November 15, 2026, 6:45 am
----------- Advertisement -----------
HomeNewsBreaking Newsਮੋਹਾਲੀ ਪੁਲਿਸ ਵੱਲੋਂ ਅਹਿਮ ਸਖ਼ਸ਼ੀਅਤਾਂ ਤੇ IPS ਅਫਸਰਾਂ ਦੇ ਜਾਅਲੀ ਫੇਸਬੁੱਕ ਅਕਾਊਂਟ...

ਮੋਹਾਲੀ ਪੁਲਿਸ ਵੱਲੋਂ ਅਹਿਮ ਸਖ਼ਸ਼ੀਅਤਾਂ ਤੇ IPS ਅਫਸਰਾਂ ਦੇ ਜਾਅਲੀ ਫੇਸਬੁੱਕ ਅਕਾਊਂਟ ਤਿਆਰ ਕਰਕੇ ਸਾਈਬਰ ਠੱਗੀ ਮਾਰਨ ਵਾਲਾ ਗ੍ਰਿ.ਫਤਾਰ

Published on

----------- Advertisement -----------

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਫਰਵਰੀ 2024: (ਬਲਜੀਤ ਮਰਵਾਹਾ) ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਹਾਲੀ ਵੱਲੋ ਸਾਈਬਰ ਠੱਗੀਆਂ ਮਾਰਨ ਵਾਲੇ ਮਾੜੇ ਅਨਸਰਾ ਖਿਲਾਫ਼ ਚਲਾਈ ਮੁਹਿੰਮ ਦੌਰਾਨ ਜੋਤੀ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ. ਨਗਰ ਅਤੇ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ, ਇੰਚਾਰਜ (ਸਪੈਸ਼ਲ ਸੈੱਲ), ਮੋਹਾਲੀ ਦੀ ਟੀਮ ਵੱਲੋ ਵੀ.ਆਈ.ਪੀਜ ਅਤੇ ਆਈ.ਪੀ.ਐਸ ਅਫਸਰਾ ਦੀ ਜਾਅਲੀ ਫੇਸਬੁੱਕ ਅਕਾਊਂਟ ਤਿਆਰ ਕਰਕੇ ਠੱਗੀ ਮਾਰਨ ਵਾਲਾ ਇੱਕ ਦੋਸ਼ੀ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।

ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਦੋਸ਼ੀ ਮੁਹੰਮਦ ਕੈਫ ਉੱਰਫ ਕੈਫ ਪੁੱਤਰ ਲਿਆਕਤ ਵਾਸੀ ਪਿੰਡ ਚਿਨਾਵੜਾ ਥਾਣਾ ਗੋਪਾਲਗੜ੍ਹ ਜ਼ਿਲ੍ਹਾ ਡੀਂਗ, (ਰਾਜਸਥਾਨ) ਜੋ ਕਿ ਸੀਨੀਅਰ ਅਫਸਰਾਨ ਅਤੇ ਵੀ.ਆਈ.ਪੀ ਅਧਿਕਾਰੀਆ ਦੀਆ ਫੇਸਬੁੱਕ ਆਈ.ਡੀ./ਪੇਜ਼ ਤੋਂ ਫੋਟੋ ਅਤੇ ਹੋਰ ਜਾਣਕਾਰੀ ਕਾਪੀ ਕਰਕੇ ਉਸ ਨਾਲ ਮਿਲਦਾ ਜੁਲਦਾ ਜਾਅਲੀ ਜਾਅਲੀ ਫੇਸਬੁੱਕ ਅਕਾਊਂਟ ਬਣਾਕੇ ਉਨ੍ਹਾਂ ਆਈ.ਡੀਜ਼ ਤੋਂ ਭੋਲੇ-ਭਾਲੇ ਲੋਕਾਂ ਨੂੰ ਇਹ ਕਹਿਕੇ ਠੱਗੀ ਮਾਰਦਾ ਸੀ, ਕਿ ਉਨ੍ਹਾਂ ਦੀ ਜਾਂ ਉਨ੍ਹਾਂ  ਦੇ ਦੋਸਤਾਂ ਦੀ ਬਦਲੀ ਇੱਕ ਜਿਲ੍ਹਾ ਤੋ ਦੂਸਰੀ ਜਗ੍ਹਾ ਦੀ ਹੋ ਗਈ ਹੈ, ਜਿਸ ਤੇ ਉਹ ਘਰ ਦਾ ਫਰਨੀਚਰ ਅਤੇ ਹੋਰ ਕੀਮਤੀ ਸਾਮਾਨ ਸਸਤੇ ਭਾਅ ਤੇ ਵੇਚ ਰਹੇ ਹਨ, ਜਿਸ ਤੇ ਇਹ ਭੋਲੇ ਭਾਲੇ ਲੋਕਾ ਨੂੰ ਝਾਂਸੇ ਵਿੱਚ ਲੈ ਕੇ ਉਨ੍ਹਾਂ ਪਾਸੋਂ ਕੋਰੀਅਰ (ਡਿਲਵਰੀ ਚਾਰਜ਼) ਕਰਵਾਉਣ ਦੇ ਨਾਮ ਤੇ ਪੈਸੇ ਅਡਵਾਂਸ ਵਿੱਚ ਫਰਜੀ ਅਕਾਊਂਟਾ ਵਿੱਚ ਪੁਆ ਕੇ ਠੱਗੀ ਮਾਰਦਾ ਸੀ। ਮੁੱਢਲੀ ਪੁੱਛਗਿੱਛ ਤੋ ਇੱਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀ ਬੀ.ਸੀ.ਏ (ਫਾਈਨਲ) ਦਾ ਵਿਦਿਆਰਥੀ ਹੈ ਅਤੇ ਅੰਗਰੇਜੀ ਵਿੱਚ ਮਹਾਰਤ ਰੱਖਦਾ ਹੈ, ਜੋ ਭੋਲੇ ਭਾਲੇ ਲੋਕਾਂ ਨਾਲ ਅੰਗਰੇਜੀ ਵਿੱਚ ਗੱਲ ਕਰਕੇ ਆਪਣੇ ਪ੍ਰਭਾਵ ਹੇਠ ਲਿਖੇ ਵੱਖ ਵੱਖ ਤਰੀਕਿਆ ਨਾਲ ਠੱਗੀ ਮਾਰਨ ਦੀ ਗੱਲ ਸਾਹਮਣੇ ਆਈ ਹੈ :

ਤਰੀਕਾ ਵਾਰਦਾਤ :

1. ਫੈਸਬੁੱਕ ਫੇਕ ਐਡਵਰਟਾਇਜ਼ਮੈਂਟ:

ਦੋਸ਼ੀ ਉਕਤ ਵੱਲ ਆਪਣੇ ਪਿੰਡ ਦੇ ਜੰਗਲਾਂ ਵਿੱਚ ਬੈਠ ਕੇ ਆਪਣੇ ਮੋਬਾਇਲ ਫੋਨ ਦੇ ਜਰੀਏ ਫੈਸਬੁੱਕ ਆਈਡੀ ਬਣਾਉਂਦੇ ਸੀ, ਫਿਰ ਫੇਸਬੁੱਕ (ਮਾਰਕਿਟਪੇਲਸ) ਪਰ ਵੇਚਣ ਵਾਲੇ ਸਾਮਾਨ (ਮੋਟਰਸਾਇਕਲ, ਫਰਨੀਚਰ ਆਦਿ) ਦੀ ਐਡਵਰਟਾਇਜ਼ਮੈਂਟ ਪਾ ਦਿੰਦੇ ਸੀ, ਫਿਰ ਜੋ ਵੀ ਕੋਈ ਵਿਅਕਤੀ ਸਾਮਾਨ ਖਰੀਦਣ ਸਬੰਧੀ ਮੈਸਿਜ ਕਰਦਾ ਸੀ ਤਾਂ ਉਹਨਾ ਲੋਕਾ ਨੂੰ ਆਪਣਾ ਨੰਬਰ ਭੇਜ ਦਿੰਦਾ ਸੀ ਤੇ ਇੰਟਰਨੈੱਟ ਤੋ ਕੋਈ ਵੀ ਡੀਵਾਇਸ ,ਵੀਆਈਪੀ, ਅਤੇ ਆਈਪੀਐਸ ਅਫਸਰਾ ਦੇ ਆਈਡੀ ਕਾਰਡ ਡਾਊਨਲੋਡ ਕਰਕੇ ਭੋਲੇ ਭਾਲੇ ਲੋਕਾ ਨੂੰ ਭੇਜ ਕੇ ਉਹਨਾ ਨਾਲ ਇੱਕ ਅਫਸਰ ਬਣ ਕੇ ਗੱਲਬਾਤ ਕਰਦਾ ਸੀ ਕਿ ਤੇ ਲੋਕਾ ਨੂੰ ਝਾਂਸੇ ਵਿੱਚ ਲੈ ਕੇ ਸਾਮਾਨ ਡਿਲੀਵਰ ਕਰਨ ਲਈ ਜੋ ਪੇਮੈਂਟ ਬਣਦੀ ਸੀ ਉਹ ਭੋਲੇ ਭਾਲੇ ਲੋਕਾ ਪਾਸੋ ਫੇਕ ਬੈਂਕ ਅਕਾਊਂਟ ਵਿੱਚ ਟ੍ਰਾਸਫਰ ਕਰਵਾ ਲੈਂਦੇ ਸੀ, ਜੋ ਇਸ ਤਰ੍ਹਾਂ ਲੋਕਾ ਨਾਲ ਠੱਗੀ ਮਾਰਦਾ ਸੀ।

2. ਓਐਲਐਕਸ ਫੇਕ ਐਡਵਰਟਾਇਜ਼ਮੈਂਟ:

ਦੋਸ਼ੀ ਉਕਤ ਵੱਲ ਆਪਣੇ ਪਿੰਡ ਦੇ ਜੰਗਲਾ ਵਿੱਚ ਬੈਠ ਕੇ ਆਪਣੇ ਮੋਬਾਇਲ ਫੋਨ ਦੇ ਜਰੀਏ ਓਐਲਐਕਸ ਆਈਡੀ ਬਣਾਉਂਦੇ ਸੀ, ਫਿਰ ਓਐਲਐਕਸ ਪਰ ਵੇਚਣ ਵਾਲੇ ਸਾਮਾਨ (ਮੋਟਰਸਾਇਕਲ, ਫਰਨੀਚਰ ਆਦਿ) ਦੀ ਐਡਵਰਟਾਇਜ਼ਮੈਂਟ ਪਾ ਦਿੰਦੇ ਸੀ, ਫਿਰ ਜੋ ਵੀ ਕੋਈ ਵਿਅਕਤੀ ਸਾਮਾਨ ਖਰੀਦਣ ਸਬੰਧੀ ਮੈਸਿਜ ਕਰਦਾ ਸੀ ਤਾਂ ਉਹਨਾ ਲੋਕਾ ਨੂੰ ਆਪਣਾ ਨੰਬਰ ਭੇਜ ਦਿੰਦਾ ਸੀ ਤੇ ਇੰਟਰਨੈੱਟ ਤੋ ਕੋਈ ਵੀ ਡੀਵੈਸ,ਵੀਆਈਪੀ, ਅਤੇ ਆਈਪੀਐਸ ਅਫਸਰਾ ਦੇ ਆਈਡੀ ਕਾਰਡ ਡਾਊਨਲੋਡ ਕਰਕੇ ਭੋਲੇ ਭਾਲੇ ਲੋਕਾ ਨੂੰ ਭੇਜ ਕੇ ਉਹਨਾ ਨਾਲ ਇੱਕ ਅਫਸਰ ਬਣ ਕੇ ਗੱਲਬਾਤ ਕਰਦਾ ਸੀ ਕਿ ਤੇ ਲੋਕਾ ਨੂੰ ਝਾਂਸੇ ਵਿੱਚ ਲੈ ਕੇ ਸਾਮਾਨ ਡਿਲੀਵਰ ਕਰਨ ਲਈ ਜੋ ਪੇਮੈਂਟ ਬਣਦੀ ਸੀ ਉਹ ਭੋਲੇ ਭਾਲੇ ਲੋਕਾ ਪਾਸੋ ਫੇਕ ਬੈਂਕ ਅਕਾਊਂਟ ਵਿੱਚ ਟ੍ਰਾਸਫਰ ਕਰਵਾ ਲੈਂਦੇ ਸੀ, ਜੋ ਇਸ ਤਰ੍ਹਾਂ ਅਸੀ ਲੋਕਾ ਨਾਲ ਠੱਗੀ ਮਾਰਦਾ ਸੀ।

