September 30, 2026, 8:40 pm
----------- Advertisement -----------
HomeNewsLatest Newsਸਵੱਛ ਭਾਰਤ ਮਿਸ਼ਨ : ਸਵੱਛ ਰਾਜ ਵਜੋ ਹਰਿਆਣਾ ਨੇ ਬਣਾਈ ਪਹਿਚਾਣ

ਸਵੱਛ ਭਾਰਤ ਮਿਸ਼ਨ : ਸਵੱਛ ਰਾਜ ਵਜੋ ਹਰਿਆਣਾ ਨੇ ਬਣਾਈ ਪਹਿਚਾਣ

Published on

----------- Advertisement -----------

ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਦੇ ਸਪਨੇ ਨੂੰ ਸਾਕਾਰ ਕਰ ਰਿਹਾ ਹੈ ਹਰਿਆਣਾ

ਸਵੱਛਤਾ ਲਈ ਹਰਿਆਣਾ ਨੂੰ ਮਿਲੇ ਦਰਜਨਾਂ ਅਵਾਰਡ

ਸਾਰਿਆਂ ਦੇ ਸਹਿਯੋਗ ਨਾਲ ਹੀ ਸਵੱਛ ਹਰਿਆਣਾ, ਸਵੱਛ ਭਾਰਤ ਦਾ ਸਪਨਾ ਹੋਵੇਗਾ ਸਾਕਾਰ: ਮੁੱਖ ਮੰਤਰੀ

ਚੰਡੀਗੜ੍ਹ, 18 ਅਪ੍ਰੈਲ : ਸਵੱਛ ਭਾਰਤ ਮਿਸ਼ਨ ਦੇ ਤਹਿਤ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਠੋਸ ਯਤਨਾਂ ਦਾ ਹੀ ਨਤੀਜਾ ਹੈ ਕਿ ਅੱਜ ਸੂਬੇ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੀ ਤਸਵੀਰ ਬਦਲ ਗਈ ਹੈ। ਸੂਬਾ ਹੁਣ ਸਵੱਛ ਰਾਜ ਵਜੋ ਪਹਿਚਾਨਿਆਂ ਜਾਣ  ਲੱਗਾ ਹੈ। ਹਰਿਆਣਾ ਨੂੰ ਕੇਂਦਰ ਸਰਕਾਰ ਅਤੇ ਹੋਰ ਸੰਸਥਾਵਾਂ ਤੋਂ ਮਿਲੇ ਅਵਾਰਡ ਇਸ ਦੀ ਤਸਦੀਕ ਕਰਦੇ ਹਨ। ਪਿਛਲੇ ਕੁੱਝ ਸਾਲਾਂ ਵਿਚ ਹਰਿਆਣਾ ਨੂੰ ਸਵੱਛਤਾ ਦੇ ਖੇਤਰ ਵਿਚ ਦਰਜਨਾਂ ਪੁਰਸਕਾਰ ਹਾਸਲ ਹੋਏ ਹਨ। ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸਵੱਛਤਾ ਨੂੰ ਲੈ ਕੇ ਗੰਭੀਰ ਹੈ। ਮੁੱਖ ਮੰਤਰੀ ਦੀ ਸੋਚ ਹੈ ਕਿ ਸ਼ਹਿਰ ਅਤੇ ਪਿੰਡ ਨੂੰ ਸੁੰਦਰ ਅਤੇ ਸਾਫ ਬਨਾਉਣ ਲਈ ਹਰੇਕ ਵਿਕਅਤੀ ਦਾ ਜਾਗਰੁਕ ਹੋਣਾ ਜਰੂਰੀ ਹੈ। ਜਦੋਂ ਹਰੇਕ ਵਿਅਕਤੀ ਸਫਾਈ ਦਾ ਮਹਤੱਵ ਸਮਝਣ ਲੱਗੇਗਾ ਅਤੇ ਆਪਣੇ ਨੇੜੇ ਸਫਾਈ ਦਾ ਧਿਆਨ ਰੱਖੇਗਾ ਤਾਂ ਸਾਡੇ ਪਿੰਡ, ਸ਼ਹਿਰ, ਦੇਸ਼ ਸੂਬੇ ਵੀ ਸਵੱਛਤਾ ਦੇ ਵੱਲ ਵੱਧਣਗੇ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਸਮਾਜ ਦੀ ਸੱਭ ਤੋਂ ਵੱਡੀ ਜਰੂਰਤ ਹੈ ਅਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਸਵੱਛ ਹਰਿਆਣਾ, ਸਵੱਛ ਭਾਰਤ ਦਾ ਸਪਨਾ ਸਾਕਾਰ ਹੋ ਸਕਦਾ ਹੈ।

            ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅਸੀਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਕਾਫੀ ਸਫਲਤਾ ਹਾਸਲ ਕੀਤੀ ਹੈ, ਪਰ ਹੁਣੇ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ। ਅਸੀਂ ਸੂਬੇ ਦੇ ਹਰ ਘਰ ਤਕ ਪਹੁੰਚਨਾ ਹੈ ਅਤੇ ਇਹ ਯਕੀਨੀ ਕਰਨ ਹੈ ਕਿ ਸਾਰੇ ਲੋਕ ਸਵੱਛਤਾ ਦੀ ਸਹੂਲਤਾਂ ਨਾਲ ਲੈਸ ਹੋਣ ਅਤੇ ਸਵੱਛ ਵਿਵਹਾਰ ਨੂੰ ਸਦਾ ਅਪਨਾਉਂਦੇ ਰਹਿਣ। ਸਵੱਛ ਭਾਰਤ ਮੁਹਿੰਮ ਦਾ ਉਦੇਸ਼ ਸਿਰਫ ਨੇੜੇ ਦੀ ਸਫਾਈ ਕਰਨਾ ਹੀ ਨਹੀਂ ਹੈ ਸਗੋ ਨਾਗਰਿਕਾਂ ਦੀ ਸਹਿਭਾਗਤਾ ਨਾਲ ਵੱਧ ਤੋਂ ਵੱਧ ਪੇੜ ਲਗਾਉਣਾ, ਕੂੜਾ ਮੁਕਤ ਵਾਤਾਵਰਣ ਬਨਾਉਣਾ, ਪਖਾਨੇ ਦੀ ਸਹੂਲਤ ਉਪਲਬਧ ਕਰਾ ਕੇ ਇਕ ਸਵੱਛ ਵਾਤਾਵਰਣ ਦਾ ਨਿਰਮਾਣ ਕਰਨਾ ਹੈ।

            ਹਰਿਆਣਾ ਸਰਕਾਰ ਵੱਲੋਂ ਸਮੇਂ ਸਵੱਛਤਾ ਨੂੰ ਲੈ ਕੇ ਜਾਗਰੁਕਤਾ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ ਅਤੇ ਵੱਖ੍-ਵੱਖ ਸਰਕਾਰੀ ਦਫਤਰਾਂ, ਨਗਰ ਨਿਗਮ ਅਤੇ ਨਗਰ ਪਾਲਿਕਾ ਖੇਤਰਾਂ ਵਿਚ ਸਵੱਛਤਾ ਨੂੰ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਸੂਬੇ ਵਿਚ ਲਗਾਤਾਰ ਸਵੱਛਤਾ ਦੇ ਪੱਧਰ ਵਿਚ ਸੁਧਾਰ ਹੋ ਰਿਹਾ ਹੈ। ਉਨ੍ਹਾ ਨੇ ਸਵੱਛਤਾ ਦੇ ਖੇਤਰ ਵਿਚ ਹਰਿਆਣਾ ਨੂੰ ਮਿਲੇ ਪੁਰਸਕਾਰਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਸਵੱਛ ਸਰਵੇਖਣ ਗ੍ਰਾਮੀਣ੍ 2019 ਦੇ ਤਹਿਤ ਹਰਿਆਣਾ ਦੇਸ਼ ਵਿਚ ਦੂਜੇ ਸਥਾਨ ਤੇ ਹੈ। ਸਵੱਛ ਸਰਵੇਖਣ 2020 ਵਿਚ 100 ਤੋਂ ਘੱਟ ਸ਼ਹਿਰੀ ਨਿਗਮਾਂ ਵਾਲੇ ਸੂਬਿਆਂ ਦੀ ਸ਼ਣੀ ਵਿਚ ਦੇਸ਼ ਵਿਚ ਬੇਸਟ ਪਰਫਾਰਮਿੰਗ ਸਟੇਟ ਵਿਚ ਹਰਿਆਣਾ ਦਾ ਦੂਜਾ ਸਥਾਨ ਹੈ। ਸਵੱਛ ਭਾਰਤ ਦਿਵਸ 2020 ਤੇ ਸੱਭ ਤੋਂ ਵੱਧ ਓਡੀਐਫ ਪਲੱਸ ਪਿੰਡ ਹੋਣ ਤੇ ਹਰਿਆਣਾ ਨੂੰ ਦੇਸ਼ ਵਿਚ ਪਹਿਲਾ ਪੁਰਸਕਾਰ ਮਿਲਿਆ ਹੈ। ਇਸ ਤੋਂ ਇਲਾਵਾ ਹਰਿਆਣਾ ਨੂੰ ਸਵੱਛ ਸਰਵੇਖਣ ੍ਰ2021 ਦੇ ਤਹਿਤ ਸਟੇਟ ਅਵਾਰਡ ਹਾਸਲ ਹੋਇਆ ਹੈ। ਨਗਰ ਨਿਗਮ ਗੁਰੂਗ੍ਰਾਮ ਨੂੰ ਸਫਾਈ ਮਿੱਤਰ ਸੁਰੱਖਿਆ ਚੈਲੇਂਜ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਨਗਰ ਨਿਗਮ ਕਰਨਾਲ, ਰੋਹਤਕ ਤੇ ਗੁਰੂਗ੍ਰਾਮ ਨੂੰ ਗਾਰਬੇਜ੍ਰਫਰੀ ਸਿਟੀ ਅਵਾਰਡ ਹਾਸਲ ਹੋਇਆ ਹੈ। ਉੱਥੇ ਸੂਬੇ ਦੇ 49 ਨਗਰ ਨਿਗਮ ਓਡੀਐਫ ਪਲੱਸ ਅਤੇ 13 ਨਗਰ ਨਿਗਮ ਓਡੀਐਫ ਪਲੱਸ ਪਲੱਸ ਪ੍ਰਮਾਣਤ ਕੀਤੇ ਗਏ ਹਨ। ਦੇਸ਼ ਦਾ ਪਹਿਲਾ ਏਕੀਕ੍ਰਿਤ ਠੋਸ ਕੂੜਾ ਪ੍ਰਬੰਧਨ ਬਿਜਲੀ ਉਤਪਾਦਨ ਪਲਾਂਟ ਪੀਪੀਪੀ ਮੋਡ ਤੇ ਮੂਰਥਲ, ਜਿਲ੍ਹਾ ਸੋਨੀਪਤ ਵਿਚ ਸਥਾਪਿਤ ਕੀਤਾ ਗਿਆ ਹੈ। ਸਵੱਛ ਭਾਰਤ ਮਿਸ਼ਨ ਦੇ ਤਹਿਤ 1 ਲੱਖ ਤੋਂ ਵੱਧ ਘਰੇਲੂ ਪਖਾਨਿਆਂ, 4 ਹਜਾਰ ਤੋਂ ਵੱਧ ਸਮੂਦਾਇਕ ਪਖਾਨਿਆਂ ਤੇ ਲਗਭਗ 7 ਹਜਾਰ ਜਨਤਕ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ। ਪਹਿਲੇ ਪੜਾਅ ਵਿਚ ਲਗਭਗ 1100 ਪਿੰਡਾਂ ਵਿਚ ਘਰਾਂ ਤੋਂ ਕੂੜਾ ਚੁਕਣ ਦਾ ਕੰਮ ਸ਼ਰੂ ਕੀਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਧਮਕੀ ਨਿਕਲੀ ਅਫਵਾਹ, DCP ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਨਾ ਘਬਰਾਉਣ ਦੀ ਅਪੀਲ

