ਬਦਲਦੇ ਮੌਸਮ ਕਾਰਨ ਵਾਇਰਲ ਬੁਖਾਰ, ਗਲੇ ਦੀ ਸਮੱਸਿਆ, ਖਾਂਸੀ, ਜ਼ੁਕਾਮ ਆਦਿ ਬੀਮਾਰੀਆਂ ਹੋ ਰਹੀਆਂ ਹਨ।ਇਸ ਦੇ ਨਾਲ ਹੀ ਮੱਛਰਾਂ ਕਾਰਨ ਹੋਰ ਬਿਮਾਰੀਆਂ ਫੈਲਣ ਦਾ ਡਰ ਵੀ ਲੋਕਾਂ ਵਿੱਚ ਫੈਲਿਆ ਹੋਇਆ ਹੈ। ਪਰ ਦੱਸ ਦਈਏ ਕਿ ਮੱਛਰਾਂ ਤੋਂ ਨਿਜਾਤ ਪਾਉਣ ਲਈ ਜਰਮਨੀ ਦੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਅਜਿਹੀ ਨਵੀਂ 3ਡੀ-ਪ੍ਰਿੰਟਿਡ ਰਿੰਗ(ਅੰਗੂਠੀ) ਬਣਾਈ ਹੈ ਜਿਸ ਨੂੰ ਪਹਿਨਣ ਨਾਲ ਮੱਛਰ ਅਤੇ ਛੋਟੇ ਕੀੜੇ ਲੰਬੇ ਸਮੇਂ ਤੱਕ ਦੂਰ ਰਹਿੰਦੇ ਹਨ। ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਦੱਸਿਆ ਕਿ ਵਿਗਿਆਨੀਆਂ ਨੇ ਇਸ ਰਿੰਗ ਦੇ ਪ੍ਰੋਟੋਟਾਈਪ ਵਿੱਚ ਮੱਛਰ ਭਜਾਉਣ ਵਾਲੇ ਮਸ਼ਹੂਰ IR-3535 ਦੀ ਵਰਤੋਂ ਕੀਤੀ ਹੈ।
ਇਸ ‘ਚੋਂ ਨਿਕਲਣ ਵਾਲਾ ਐਂਟੀ-ਮੱਛਰ ਸੇਕਸ਼ਨ ਚਮੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ। ਇੰਟਰਨੈਸ਼ਨਲ ਜਰਨਲ ਆਫ ਫਾਰਮਾਸਿਊਟੀਕਲਸ ਵਿੱਚ ਪ੍ਰਕਾਸ਼ਿਤ ਖੋਜ ਦੇ ਅਨੁਸਾਰ, ਵਿਗਿਆਨੀਆਂ ਨੇ ਬਾਇਓਡੀਗ੍ਰੇਡੇਬਲ ਪੋਲੀਮਰ ਵਿੱਚ ਮੱਛਰ ਭਜਾਉਣ ਵਾਲੇ ਪਦਾਰਥਾਂ ਨੂੰ ਨਿਯੰਤਰਿਤ ਕਰਨ ਲਈ ਵਿਸ਼ੇਸ਼ 3ਡੀ ਪ੍ਰਿੰਟਿੰਗ ਤਕਨੀਕ ਦੀ ਵਰਤੋਂ ਕੀਤੀ। ਟੀਮ ਦਾ ਧਿਆਨ ਇਕ ਅਜਿਹੀ ਵਸਤੂ ਨੂੰ ਵਿਕਸਤ ਕਰਨ ‘ਤੇ ਸੀ ਜੋ ਮੱਛਰਾਂ ਨੂੰ ਆਸਾਨੀ ਨਾਲ ਦੂਰ ਰੱਖ ਸਕੇ, ਜਿਵੇਂ ਕਿ ਪਹਿਨਣਯੋਗ ਰਿੰਗ ਜਾਂ ਬਰੇਸਲੇਟ।
----------- Advertisement -----------
ਵਿਗਿਆਨੀਆਂ ਨੇ ਮੱਛਰ ਭਜਾਉਣ ਵਾਲੀ ਅੰਗੂਠੀ ਕੀਤੀ ਤਿਆਰ
Published on
----------- Advertisement -----------
----------- Advertisement -----------