3.ਵੇਚ/ਖਰੀਦ ਪੁਰਾਣੇ ਸਿੱਕੇ ਯੂਟਿਊਬ ਉੱਤੇ :

ਦੋਸ਼ੀ ਵੱਲੋ ਮੋਬਾਇਲ ਫੋਨਾ ਰਾਹੀ ਇੰਟਰਨੈੱਟ ਦੇ ਜਰੀਏ ਪੁਰਾਣੇ ਸਿੱਕੇ ਦੀ ਵੀਡੀਓ ਡਾਊਨਲੋਡ ਕਰਕੇ ਆਪਣੇ ਬਣਾਏ ਹੋਏ ਯੂਟਿਊਬ ਚੈਨਲਾਂ ਤੇ ਅਪਲੋਡ ਕਰ ਦਿੰਦਾ ਸੀ ਤੇ ਆਪਣਾ ਨੰਬਰ ਅਪਲੋਡ ਕਰ ਦਿੰਦਾ ਸੀ, ਵੀਡੀਓ ਨੂੰ ਐਡਵਰਟਾਇਜ਼ਮੈਂਟ ਬੂਸਟ ਕਰ ਦਿੰਦਾ ਸੀ, ਜਿਸ ਤੋ ਬਾਅਦ ਜੋ ਕੋਈ ਵੀ ਵਿਅਕਤੀ ਪੁਰਾਣੇ ਸਿੱਕੇ ਖਰੀਦਣ ਲਈ ਦਿੱਤੇ ਹੋਏ ਮੋਬਾਇਲ ਨੰਬਰਾ ਤੇ ਤਾਲਮੇਲ ਕਰਦਾ ਸੀ ਤਾਂ ਉਹਨਾ ਪਾਸੋ ਪੁਰਾਣੇ ਸਿੱਕੇ ਦੀ ਅਮਾਉਂਟ ਦੇ ਹਿਸਾਬ ਨਾਲ 10% ਐਡਵਾਂਸ ਟੋਕਨ ਮਨੀ ਦਿੱਤੇ ਹੋਏ ਫੇਕ ਬੈਂਕ ਅਕਾਊਂਟ ਵਿੱਚ ਟ੍ਰਾਸਫਰ ਕਰਵਾ ਲੈਂਦੇ ਸੀ।ਜੋ ਇਸ ਤਰ੍ਹਾਂ ਅਸੀ ਲੋਕਾ ਨਾਲ ਠੱਗੀ ਮਾਰਦਾ ਸੀ।

4.ਮੋਬਾਇਲ ਨੰਬਰ ਰਾਹੀ ਕਾਲ ਕਰਕੇ ਘੱਟ ਵਿਆਜ ਤੇ ਲੋਨ ਦੇਣ ਦੇ ਝਾਂਸੇ ਵਿੱਚ ਲੈ ਕੇ ਲੋਨ ਪ੍ਰੋਸੈਸਿੰਗ ਫੀਸ ਦੇ ਨਾਮ ਤੇ ਠੱਗੀ ਮਾਰਦਾ ਸੀ :

ਦੋਸ਼ੀ ਉਕਤ ਵੱਲੋ ਵੱਖ ਵੱਖ ਮੋਬਾਇਲ ਫੋਨਾ ਰਾਹੀ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਸਟੇਟਾ ਵਿੱਚ ਵੱਖ ਵੱਖ ਮੋਬਾਇਲ ਨੰਬਰਾ ਤੇ ਕਾਲ ਕਰਕੇ ਉਹਨਾ ਨਾਲ ਗੱਲਬਾਤ ਕਰਕੇ ਉਹਨਾ ਨੂੰ ਘੱਟ ਵਿਆਜ ਤੇ ਲੋਨ ਦੇਣ ਬਾਰੇ ਦੱਸਣਾ ਤੇ ਉਹਨਾ ਨੂੰ ਪੂਰਾ ਆਪਣੀਆ ਗੱਲਾ ਦੇ ਝਾਂਸੇ ਵਿੱਚ ਲੈ ਕੇ ਲੋਕਾ ਪਾਸੋ ਲੋਨ ਨੂੰ ਪ੍ਰੋਸੈਸ ਜਾਂ ਪਾਸ ਕਰਨ ਲਈ 5000/ ਤੋ 10,000/- ਤੱਕ ਦੀ ਰਕਮ ਫੇਕ ਬੈਂਕ ਅਕਾਊਂਟ ਵਿੱਚ ਟ੍ਰਾਸਫਰ ਕਰਵਾ ਲੈਂਦਾ ਸੀ।

ਮੁਕੱਦਮਾ ਨੰਬਰ 35 ਮਿਤੀ 16-02-2024 ਅ/ਧ 420,120ਬੀ, ਆਈ.ਪੀ.ਸੀ, 66 ਆਈ.ਟੀ ਐਕਟ ਥਾਣਾ ਮਟੌਰ, ਐਸ.ਏ.ਐਸ ਨਗਰ।

ਗ੍ਰਿਫਤਾਰ ਦੋਸ਼ੀ ਦਾ ਵੇਰਵਾ :-

ਮੁਹੰਮਦ ਕੈਫ ਉੱਰਫ ਕੈਫ ਪੁੱਤਰ ਲਿਆਕਤ ਵਾਸੀ ਪਿੰਡ ਚਿਨਾਵੜਾ ਥਾਣਾ ਗੋਪਾਲਗੜ੍ਹ ਜਿਲ੍ਹਾ ਡੀਂਗ, ਰਾਜਸਥਾਨ ਉਮਰ ਕਰੀਬ 23 ਸਾਲ

ਬ੍ਰਾਮਦਗੀ :

ਵੀਵੋ ਮੋਬਾਇਲ ਫੋਨ ਸਮੇਤ ਜੀਓ ਸਿਮ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...

ਅਮਰੀਕਾ ’ਚ ਹਵਾਈ ਸੇਵਾਵਾਂ ਠੱਪ! FAA ਨੇ ਸਾਰੀਆਂ ਉਡਾਣਾਂ ’ਤੇ ਲਗਾਈ ਰੋਕ, ਹਜ਼ਾਰਾਂ ਫਲਾਈਟਾਂ ਪ੍ਰਭਾਵਿਤ

ਸੰਯੁਕਤ ਰਾਜ ਅਮਰੀਕਾ ਭਰ ਦੀਆਂ ਸਾਰੀਆਂ ਉਡਾਣਾਂ ਸ਼ੁੱਕਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ...

CM ਮਾਨ ਦੀ ਪਾਕਿਸਤਾਨ ਫੇਰੀ ’ਤੇ ਸੰਕਟ! ਵਿਦੇਸ਼ ਮੰਤਰਾਲੇ ਨੇ ਦਿੱਤਾ ਸਖ਼ਤ ਸੰਕੇਤ

 ਸਰਕਾਰ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...