May 17, 2026, 4:56 am
----------- Advertisement -----------
HomeNewsBreaking NewsPSEB ਵੱਲੋਂ 8ਵੀਂ ਦੇ ਨਤੀਜੇ ਜਾਰੀ, ਪਹਿਲਾਂ 3 ਥਾਵਾਂ ‘ਤੇ ਧੀਆਂ ਨੇ...

PSEB ਵੱਲੋਂ 8ਵੀਂ ਦੇ ਨਤੀਜੇ ਜਾਰੀ, ਪਹਿਲਾਂ 3 ਥਾਵਾਂ ‘ਤੇ ਧੀਆਂ ਨੇ ਮਾਰੀ ਬਾਜ਼ੀ, 96.51 ਫੀਸਦੀ ਰਿਹਾ Result

Published on

----------- Advertisement -----------

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਠਵੀਂ ਕਲਾਸ ਦ ਨਤੀਜਾ ਐਲਾਨ ਦਿੱਤਾ ਹੈ। ਪ੍ਰੀਖਿਆ ਵਿਚ 10,422 ਸਕੂਲਾਂ ਦੇ ਦੇ ਕੁਲ 2,62,966 ਵਿਦਿਆਰਥੀ-ਵਿਦਿਆਰਥਣਾਂ ਸ਼ਾਮਲ ਹੋਏ। ਇਨ੍ਹਾਂ ਵਿਚੋਂ 2,53,789 ਵਿਦਿਆਰਥੀ ਸਫਲ ਹੋਏ। ਇਸ ਤਰ੍ਹਾਂ ਪ੍ਰੀਖਿਆ ਦਾ ਕੁਲ ਪਾਸ ਫੀਸਦੀ 96.51 ਫੀਸਦੀ ਰਿਹਾ।

ਤਮੰਨਾ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋਂ (ਫਰੀਦਕੋਟ) ਦੀ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੇ 600 ਵਿਚੋਂ 600 ਨੰਬਰ ਹਾਸਲ ਕੀਤੇ। ਜਦਕਿ ਦੂਜੇ ਸਥਾਨ ‘ਤੇ ਜਪਨੀਤ ਕੌਰ ਸਰਕਾਰੀ ਮਿਡਲ ਸਕੂਲ, ਅਰਕਵਾਸ (ਸੰਗਰੂਰ) ਨੂੰ ਮਿਲਿਆ ਹੈ। ਉਸ ਨੇ 600 ਵਿਚੋਂ 598 ਨੰਬਰ (99.67%) ਹਾਸਲ ਕੀਤੇ।

ਜਦਕਿ ਜਸ਼ਨਦੀਪ ਕੌਰ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ) ਤੀਜੇ ਸਥਾਨ ‘ਤੇ ਰਹੀ ਹੈ। ਇਨ੍ਹਾਂ ਨੇ ਵੀ 600 ਵਿਚੋਂ 598 ਨੰਬਰ (99.67%) ਹਾਸਲ ਕੀਤੇ। ਬੋਰਡ ਦੇ ਨਿਯਮਾਂ ਮੁਤਾਬਕ, ਸਮਾਨ ਨੰਬਰ ਹੋਣ ‘ਤੇ ਘੱਟ ਉਮਰ ਵਾਲੇ ਵਿਦਿਆਰਥੀ ਨੂੰ ਮੈਰਿਟ ਵਿਚ ਉੱਚਾ ਸਥਾਨ ਦਿੱਤਾ ਗਿਆ।

ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ ਪ੍ਰੀਖਿਆਵਾਂ ਪਹਿਲਾਂ ਦੇ ਮੁਕਾਬਲੇ ਵਿਚ ਵੱਧ ਸਖਤੀ ਅਤੇ ਪਾਦਰਸ਼ਿਤਾ ਦੇ ਨਾਲ ਆਯੋਜਿਤ ਕੀਤੀਆਂ ਗਈਆਂ। ਭਵਿੱਖ ਵਿਚ ਵੀ ਪ੍ਰਸ਼ਨ ਪੱਤਰਾਂ ਦੀ ਗੁਣਵੱਤਾ ਵਧਾਉਣਤ ਸਿਲੇਬਸ ਵਿਚ ਜਰੂਰੀ ਸੁਧਾਰ ਕਰਨ ਲਈ ਕਈ ਕਦਮ ਚੁੱਕੇ ਜਾਣਗੇ। ਵਿਦਿਆਰਥੀ ਆਪਣਾ ਨਤੀਜਾ www.pseb.ac.in ‘ਤੇ ਦੇਖਣਾ ਹੋਵੇਗਾ।

