July 21, 2024, 1:05 am
----------- Advertisement -----------
HomeNewsBreaking Newsਫਾਜ਼ਿਲਕਾ ਦੇ ਪਾਕਿ ਸਰਹੱਦ ਨਾਲ ਲੱਗਦੇ 205 ਪਿੰਡਾਂ ਨੂੰ ਮਿਲੇਗਾ ਸ਼ੁੱਧ ਪਾਣੀ:...

ਫਾਜ਼ਿਲਕਾ ਦੇ ਪਾਕਿ ਸਰਹੱਦ ਨਾਲ ਲੱਗਦੇ 205 ਪਿੰਡਾਂ ਨੂੰ ਮਿਲੇਗਾ ਸ਼ੁੱਧ ਪਾਣੀ: 261 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਜਾਏਗੀ

Published on

----------- Advertisement -----------
  • ਕੌਮਾਂਤਰੀ ਸਰਹੱਦ ਨਾਲ ਲੱਗਦੇ 205 ਪਿੰਡਾਂ ਦੇ 42406 ਘਰਾਂ ਵਿਚ ਰਹਿੰਦੇ 235114 ਲੋਕਾਂ ਦੇ ਆਜਾਦੀ ਦੇ 77 ਸਾਲ ਬਾਅਦ ਮੁੱਕੇਗੀ ਪੀਣ ਵਾਲੇ ਪਾਣੀ ਦੀ ਪਿਆਸ
  • ਘੱਟਿਆਂ ਵਾਲੀ ਬੋਦਲਾ ਵਿਚ ਬਣ ਰਿਹਾ ਹੈ ਸਤਹੀ ਪਾਣੀ ਤੇ ਅਧਾਰਤ ਮੈਗਾ ਵਾਟਰ ਵਰਕਸ
  • ਗੰਦੇ ਪਾਣੀ ਤੋਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਰਾਹਤ, ਧਰਤੀ ਹੇਠਲੇ ਪਾਣੀ ਕਾਰਨ ਅਨੇਕਾਂ ਲੋਕ ਗੰਭੀਰ ਬਿਮਾਰੀਆਂ ਦਾ ਕਰ ਰਹੇ ਸਨ ਸਾਹਮਣਾ
  • ਡਿਪਟੀ ਕਮਿਸ਼ਨਰ ਨੇ ਲਿਆ ਪ੍ਰੋਜੈਕਟਾ ਦਾ ਜਾਇਜ਼ਾ

ਫਾਜ਼ਿਲਕਾ, 19 ਜੂਨ 2024 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਫਾਜ਼ਿਲਕਾ ਤੇ ਜਲਾਲਾਬਾਦ ਤਹਿਸੀਲ ਦੇ 205 ਪਿੰਡਾਂ ਦੇ ਲੋਕਾਂ ਦੀ ਦਹਾਕਿਆਂ ਪੁਰਾਣੀ ਪੀਣ ਦੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਇਸ ਲਈ ਪਿੰਡ ਘੱਟਿਆਂ ਵਾਲੀ ਵਿਖੇ ਨਹਿਰੀ ਪਾਣੀ ਤੇ ਅਧਾਰਤ ਮੈਗਾ ਵਾਟਰ ਵਰਕਸ ਬਣਾਇਆ ਜਾ ਰਿਹਾ ਹੈ, ਜਿਸ ਨਾਲ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇੰਨ੍ਹਾਂ ਪਿੰਡਾਂ ਦੀ ਸਾਫ ਪਾਣੀ ਦੀ ਆਸ ਆਜਾਦੀ ਦੇ 77 ਸਾਲ ਬਾਅਦ ਪੂਰੀ ਹੋਣ ਜਾ ਰਹੀ ਹੈ।

ਇਸ ਪ੍ਰੌਜੈਕਟ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਇਸ ਪ੍ਰੋਜ਼ੈਕਟ ਦੇ ਪੂਰਾ ਹੋਣ ਨਾਲ ਇੱਥੋਂ ਪਾਇਪ ਰਾਹੀਂ ਸਾਰੇ ਪਿੰਡਾਂ ਨੂੰ ਸਾਫ ਪਾਣੀ ਮੁਹਈਆ ਕਰਵਾਇਆ ਜਾਵੇਗਾ। ਇਸ ਦੇ ਨਿਰਮਾਣ ਤੇ 185 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ।

ਜਿਕਰਯੋਗ ਹੈ ਕਿ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿਚ ਛਿਮਾਹੀ ਨਹਿਰਾਂ ਹੋਣ ਕਾਰਨ ਜਿਆਦਾਤਰ ਜਲ ਸਪਲਾਈ ਸਕੀਮਾਂ ਟਿਊਬਵੈਲ ਦੇ ਪਾਣੀ ਨਾਲ ਚਲਾਈਆਂ ਜਾਂਦੀਆਂ ਸਨ ਅਤੇ ਧਰਤੇ ਹੇਠਲੇ ਪਾਣੀ ਵਿਚ ਭਾਰੀਆਂ ਧਾਂਤਾਂ ਸਮੇਤ ਹਾਨੀਕਾਰਕ ਤੱਤ ਪਾਏ ਜਾਣ ਕਾਰਨ ਇਹ ਪਾਣੀ ਪੀਣ ਨਾਲ ਲੋਕਾਂ ਵਿਚ ਬਿਮਾਰੀਆਂ ਦੀ ਦਰ ਜਿਆਦਾ ਸੀ। ਇਸ ਲਈ ਦਹਾਕਿਆਂ ਤੋਂ ਇਹ ਸਰਹੱਦੀ ਪਿੰਡਾਂ ਦੇ ਲੋਕ ਪੀਣ ਦੇ ਸਾਫ ਪਾਣੀ ਦੀ ਉਡੀਕ ਕਰ ਰਹੇ ਸਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹੁਣ ਇੰਨ੍ਹਾਂ ਦੀ ਇਹ ਪਿਆਸ ਜਲਦ ਮੁਕਾ ਦੇਣ ਦਾ ਫੈਸਲਾ ਕੀਤਾ ਹੈ।ਜਿਕਰਯੋਗ ਹੈ ਕਿ ਗੰਦੇ ਪਾਣੀ ਦਾ ਸਰਾਪ ਝੱਲ ਰਹੇ ਇੰਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਦ ਪਹੁੰਚੇ ਸੀ ਜਦ ਉਹ ਹਾਲੇ ਸਿਆਸਤ ਵਿਚ ਨਹੀਂ ਸੀ ਆਏ ਤੇ ਹੁਣ ਜਦ ਉਹ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਇੰਨ੍ਹਾਂ ਪਿੰਡਾਂ ਦੀ ਦਹਾਕਿਆਂ ਪੁਰਾਣੀ ਸਮੱਸਿਆ ਦਾ ਸਥਾਈ ਹਲ ਕਰਨ ਦਾ ਰਾਹ ਲੱਭਿਆ ਹੈ।

ਇਸ ਲਈ ਘੱਟਿਆਂ ਵਾਲੀ ਵਿਖੇ ਵੱਡਾ ਵਾਟਰ ਵਰਕਸ ਬਣ ਰਿਹਾ ਹੈ ਜਿਸਦੀ ਸਮਰਥਾਂ 34 ਐਮਐਲਡੀ ਹੈ। ਇਸ ਨੁੰ ਗੰਗ ਕੈਨਾਲ ਨਹਿਰ ਤੋਂ ਪਾਣੀ ਮਿਲੇਗਾ ਜੋ ਕਿ ਸਾਲ ਦਾ ਜਿਆਦਾਤਰ ਹਿੱਸਾ ਚਲਦੀ ਹੈ। ਇਸ ਕਾਰਨ ਇਸ ਵਿਚ ਪਾਣੀ ਦੀ ਕਮੀ ਕਦੇ ਨਹੀਂ ਆਵੇਗੀ। ਨਹਿਰੀ ਪਾਣੀ ਹੋਣ ਕਾਰਨ ਇਹ ਭਾਰੀਆਂ ਧਾਂਤਾਂ ਤੋਂ ਵੀ ਮੁਕਤ ਹੋਵੇਗਾ।

ਇੱਥੋਂ ਇਹ ਪਾਣੀ ਪਾਈਪਾਂ ਰਾਹੀਂ ਜਲਾਲਾਬਾਦ ਅਤੇ ਫਾਜ਼ਿਲਕਾ ਦੇ 205 ਪਿੰਡਾਂ ਦੇ 42406 ਘਰਾਂ ਵਿਚ ਰਹਿੰਦੇ 235114 ਲੋਕਾਂ ਨੂੰ ਸਾਫ ਪਾਣੀ ਮਿਲੇਗਾ। ਇਸ ਲਈ 261 ਕਿਲੋਮੀਟਰ ਲੰਬੀ ਨਵੀਂ ਪਾਈਪ ਪਾਈ ਜਾਣੀ ਹੈ ਜਿਸ ਵਿਚੋਂ 118 ਕਿਲੋਮੀਟਰ ਪਾਈਪ ਪਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ। ਵਾਟਰ ਵਰਕਸ ਦਾ 44 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ। ਇੱਥੋਂ ਫਾਜ਼ਿਲਕਾ ਬਲਾਕ ਦੇ 74, ਅਰਨੀਵਾਲਾ ਬਲਾਕ ਦੇ 9 ਅਤੇ ਜਲਾਲਾਬਾਦ ਬਲਾਕ ਦੇ 122 ਪਿੰਡਾਂ ਨੂੰ ਸਾਫ ਪਾਣੀ ਮਿਲੇਗਾ।

ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਇੱਥੋਂ ਸਾਫ ਪਾਣੀ ਪਿੰਡ ਪਿੰਡ ਪਹੁੰਚੇਗਾ ਅਤੇ ਅੱਗੋਂ ਪਿੰਡਾਂ ਵਿਚ ਬਣੇ ਜਲ ਸਪਲਾਈ ਨੈਟਵਰਕ ਨਾਲ ਇਹ ਪਾਣੀ ਟੂਟੀ ਰਾਹੀਂ ਹਰੇਕ ਘਰ ਤੱਕ ਪੁੱਜੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਅੰਤਰ-ਸਰਹੱਦੀ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਤਿੰਨ ਨਸ਼ਾ ਤਸਕਰਾਂ ਸਮੇਤ ਇੱਕ ਵੱਡੀ ਮੱਛੀ ਗ੍ਰਿਫਤਾਰ

ਚੰਡੀਗੜ੍ਹ/ਅੰਮ੍ਰਿਤਸਰ, 20 ਜੁਲਾਈ (ਬਲਜੀਤ ਮਰਵਾਹਾ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ...

ਪਟਿਆਲਾ ‘ਚ ਮੈਡੀਕਲ ਵਿਦਿਆਰਥੀ ਦੀ ਮੌਤ, ਹੋਸਟਲ ਦੇ ਕਮਰੇ ‘ਚੋਂ ਮਿਲੀ ਲਾਸ਼

ਪਟਿਆਲਾ ਵਿੱਚ ਮੈਡੀਕਲ ਫਾਈਨਲ ਏਅਰ ਦੀ ਵਿਦਿਆਰਥਣ ਦੀ ਲਾਸ਼ ਉਸ ਦੇ ਹੋਸਟਲ ਦੇ ਕਮਰੇ...

ਖੰਨਾ ਦੇ ਥਾਣੇ ‘ਚ ਹੰਗਾਮਾ, ਟਰਾਂਸਪੋਰਟਰ ਰਾਜ ਕੁਮਾਰ ਅਗਵਾ ਹੋਣ ‘ਤੇ ਪਰਿਵਾਰਕ ਮੈਂਬਰਾਂ ‘ਚ ਰੋਸ ਦੀ ਲਹਿਰ

ਖੰਨਾ ਦੀ ਅਨਾਜ ਮੰਡੀ ਦੇ ਬਾਹਰ ਟਰਾਂਸਪੋਰਟ ਯੂਨੀਅਨ ਤੋਂ 26 ਜੂਨ ਨੂੰ ਅਗਵਾ ਕੀਤੇ...

ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਲੇਟਫਾਰਮ X ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ ਬਣਨ ਲਈ ਦਿੱਤੀ  ਵਧਾਈ

ਟੇਸਲਾ ਦੇ ਸੀਈਓ ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ...

ਅੰਮ੍ਰਿਤਸਰ ‘ਚ ਸਨੈਚਰ ਨੂੰ ਲੋਕਾ ਕਾਬੂ ਕਰ ਕੀਤਾ ਪੁਲਿਸ ਹਵਾਲੇ, ਬਾਕੀ ਸਾਥੀ ਮੋਬਾਇਲ ਅਤੇ ਪੈਸੇ ਲੈ ਕੇ ਫਰਾਰ

ਅੰਮ੍ਰਿਤਸਰ:-ਮਾਮਲਾ ਅੰਮ੍ਰਿਤਸਰ ਦੇ ਮਾਲ ਮੰਡੀ ਦੇ ਬਾਹਰੋ ਸਾਹਮਣੇ ਆਇਆ ਹੈ ਜਿਥੇ ਚੰਡੀਗੜ੍ਹ ਤੋ ਅੰਮ੍ਰਿਤਸਰ...

ਮੋਗਾ ਦੇ ਪਾਵਰ ਗਰਿੱਡ ‘ਚ ਲੱਗੀ ਭਿਆਨਕ ਅੱਗ

ਮੋਗਾ ਦੇ ਪਿੰਡ ਸਿੰਘਾ ਵਾਲਾ ਦੇ 220 ਕੇਵੀਏ ਪਾਵਰ ਗਰਿੱਡ ਵਿੱਚ ਅੱਜ ਭਿਆਨਕ ਅੱਗ...

ਲੁਧਿਆਣਾ ‘ਚ ਥਾਣੇਦਾਰ ਨੇ ਨੌਜਵਾਨ ਦੀ ਕੀਤੀ ਕੁੱਟਮਾਰ, ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਦੀ ਕੀਤੀ ਮੰਗ

ਲੁਧਿਆਣਾ 'ਚ ਪਰਿਵਾਰਕ ਝਗੜੇ ਨੂੰ ਲੈ ਕੇ ਥਾਣੇ ਪਹੁੰਚੇ ਨੌਜਵਾਨ ਨੇ ਥਾਣੇਦਾਰ 'ਤੇ ਉਸ...

ਕੈਬਨਿਟ ਮੰਤਰੀ ਜਿੰਪਾ ਨੇ ਜਨਤਾ ਦਰਬਾਰ ’ਚ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ

ਹੁਸ਼ਿਆਰਪੁਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਆਪਣੇ ਦਫ਼ਤਰ ਵਿਖੇ ਲੋਕਾਂ ਦੀਆਂ...

ਮੋਗਾ ‘ਚ ਬਿਜਲੀ ਦੀ ਦਿੱਕਤ ਕਰਨ ਕਿਸਾਨਾਂ ਨੇ ਕੀਤਾ ਰੋਡ ਜਾਮ, ਟਰੈਕਟਰ-ਟਰਾਲੀ ਲਗਾ ਕੇ ਧਰਨੇ ‘ਤੇ ਬੈਠੇ

ਪੰਜਾਬ ਦੇ ਮੋਗਾ ਦੇ ਕਸਬਾ ਬਾਘਾ ਪੁਰਾਣਾ ਦੇ ਪਿੰਡ ਰੋਡੇ ਨੇੜੇ ਕਿਸਾਨਾਂ ਨੇ ਅੱਜ...