ਅੰਮ੍ਰਿਤਸਰ ਦੇ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਐਕਸ਼ਨ, SGPC ਮੈਂਬਰ ਮਿੱਠੂ ਸਿੰਘ ਕਾਨੇਕੇ ਤੇ ਜਸਵੰਤ ਸਿੰਘ ਪੁੜੈਣ ਨੂੰ ਕੀਤਾ ਤਲਬ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਖ਼ਿਲਾਫ਼ ਵੱਡਾ...

18 ਸਾਲਾ ਪ੍ਰੇਮਿਕਾ ਨੇ ਆਪਣੇ 19 ਸਾਲਾ ਪ੍ਰੇਮੀ ਦਾ ਕਰਵਾਇਆ ਕਤਲ, ਵਾਰਦਾਤ ਨੂੰ ਦਿੱਤਾ ਸੜਕ ਹਾਦਸੇ ਦਾ ਰੂਪ

ਗੁਰਦਾਸਪੁਰ ‘ਚ ਇੱਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਨੂੰ ਰਸਤੇ ਤੋਂ ਹਟਾਉਣ ਲਈ ਉਸ ਦਾ...

₹6,000 ਕਰੋੜ ਦੇ ਡਰੱਗ ਮਾਮਲੇ ’ਚ SIT ਦਾ ਐਕਸ਼ਨ, ਮਜੀਠੀਆ ਨੂੰ ਸੰਮਨ

6,000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ (SIT) ਨੇ...

 ਬ੍ਰਿਟਿਸ਼ ਸਿੱਖ ਨੌਜਵਾਨ Vikram Digwa ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ

ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

 ਸਰਕਾਰੀ ਸਕੂਲਾਂ ਦੇ ਸਮੇਂ ’ਚ ਬਦਲਾਅ, ਜਾਣੋ ਨਵਾਂ ਟਾਈਮ

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਕੱਲ੍ਹ ਯਾਨੀ 1 ਅਕਤੂਬਰ ਤੋਂ ਬਦਲਾਅ...

‘ਵਾਰਿਸ ਪੰਜਾਬ ਦੇ’ ਦੀ ਪਾਰਟੀ ਰਜਿਸਟ੍ਰੇਸ਼ਨ ’ਤੇ ECI ਨੇ ਉਠਾਏ ਸਵਾਲ

ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸਿਆਸੀ ਸੰਗਠਨ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਿਆਸੀ...