ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੈਸਟ ਅਤੇ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਦੋਵਾਂ ਫਾਰਮੈਟਾਂ ‘ਚ ਰੋਹਿਤ ਸ਼ਰਮਾ ਹੀ ਕਪਤਾਨੀ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਅਜਿੰਕਿਆ ਰਹਾਣੇ ਟੈਸਟ ਅਤੇ ਹਾਰਦਿਕ ਪੰਡਯਾ ਵਨਡੇ ਵਿੱਚ ਉਪ ਕਪਤਾਨ ਦੇ ਰੂਪ ਵਿੱਚ ਨਜ਼ਰ ਆਉਣਗੇ। ਚੇਤੇਸ਼ਵਰ ਪੁਜਾਰਾ ਨੂੰ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਟੀਮ ਇੰਡੀਆ ਅਗਲੇ ਮਹੀਨੇ ਤੋਂ ਵਿੰਡੀਜ਼ ਦੌਰੇ ‘ਤੇ ਦੋ ਟੈਸਟ, ਤਿੰਨ ਵਨਡੇ ਅਤੇ ਪੰਜ ਟੀ-20 ਖੇਡੇਗੀ।
ਦੱਸ ਦਈਏ ਕਿ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 12 ਜੁਲਾਈ ਤੋਂ ਹੋਣ ਵਾਲੀ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਚਰਚਾ ਚੇਤੇਸ਼ਵਰ ਪੁਜਾਰਾ ਨੂੰ ਟੀਮ ‘ਚ ਜਗ੍ਹਾ ਨਾ ਮਿਲਣ ‘ਤੇ ਹੋ ਰਹੀ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਯਸ਼ਸਵੀ ਜੈਸਵਾਲ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਨਜ਼ਰ ਆ ਸਕਦੇ ਹਨ, ਜਿਸ ‘ਤੇ ਪਿਛਲੇ ਇਕ ਦਹਾਕੇ ਤੋਂ ਪੁਜਾਰਾ ਦਾ ਕਬਜ਼ਾ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਇਸ ਟੀਮ ‘ਚ ਹੋਰ ਕੋਈ ਵੱਡਾ ਬਦਲਾਅ ਨਹੀਂ ਦੇਖਿਆ ਗਿਆ ਹੈ।
ਇਸ ਦੇ ਨਾਲ ਹੀ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਪੁਜਾਰਾ ਨੂੰ ਟੀਮ ‘ਚ ਜਗ੍ਹਾ ਨਾ ਮਿਲਣ ‘ਤੇ ਨਾਰਾਜ਼ਗੀ ਜਤਾਈ ਹੈ। ਗਾਵਸਕਰ ਦਾ ਮੰਨਣਾ ਹੈ ਕਿ ਚੋਣਕਾਰਾਂ ਲਈ ਇਹ ਮੌਕਾ ਸੀ ਕਿ ਉਹ ਵੱਡੇ ਨਾਵਾਂ ਨੂੰ ਆਰਾਮ ਦੇ ਕੇ ਨੌਜਵਾਨ ਖਿਡਾਰੀਆਂ ਨੂੰ ਥਾਂ ਦੇਣ। ਇਸ ਦੇ ਨਾਲ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਤੋਂ ਬਾਅਦ ਪੁਜਾਰਾ ਨੂੰ ‘ਬਲੀ ਦਾ ਬੱਕਰਾ’ ਬਣਨਾ ਪਿਆ। ਸੁਨੀਲ ਗਾਵਸਕਰ ਨੇ ਸਪੋਰਟਸ ਟੂਡੇ ਨੂੰ ਕਿਹਾ- ਪੁਜਾਰਾ ਨੂੰ ਬਲੀ ਦਾ ਬੱਕਰਾ ਕਿਉਂ ਬਣਾਇਆ ਗਿਆ ਹੈ? ਉਹ ਭਾਰਤੀ ਕ੍ਰਿਕਟ ਦਾ ਵਫ਼ਾਦਾਰ ਸੇਵਕ, ਸ਼ਾਂਤ ਅਤੇ ਕਾਬਲ ਇਨਸਾਨ ਰਿਹਾ ਹੈ। ਪਰ ਕਿਉਂਕਿ ਕਿਉਂਕਿ ਉਸ ਦੇ ਕਿਸੇ ਪਲੇਟਫਾਰਮ ‘ਤੇ ਲੱਖਾਂ ਫਾਲੋਅਰਜ਼ ਨਹੀਂ ਹਨ, ਜੋ ਉਸ ਦੇ ਬਾਹਰ ਹੋਣ ‘ਤੇ ਰੌਲਾ ਪਾਉਣ ਤਾ ਕਿ ਤੁਸੀਂ ਉਸ ਨੂੰ ਹਟਾ ਦਿੰਦੇ ਹੋ? ਇਹ ਸਮਝ ਤੋਂ ਪਰੇ ਹੈ।”
----------- Advertisement -----------
IND vs WI: ਗਾਵਸਕਰ ਨੇ ਟੀਮ ਇੰਡੀਆ ਦੀ ਚੋਣ ‘ਤੇ ਚੁੱਕੇ ਸਵਾਲ, ਕਿਹਾ- ‘ਬਲੀ ਦਾ ਬੱਕਰਾ’ ਬਣ ਗਏ ਪੁਜਾਰਾ
Published on
----------- Advertisement -----------
----------- Advertisement -----------