ਜੋ ਵਿਦਿਆਰਥੀ ਇਸ ਪ੍ਰੀਖਿਆ ਵਿਚ ਸਫਲ ਨਹੀਂ ਹੋ ਸਕੇ, ਉਨ੍ਹਾਂ ਦੇ ਲਈ ਸਪਲੀਮੈਂਟਰੀ ਪ੍ਰੀਖਿਆ ਜੂਨ 2026 ਵਿਚ ਆਯੋਜਿਤ ਕੀਤੀ ਜਾਏਗੀ। ਇਸ ਦੇ ਲਈ ਵਿਦਿਆਰਥੀਆਂ ਨੂੰ ਵੱਖਰੇ ਤੌਰ ‘ਤੇ ਅਰਜੀ ਫਾਰਮ ਭਰਨਾ ਹੋਵੇਗਾ। ਪ੍ਰੀਖਿਆ ਦ ਸ਼ੈਡਿਊਲ ਸਕੂਲ ਲਾਗਿਨ ਅਤੇ ਵੱਖ-ਵੱਖ ਅਖਬਾਰਾਂ ਦੇ ਰਾਹੀਂ ਜਾਰੀ ਕੀਤਾ ਜਾਏਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ; 16 ਮਈ , 2026*:ਦੇਸ਼ ਦੇ ਕਈ ਸੂਬਿਆਂ ਵਿੱਚ ਵੋਟਰ ਸੂਚੀਆਂ 'ਚ ਬੇਨਿਯਮੀਆਂ ਨੂੰ...

ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

*ਸਮਾਣਾ/ਚੰੜ੍ਹੀਗੜ੍ਹ, 16 ਮਈ , 2026*:ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ...

ਅੰਮ੍ਰਿਤਸਰ : ਧੀ ਨੇ ਆਪਣੇ ਹੀ ਪਿਓ ਦੀ ਪਿੱਠ ‘ਚ ਮਾਰੀ ਗੋਲੀ, ਮਾਨਸਿਕ ਤੌਰ ਤੋਂ ਪ੍ਰੇਸ਼ਾਨ ਦੱਸੀ ਜਾ ਰਹੀ ਹੈ ਕੁੜੀ

ਅੰਮ੍ਰਿਤਸਰ ਦੇ ਅਧੀਨ ਆਉਂਦੇ ਬਾਬਾ ਬਕਾਲਾ ਸਾਹਿਬ ਦੇ ਥਾਣਾ ਖਲਚੀਆਂ ਖੇਤਰ ਤੋਂ ਇੱਕ ਬੇਹੱਦ...

ਪਿੰਡ ਕੁੱਸਾ ਨੇ ਲਿਆ ਇਤਿਹਾਸਕ ਫ਼ੈਸਲਾ, ਬਜ਼ੁਰਗਾਂ ਦੇ ਭੋਗ ‘ਤੇ ਨਹੀਂ ਪੱਕਣਗੇ ਮਿੱਠੇ ਪਕਵਾਨ

ਲੋਕ ਘੋਲਾਂ ਵਜੋਂ ਜਾਣੇ ਜਾਂਦੇ ਮਾਲਵੇ ਦੇ ਪ੍ਰਸਿੱਧ ਪਿੰਡ ਕੁੱਸਾ ਜੋ ਏਕਤਾ ਅਤੇ ਭਾਈਚਾਰੇ...

ਪੰਜਾਬ ਵਿੱਚ ਵਧ ਰਹੇ ਗੈਸਟ੍ਰੋਐਂਟਰਾਈਟਿਸ ਮਾਮਲਿਆਂ ਦੇ ਵਿਚਕਾਰ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ

*ਚੰਡੀਗੜ੍ਹ; 15 ਮਈ 2026:* ਪੰਜਾਬ ਭਿਆਨਕ ਗਰਮੀ ਅਤੇ ਗੈਸਟ੍ਰੋਐਂਟਰਾਈਟਿਸ ਤੇ ਡਿਹਾਈਡ੍ਰੇਸ਼ਨ ਦੇ ਵਧਦੇ ਮਾਮਲਿਆਂ ਦੀ...

ਹੁਸ਼ਿਆਰਪੁਰ: ਬੋਰਵੈੱਲ ਵਿਚੋਂ 9 ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਬੱਚੇ ਨੂੰ ਕੱਢਿਆ ਗਿਆ ਸੁਰੱਖਿਅਤ

ਹੁਸ਼ਿਆਰਪੁਰ ਵਿੱਚ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ...