August 8, 2026, 6:01 pm
----------- Advertisement -----------
HomeNewsNational-Internationalਹੁਣ ਸੰਘਣੀ ਧੁੰਦ ਕਾਰਨ ਲੇਟ ਨਹੀਂ ਹੋਣਗੀਆਂ ਟਰੇਨਾਂ, ਰੇਲਵੇ ਨੇ ਬਣਾਇਆ ਨਵਾਂ...

ਹੁਣ ਸੰਘਣੀ ਧੁੰਦ ਕਾਰਨ ਲੇਟ ਨਹੀਂ ਹੋਣਗੀਆਂ ਟਰੇਨਾਂ, ਰੇਲਵੇ ਨੇ ਬਣਾਇਆ ਨਵਾਂ ਪਲਾਨ

Published on

----------- Advertisement -----------

ਨਵੀਂ ਦਿੱਲੀ: ਸਰਦੀਆਂ ਵਿਚ ਸੰਘਣੀ ਧੁੰਦ ਦੇ ਦੌਰਾਨ ਟਰੇਨਾਂ ਲੇਟ ਹੋ ਜਾਂਦੀਆਂ ਹਨ, ਜਿਸਦੇ ਰੱਦ ਹੋਣ ਦੀ ਵਜ੍ਹਾ ਨਾਲ ਕਰੋੜਾਂ ਲੋਕ ਪ੍ਰਭਾਵਿਤ ਹੁੰਦੇ ਹਨ ਅਤੇ ਕਾਫ਼ੀ ਵਿੱਤੀ ਨੁਕਸਾਨ ਵੀ ਹੁੰਦਾ ਹੈ। ਇਸ ਨੂੰ ਧਿਆਨ ’ਚ ਰੱਖ ਕੇ ਰੇਲ ਪ੍ਰਸ਼ਾਸਨ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉੱਤਰ ਰੇਲਵੇ ਦੇ ਮਹਾਪ੍ਰਬੰਧਕ ਆਸ਼ੂਤੋਸ਼ ਗੰਗਲ ਨੇ ਸਾਰੇ ਮੰਡਲਾਂ ਦੇ ਅਧਿਕਾਰੀਆਂ ਨੂੰ ਸੁਰੱਖਿਅਤ ਰੇਲ ਆਵਾਜਾਈ ਲਈ ਜ਼ਰੂਰੀ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ। ਇੰਜਣ ’ਚ ਫੌਗ ਸੇਫ਼ਟੀ ਡਿਵਾਈਸ ਲਾਇਆ ਜਾ ਰਿਹਾ ਹੈ।, ਜਿਸ ਨਾਲ ਕਿ ਲੋਕੋ ਪਾਇਲਟ ਨੂੰ ਸਿਗਨਲ ਆਉਣ ਦੀ ਜਾਣਕਾਰੀ ਮਿਲ ਸਕੇ। ਰੇਲ ਪਟੜੀਆਂ ਦੀ ਨਿਗਰਾਨੀ ਵਧਾ ਦਿੱਤੀ ਗਈ ਹੈ। ਆਵਾਜਾਈ ਨਾਲ ਜੁੜੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।

ਧੁੰਦ ਦੌਰਾਨ ਸੁਰੱਖਿਅਤ ਰੇਲ ਆਵਾਜਾਈ ਦੀ ਸਭ ਤੋਂ ਵੱਡਾ ਹਥਿਆਰ ਫੌਗ ਸੇਫਟੀ ਡਿਵਾਈਸ਼ ਹੈ। ਰੇਲ ਇੰਜਣ ’ਚ ਰੱਖੇ ਜਾਣ ਵਾਲੇ ਇਸ ਯੰਤਰ ਨਾਲ ਲੋਕੋ ਪਾਇਲਟ ਸਿਗਨਲ ਨੂੰ ਲੈ ਕੇ ਸੁਚੇਤ ਰਹਿੰਦਾ ਹੈ। ਸਿਗਨਲ ਦੇ ਇਕ ਕਿਲੋਮੀਟਰ ਪਹਿਲਾਂ ਇਸ ਯੰਤਰ ’ਚ ਲੱਗਿਆ ਹੋਇਆ ਅਲਾਰਮ ਵੱਚਣ ਲੱਗਦਾ ਹੈ।ਇਸ ਦੇ ਨਾਲ ਹੀ ਸਕਰੀਨ ’ਤੇ ਵੀ ਇਸ ਦੀ ਜਾਣਕਾਰੀ ਮਿਲਦੀ ਹੈ। ਉੱਤਰ ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਕਸਪ੍ਰੈਸ ਤੇ ਪੈਸੰਜਰ ਟਰੇਨਾਂ ਦੇ ਨਾਲ ਹੀ ਮਾਲਗੱਡੀਆਂ ’ਚ ਵੀ ਇਸ ਤਰ੍ਹਾਂ ਦੇ ਯੰਤਰ ਲਾਏ ਜਾ ਰਹੇ ਹਨ। ਲਗਪਗ 27 ਸੌ ਉਪਕਰਨ ਪ੍ਰਯੋਗ ’ਚ ਲਿਆਂਦੇ ਜਾਣਗੇ। ਜ਼ਿਆਦਾਤਰ ਇੰਜਣ ’ਚ ਇਸ ਨੂੰ ਲਾ ਦਿੱਤਾ ਗਿਆ ਹੈ। ਇਕ ਯੰਤਰ ਦੀ ਲਾਗਤ ਲਗਪਗ 47 ਹਜ਼ਾਰ ਰੁਪਏ ਹੈ। ਕੋਹਰਾ ਜ਼ਿਆਦਾ ਹੋਣ ਦੀ ਸਥਿਤੀ ’ਚ ਕੁਝ ਥਾਵਾਂ ’ਤੇ ਡੈਟੋਨੇਟਰ (ਪਟਾਕਿਆਂ) ਦੀ ਵਰਤੋਂ ਕੀਤੀ ਜਾਂਦੀ ਹੈ। ਸਿਗਨਲ ਤੋਂ ਕੁਝ ਪਹਿਲਾਂ ਵਿਸ਼ੇਸ਼ ਤਰ੍ਹਾਂ ਦੇ ਪਟਾਕੇ ਟਰੈਕ ’ਤੇ ਰੱਖ ਦਿੱਤੇ ਜਾਂਦੇ ਹਨ। ਇਸ ਨਾਲ ਇੰਜਣ ਦੇ ਲੰਘਣ ਨਾਲ ਆਵਾਜ਼ ਹੁੰਦੀ ਹੈ, ਜਿਸ ਨੂੰ ਲੋਕੋ ਪਾਇਲਟ ਚੌਕ ਹੋ ਜਾਂਦਾ ਹੈ। ਪਹਿਲਾਂ ਇਸ ਦੀਵ ਰਤੋਂ ਜ਼ਿਆਦਾ ਹੁੰਦੀ ਸੀ ਪਰ ਹੁਣ ਇਸ ਜਗ੍ਹਾ ਫੌਗ ਸੇਫਟੀ ਡਿਵਾਈਸ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਕੁਝ ਤਕਨੀਕੀ ਸਮੱਸਿਆ ਕਾਰਨ ਬੀਤੇ ਦਿਨ ਦੁਪਹਿਰ ਦੀ ਉਡਾਣ ਦੌਰਾਨ ਹਲਵਾਰਾ ਹਵਾਈ ਅੱਡੇ ਤੋਂ...

ਡੀਏ ਦੀ ਮੰਗ ਨੂੰ ਲੈ ਕੇ CM Bhagwant Mann ਨਾਲ ਮੀਟਿੰਗ 27 ਅਗਸਤ ਨੂੰ ਤੈਅ

ਮਹਿੰਗਾਈ ਭੱਤਾ (ਡੀਏ) ਦਾ ਬਕਾਇਆ ਜਾਰੀ ਕਰਨ ਦੀ ਮੰਗ ਕਰ ਰਹੇ ਪੰਜਾਬ ਦੇ ਸਰਕਾਰੀ...

 ਸਟੋਰ ਵਿੱਚ ਲੁੱਟ ਦੌਰਾਨ ਪੰਜਾਬੀ ਕਾਰੋਬਾਰੀ ਦੀ ਹੱਤਿਆ

 ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਆਪਣੇ ਕਾਰੋਬਾਰ ਨੂੰ ਲੁੱਟ ਤੋਂ...

ਰੀਲ ਬਣਾਉਣ ਦੀ ਆਦਤ ਬਣੀ ਕਲੇਸ਼ ਦੀ ਵਜ੍ਹਾ, ਪਤੀ ਨੇ ਚੁੰਨੀ ਨਾਲ ਗਲਾ ਘੁੱਟ ਕੇ ਪਤਨੀ ਨੂੰ ਮਾਰਿਆ

ਕਰਨਾਟਕ ਦੇ ਬੈਂਗਲੁਰੂ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ...

ਕੁੱਟਮਾਰ ਤੋਂ ਬਾਅਦ ਗੁਰਸਿਮਰਨ ਮੰਡ ਦਾ ਵੱਡਾ ਬਿਆਨ, ‘ਦੰਦ ਤੋੜ ਦਿੱਤੇ, ਪਰ ਮੈਂ ਡਰਨ ਵਾਲਾ ਨਹੀਂ’

ਅੰਬਾਲਾ ਨੇੜੇ ਪੰਜੋਖਰਾ ਸਾਹਿਬ ਵਿਖੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨਾਲ ਹੋਈ ਕੁੱਟਮਾਰ ਤੋਂ...

ਰਾਹੁਲ ਦੇ ‘ਕੂਲ ਅੰਕਲ’ ਵਾਲੇ ਬਿਆਨ ’ਤੇ ਕੈਪਟਨ ਦਾ ਜਵਾਬ, ਕਿਹਾ- ‘ਭਾਜਪਾ ਮੇਰੀ ਪਹਿਲੀ ਪਸੰਦ, ਵਾਪਸੀ ਦਾ ਸਵਾਲ ਨਹੀਂ’

ਰਾਹੁਲ ਗਾਂਧੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ‘ਕੂਲ ਅੰਕਲ’ ਅਤੇ ਆਪਣੇ ਪਸੰਦੀਦਾ ਨੇਤਾਵਾਂ ਵਿੱਚੋਂ...

ਹਿਮਾਚਲ ਦੇ ਚੰਬਾ ਵਿੱਚ ਨਿੱਜੀ ਬੱਸ ਪਲਟਣ ਕਾਰਨ 7 ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਟਿੱਸਾ-ਬੈਰਾਗੜ੍ਹ ਸੜਕ 'ਤੇ ਇੱਕ ਨਿੱਜੀ ਬੱਸ...

ਮੋਗਾ ਪੁਲਿਸ ਨੇ ਦਬੋਚੀ ‘ਨਕਲੀ SHO’, ਵਿਆਹ ਲਈ ਰਚਿਆ ਪੁਲਿਸ ਅਫਸਰ ਬਣਨ ਦਾ ਸਾਰਾ ਡਰਾਮਾ!

ਮੋਗਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਇੱਕ...

ਹਾਈ-ਟੈਕ ਹੋਵੇਗਾ PRTC, ਯੂਪੀਆਈ- ਡੈਬਿਟ ਤੇ ਕ੍ਰੈਡਿਟ ਕਾਰਡ ਰਾਹੀਂ ਆਨਲਾਈਨ ਭੁਗਤਾਨ ਦੀ ਮਿਲੇਗੀ ਸਹੂਲਤ

ਪੀਆਰਟੀਸੀ ਹੁਣ ਹਾਈ ਟੈਕ ਹੋਣ ਵੱਲ ਆਪਣੇ ਕਦਮ ਵਧਾ ਰਿਹਾ ਹੈ। ਸਵਾਰੀਆਂ ਦੀ ਸਹੂਲਤ...