਚ ਜਾ ਕੇ ਕੀਤੀ ਜਾ ਸਕਦੀ ਹੈ। ਇਸ ਦੇ ਲਈ ਬਿਨੈਕਾਰ ਨੂੰ ਆਪਣਾ ਆਧਾਰ ਕਾਰਡ, 4 ਪਾਸਪੋਰਟ ਸਾਈਜ਼ ਫੋਟੋਆਂ ਅਤੇ ਸਰਕਾਰੀ ਹਸਪਤਾਲ ਤੋਂ ਬਣਿਆ ਸਿਹਤ ਸਰਟੀਫਿਕੇਟ ਦੇਣਾ ਹੋਵੇਗਾ। ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰਨ ਤੋਂ ਬਾਅਦ, ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਅਤੇ ਉਪਲਬਧ ਸਲਾਟ ਦੇ ਅਨੁਸਾਰ ਯਾਤਰਾ ਦੀ ਮਿਤੀ ਦਿੱਤੀ ਜਾਂਦੀ ਹੈ। ਇਸ ਦਾ ਵੇਰਵਾ ਬੈਂਕ ਤੋਂ ਪ੍ਰਾਪਤ ਰਸੀਦ ‘ਤੇ ਮਿਲ ਜਾਵੇਗਾ।
ਜ਼ਿਕਰਯੋਗ ਹੈ ਕਿ ਇੱਕ ਦਿਨ ਵਿੱਚ ਸਿਰਫ਼ 10 ਹਜ਼ਾਰ ਸ਼ਰਧਾਲੂ ਹੀ ਪੈਦਲ ਜਾ ਸਕਦੇ ਹਨ। ਹੈਲੀਕਾਪਟਰ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵੱਖਰੇ ਤੌਰ ‘ਤੇ ਤੈਅ ਕੀਤੀ ਗਈ ਹੈ। ਇਸ ਸਾਲ ਸ਼ਰਧਾਲੂਆਂ ਦੀ ਸੁਰੱਖਿਆ ਲਈ ਸ਼੍ਰਾਈਨ ਬੋਰਡ ਵਾਹਨਾਂ ਅਤੇ ਯਾਤਰੀਆਂ ਦੀ ਆਵਾਜਾਈ ਨੂੰ ਟਰੈਕ ਕਰਨ ਲਈ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰਐਫਆਈਡੀ) ਦੀ ਵਰਤੋਂ ਕਰੇਗਾ। ਸਾਰੇ ਸ਼ਰਧਾਲੂਆਂ ਨੂੰ RFID ਟੈਗ ਕਾਰਡ ਜਾਰੀ ਕੀਤੇ ਜਾਣਗੇ।
ਰਾਹੁਲ ਸਿੰਘ, ਵਧੀਕ ਮੁੱਖ ਕਾਰਜਕਾਰੀ, ਸ਼੍ਰਾਈਨ ਬੋਰਡ ਨੇ ਕਿਹਾ ਕਿ ਯਾਤਰਾ ਦੀ ਸ਼ੁਰੂਆਤ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਟ੍ਰੈਕ ਅਤੇ ਗੰਦਰਬਲ ਜ਼ਿਲ੍ਹੇ ਦੇ ਬਾਲਟਾਲ ਤੋਂ ਇੱਕੋ ਸਮੇਂ ਕੀਤੀ ਜਾਵੇਗੀ। ਹੈਲੀਕਾਪਟਰ ਰਾਹੀਂ ਯਾਤਰਾ ਕਰਨ ਵਾਲਿਆਂ ਨੂੰ ਛੱਡ ਕੇ, ਹਰ ਰੂਟ ‘ਤੇ ਪ੍ਰਤੀ ਦਿਨ ਸਿਰਫ 10,000 ਸ਼ਰਧਾਲੂਆਂ ਨੂੰ ਹੀ ਆਗਿਆ ਦਿੱਤੀ ਜਾਵੇਗੀ। ਸ਼ਰਧਾਲੂਆਂ ਲਈ ਬਾਲਟਾਲ ਅਤੇ ਡੋਮੇਲ ਵਿਚਕਾਰ 2.75 ਕਿਲੋਮੀਟਰ ਦੀ ਦੂਰੀ ਤੱਕ ਬੈਟਰੀ ਕਾਰ ਸੇਵਾ ਚੱਲੇਗੀ। ਦਸ ਦਈਏ ਕਿ ਇਹ ਯਾਤਰਾ ਕਰਨ ਤੋਂ ਪਹਿਲਾਂ ਯਾਤਰੀਆਂ ਨੂੰ ਆਪਣੀ ਫਿਟਨੈੱਸ ਵੱਲ ਥੋੜ੍ਹਾ ਧਿਆਨ ਦੇਣਾ ਪਵੇਗਾ। ਜੇਕਰ ਤੁਹਾਨੂੰ ਪਹਿਲਾਂ ਹੀ ਕੋਈ ਬੀਮਾਰੀ ਹੈ ਤਾਂ ਡਾਕਟਰ ਤੋਂ ਚੈੱਕਅਪ ਜ਼ਰੂਰ ਕਰਵਾਓ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਧਮਕੀ ਨਿਕਲੀ ਅਫਵਾਹ, DCP ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਨਾ ਘਬਰਾਉਣ ਦੀ ਅਪੀਲ

ਅੰਮ੍ਰਿਤਸਰ ਦੇ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਐਕਸ਼ਨ, SGPC ਮੈਂਬਰ ਮਿੱਠੂ ਸਿੰਘ ਕਾਨੇਕੇ ਤੇ ਜਸਵੰਤ ਸਿੰਘ ਪੁੜੈਣ ਨੂੰ ਕੀਤਾ ਤਲਬ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਖ਼ਿਲਾਫ਼ ਵੱਡਾ...

18 ਸਾਲਾ ਪ੍ਰੇਮਿਕਾ ਨੇ ਆਪਣੇ 19 ਸਾਲਾ ਪ੍ਰੇਮੀ ਦਾ ਕਰਵਾਇਆ ਕਤਲ, ਵਾਰਦਾਤ ਨੂੰ ਦਿੱਤਾ ਸੜਕ ਹਾਦਸੇ ਦਾ ਰੂਪ

ਗੁਰਦਾਸਪੁਰ ‘ਚ ਇੱਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਨੂੰ ਰਸਤੇ ਤੋਂ ਹਟਾਉਣ ਲਈ ਉਸ ਦਾ...

₹6,000 ਕਰੋੜ ਦੇ ਡਰੱਗ ਮਾਮਲੇ ’ਚ SIT ਦਾ ਐਕਸ਼ਨ, ਮਜੀਠੀਆ ਨੂੰ ਸੰਮਨ

6,000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ (SIT) ਨੇ...

 ਬ੍ਰਿਟਿਸ਼ ਸਿੱਖ ਨੌਜਵਾਨ Vikram Digwa ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ

ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

 ਸਰਕਾਰੀ ਸਕੂਲਾਂ ਦੇ ਸਮੇਂ ’ਚ ਬਦਲਾਅ, ਜਾਣੋ ਨਵਾਂ ਟਾਈਮ

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਕੱਲ੍ਹ ਯਾਨੀ 1 ਅਕਤੂਬਰ ਤੋਂ ਬਦਲਾਅ...

‘ਵਾਰਿਸ ਪੰਜਾਬ ਦੇ’ ਦੀ ਪਾਰਟੀ ਰਜਿਸਟ੍ਰੇਸ਼ਨ ’ਤੇ ECI ਨੇ ਉਠਾਏ ਸਵਾਲ

ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸਿਆਸੀ ਸੰਗਠਨ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਿਆਸੀ...