ਚੰਡੀਗੜ੍ਹ: ਪੰਜਾਬ ‘ਚ 20 ਫਰਵਰੀ ਨੂੰ ਸਿਆਸੀ ਆਗੂਆਂ ਦੀ ਕਿਸਮਤ ਈਵੀਐਮ ਮਸ਼ੀਨ ‘ਚ ਬੰਦ ਹੋਣ ਵਾਲੀ ਹੈ। ਹਰ ਪਾਰਟੀ ਵੱਲੋਂ ਸੂਬੇ ‘ਚ ਆਪਣੀ ਸਰਕਾਰ ਬਣਵਾਉਣ ਲਈ ਮਿਹਨਤ ਕੀਤੀ ਜਾ ਰਹੀ ਹੈ। ਇਸ ਵਾਰ ਮੁਕਾਬਲਾ ਵੀ ਕਾਫੀ ਤਕੜਾ ਹੈ। ਕਿਉਂਕਿ ਕਾਂਗਰਸ ਅਕਾਲੀ ਦਲ ਦੇ ਨਾਲ-ਨਾਲ ਇਸ ਵਾਰ ਪੰਜਾਬ ਦੇ ਲੋਕਾਂ ਕੋਲ ਹੋਰ ਕਈ ਵਿਕਲਪ ਹਨ। ਜਿਵੇ ਕਿ ਆਮ ਆਦਮੀ ਪਾਰਟੀ ਇਸ ਵਾਰ ਹੋਰ ਸਿਆਸੀ ਦਲਾਂ ਨੂੰ ਜ਼ਬਰਦਸਤ ਟੱਕਰ ਦੇ ਰਹੀ ਹੈ। ਇਸਦੇ ਨਾਲ ਹੀ ਕਈ ਦਹਾਕਿਆਂ ਤੋਂ ਕਾਂਗਰਸ ਨਾਲ ਜੁੜੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਵੱਖਰੀ ਪਾਰਟੀ ਬਣਾ ਚੁਕੇ ਹਨ ਤੇ ਉਨ੍ਹਾਂ ਦਾ ਗਠਜੋੜ ਭਾਜਪਾ ਨਾਲ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਵਾਰ ਕਿਸਾਨ ਵੀ ਚੋਣ ਲੜ ਰਹੇ ਹਨ। ਉਨ੍ਹਾਂ ਨੇ ਸੂਬੇ ਦੀਆਂ 117 ਸੀਟਾਂ ਵਿੱਚੋਂ ਕਈ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਸਿਆਸੀ ਪਾਰਟੀਆਂ ਵੱਲੋਂ ਖੇਡੀ ਜਾ ਰਹੀ Safe Game
ਇਸ ਵਾਰ ਮੁਕਾਬਲਾ ਕਾਫੀ ਦਿਲਚਸਪ ਹੋਣ ਵਾਲਾ ਹੈ ਤੇ ਹੀ ਕਾਰਨ ਹੈ ਕਿ ਲੀਡਰ ਆਪਣੀ ਸਾਖ ਬਚਾਉਣ ‘ਚ ਲੱਗੇ ਹਨ ਤੇ ਪਾਰਟੀਆਂ ਸੇਫ ਗੇਮ ਖੇਡ ਰਹੀਆਂ ਹਨ। ਪਿਛਲੀਆਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਤੋਂ ਇਲਾਵਾ ਕਈ ਦਿੱਗਜ ਬਾਦਲ ਪਰਿਵਾਰ ਖਿਲਾਫ ਚੋਣ ਲੜਨ ਲਈ ਪੁੱਜੇ ਸਨ। ਮੌਜੂਦਾ ਸਥਿਤੀ ਨੂੰ ਦੇਖ ਕੇ ਲੱਗਦਾ ਸੀ ਕਿ ਕਈ ਸੀਟਾਂ ‘ਤੇ ਵੱਡੇ ਦਿੱਗਜ ਇੱਕ ਦੂਜੇ ਦੇ ਖਿਲਾਫ ਜਾ ਸਕਦੇ ਹਨ ਪਰ ਅਜੇ ਤੱਕ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।

ਇਹ ਹੈ ਹੁਣ ਦੀ ਸਥਿੱਤੀ
ਨਵਜੋਤ ਸਿੰਘ ਸਿੱਧੂ: ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਆਪਣੀ ਪੁਰਾਣੀ ਸੀਟ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਹਨ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਉਹ ਮਜੀਠਾ ਸੀਟ ‘ਤੇ ਬਿਕਰਮ ਮਜੀਠੀਆ ਜਾਂ ਪਟਿਆਲਾ ਸੀਟ ‘ਤੇ ਕੈਪਟਨ ਅਮਰਿੰਦਰ ਸਿੰਘ ਨਾਲ ਲੜਨਗੇ ਪਰ ਅਜਿਹਾ ਨਹੀਂ ਹੋਇਆ।

ਕੈਪਟਨ ਅਮਰਿੰਦਰ ਸਿੰਘ: ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਪੁਰਾਣੀ ਸੀਟ ਪਟਿਆਲਾ ਤੋਂ ਹੀ ਚੋਣ ਲੜਨਗੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੈਪਟਨ ਪਹਿਲਾਂ ਕਾਂਗਰਸ ਉਮੀਦਵਾਰ ਬਣਕੇ ਇਥੋ ਦੀ ਚੋਣ ਲੜਦੇ ਆਏ ਹਨ ਤੇ ਹੁਣ ਉਹ ਆਪਣੀ ਵੱਖਰੀ ਪਾਰਟੀ ਤੋਂ ਉਮੀਦਵਾਰ ਬਣਕੇ ਚੋਣ ਲੜਨਗੇ।

ਚਰਨਜੀਤ ਚੰਨੀ: ਸੀਐਮ ਚਰਨਜੀਤ ਚੰਨੀ ਵੀ ਚਮਕੌਰ ਸਾਹਿਬ ਸੀਟ ਤੋਂ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਸੀਟਾਂ ਤੋਂ ਚੋਣ ਲੜਨ ਦੀ ਗੱਲ ਚੱਲ ਰਹੀ ਸੀ ਪਰ ਇਸ ‘ਤੇ ਸਹਿਮਤੀ ਨਹੀਂ ਬਣ ਸਕੀ ਸੀ।

ਪ੍ਰਕਾਸ਼ ਸਿੰਘ ਬਾਦਲ: ਪ੍ਰਕਾਸ਼ ਸਿੰਘ ਬਾਦਲ ਦਾ ਚੋਣ ਲੰਬੀ ਹੈ ਤੇ ਉਹ ਲੰਬੀ ਤੋਂ ਚੋਣ ਲੜਦੇ ਆਏ ਹਨ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਬਾਦਲ ਚੋਣ ਲੜਨਗੇ ਜਾਂ ਨਹੀਂ ਪਰ ਕਾਂਗਰਸ ਨੇ ਜਗਪਾਲ ਸਿੰਘ ਨੂੰ ਅਤੇ ‘ਆਪ’ ਨੇ ਇੱਥੋਂ ਗੁਰਮੀਤ ਖੁੱਡੀਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਭਗਵੰਤ ਮਾਨ: ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਧੂਰੀ ਤੋਂ ਚੋਣ ਲੜ ਰਹੇ ਹਨ। ਸੀਐਮ ਫੇਸ ਹੋਣ ਕਰਕੇ ਉਨ੍ਹਾਂ ਲਈ ਸੁਰੱਖਿਅਤ ਸੀਟ ਦੀ ਚੋਣ ਕੀਤੀ ਗਈ ਹੈ। ਹਾਲਾਂਕਿ ਇੱਥੋਂ ਉਨ੍ਹਾਂ ਨੂੰ ਕਾਂਗਰਸ ਦੇ ਮੌਜੂਦਾ ਵਿਧਾਇਕ ਦਲਬੀਰ ਗੋਲਡੀ ਅਤੇ ਅਕਾਲੀ ਦਲ ਨੇ ਪ੍ਰਕਾਸ਼ ਚੰਦ ਗਰਗ ਖਿਲਾਫ ਉਤਾਰਿਆ ਹੈ।

ਸੁਖਬੀਰ ਬਾਦਲ: ਇਸ ਵਾਰ ਸੁਖਬੀਰ ਬਾਦਲ ਜਲਾਲਾਬਾਦ ਤੋਂ ਚੋਣ ਲੜ ਰਹੇ ਹਨ। ਉਹ ਅਕਾਲੀ ਦਲ-ਭਾਜਪਾ ਗਠਜੋੜ ਦਾ ਮੁੱਖ ਮੰਤਰੀ ਚਿਹਰਾ ਵੀ ਹੈ। ਪਹਿਲਾਂ ਕਾਂਗਰਸ ਨੇ ਰਵਨੀਤ ਬਿੱਟੂ ਨੂੰ ਵੀ ਮੈਦਾਨ ਵਿੱਚ ਉਤਾਰਿਆ ਸੀ। ਇਸ ਵਾਰ ਬਿੱਟੂ ਚੋਣ ਨਹੀਂ ਲੜ ਰਹੇ ਹਨ ਪਰ ਕਾਂਗਰਸ ਨੇ ਅਜੇ ਤੱਕ ਕੋਈ ਉਮੀਦਵਾਰ ਐਲਾਨਿਆ ਨਹੀਂ ਹੈ। ‘ਆਪ’ ਨੇ ਇੱਥੋਂ ਗੋਲਡੀ ਕੰਬੋਜ ਨੂੰ ਮੈਦਾਨ ਵਿੱਚ ਉਤਾਰਿਆ ਹੈ।













