ਸ਼ਿਮਲਾ ਦੇ ਮਾਲਰੋਡ ਸਥਿਤ ਇਕ ਮਸ਼ਹੂਰ ਰੈਸਟੋਰੈਂਟ ‘ਚ ਪੀਜ਼ਾ ‘ਚੋਂ ਕਾਕਰੋਚ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਤੋਂ ਸ਼ਿਮਲਾ ਘੁੰਮਣ ਆਏ ਜੋੜੇ ਨੇ ਮਾਲਰੋਡ ਦੇ ਰੈਸਟੋਰੈਂਟ ‘ਚ ਪੀਜ਼ਾ ਆਰਡਰ ਕੀਤਾ। ਜਦੋਂ ਪਤੀ-ਪਤਨੀ ਇਸ ਨੂੰ ਖਾਣ ਲੱਗੇ ਤਾਂ ਪੀਜ਼ਾ ‘ਚੋਂ ਇਕ ਮਰਿਆ ਹੋਇਆ ਕਾਕਰੋਚ ਨਿਕਲਿਆ। ਇਹ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।
ਦੱਸ ਦਈਏ ਕਿ ਪਤੀ-ਪਤਨੀ ਨੇ ਉਕਤ ਘਟਨਾ ਦੀ ਸ਼ਿਕਾਇਤ ਮੈਨੇਜਰ ਦੇ ਨਾਲ-ਨਾਲ ਮਾਲਰੋਡ ਸਥਿਤ ਪੁਲਿਸ ਕੰਟਰੋਲ ਰੂਮ ਨੂੰ ਵੀ ਕੀਤੀ। ਜੋੜੇ ਦਾ ਕਹਿਣਾ ਹੈ ਕਿ ਉਕਤ ਰੈਸਟੋਰੈਂਟ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਫੂਡ ਇੰਸਪੈਕਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ।
ਲੁਧਿਆਣਾ ਤੋਂ ਆਏ ਜੋੜੇ ਨੇ ਦੱਸਿਆ ਕਿ ਉਨ੍ਹਾਂ ਮਾਲ ਰੋਡ ਸਥਿਤ ਰੈਸਟੋਰੈਂਟ ਵਿੱਚ ਪੀਜ਼ਾ ਆਰਡਰ ਕੀਤਾ ਸੀ। ਜਦੋਂ ਉਹ ਪੀਜ਼ਾ ਖਾਣ ਲੱਗਾ ਤਾਂ ਉਸ ਵਿੱਚ ਇੱਕ ਕਾਕਰੋਚ ਨਿਕਲਿਆ। ਰੈਸਟੋਰੈਂਟ ਦੇ ਮੈਨੇਜਰ ਨੂੰ ਸ਼ਿਕਾਇਤ ਕਰਨ ‘ਤੇ ਉਸ ਨੇ ਆਪਣੀ ਗਲਤੀ ਮੰਨ ਲਈ ਅਤੇ ਨਵਾਂ ਪੀਜ਼ਾ ਦੇਣ ਦੀ ਗੱਲ ਕਹੀ। ਜੋੜੇ ਨੇ ਕਿਹਾ ਕਿ ਇਸ ਤਰ੍ਹਾਂ ਖਾਣੇ ਚੋ ਕਾਕਰੋਚ ਨਿਕਲਣਾ ਲੋਕਾਂ ਦੀ ਸਿਹਤ ਨਾਲ ਸਰਾਸਰ ਖਿਲਵਾੜ ਹੈ। ਕਿਉਕਿ ਜੇਕਰ ਪੀਜ਼ਾ ਖਾਧਾ ਜਾਂਦਾ ਤਾਂ ਇਸ ਨੂੰ ਖਾਣ ਨਾਲ ਸਿਹਤ ਖਰਾਬ ਹੋ ਸਕਦੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਪੁਲੀਸ ਕੰਟਰੋਲ ਰੂਮ ਵਿੱਚ ਸ਼ਿਕਾਇਤ ਕੀਤੀ ਅਤੇ ਨਾਲ ਹੀ ਫੂਡ ਇੰਸਪੈਕਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਇਕ ਹੋਰ ਗਾਹਕ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਇਸ ਰੈਸਟੋਰੈਂਟ ਤੋਂ ਬਰਗਰ ਖਾਧਾ ਸੀ, ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਸੀ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਫੂਡ ਸੇਫਟੀਨੇ ਕਿਹਾ ਕਿ ਪੀਜ਼ਾ ਵਿੱਚ ਕਾਕਰੋਚ ਪਾਏ ਜਾਣ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜੇਕਰ ਕੋਈ ਅਜਿਹੀ ਸ਼ਿਕਾਇਤ ਆਉਂਦੀ ਹੈ ਤਾਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਵਿਭਾਗੀ ਟੀਮ ਵੱਲੋਂ ਸ਼ਹਿਰ ਵਿੱਚ ਦੁਕਾਨਾਂ, ਢਾਬਿਆਂ ਅਤੇ ਰੈਸਟੋਰੈਂਟਾਂ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਅਕਸਰ ਹੀ ਚੈਕਿੰਗ ਕੀਤੀ ਜਾਂਦੀ ਹੈ। ਲੋਕਾਂ ਦੀ ਸਿਹਤ ਨਾਲ ਇਸ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।