June 14, 2025, 11:36 pm
----------- Advertisement -----------
HomeNewsBreaking NewsCM ਮਾਨ ਸਾਰੇ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਨਾਲ ਕਰਨਗੇ ਮੀਟਿੰਗ: ਨਸ਼ਿਆਂ ਖ਼ਿਲਾਫ਼ ਜੰਗ...

CM ਮਾਨ ਸਾਰੇ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਨਾਲ ਕਰਨਗੇ ਮੀਟਿੰਗ: ਨਸ਼ਿਆਂ ਖ਼ਿਲਾਫ਼ ਜੰਗ ਸਮੇਤ ਕਈ ਮੁੱਦਿਆਂ ‘ਤੇ ਬਣਾਈ ਜਾਵੇਗੀ ਰਣਨੀਤੀ

Published on

----------- Advertisement -----------

ਚੰਡੀਗੜ੍ਹ, 18 ਜੂਨ 2024 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਾਰੇ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਨਾਲ ਮੀਟਿੰਗ ਕਰਨ ਜਾ ਰਹੇ ਹਨ। ਇਹ ਮੀਟਿੰਗ ਦੁਪਹਿਰ 12 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ‘ਤੇ ਹੋਵੇਗੀ। ਇਸ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਸਮੇਤ ਕਈ ਮੁੱਦਿਆਂ ’ਤੇ ਰਣਨੀਤੀ ਬਣਾਈ ਜਾਵੇਗੀ।

ਇਸ ਦੌਰਾਨ ਸਾਰੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇਗੀ। ਹਾਲਾਂਕਿ ਮੁੱਖ ਮੰਤਰੀ ਪਹਿਲਾਂ ਹੀ ਸਪੱਸ਼ਟ ਆਦੇਸ਼ ਦੇ ਚੁੱਕੇ ਹਨ ਕਿ ਪੁਲਿਸ ਨੂੰ ਆਪਣੇ ਵਤੀਰੇ ਨਾਲ ਲੋਕਾਂ ਦਾ ਦਿਲ ਜਿੱਤਣਾ ਹੋਵੇਗਾ। ਸੀਐਮ ਭਗਵੰਤ ਮਾਨ ਕਰੀਬ ਤਿੰਨ ਮਹੀਨਿਆਂ ਬਾਅਦ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨਾਲ ਮੀਟਿੰਗ ਕਰਨ ਜਾ ਰਹੇ ਹਨ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਮੀਟਿੰਗ ਕੀਤੀ ਸੀ। ਹਾਲਾਂਕਿ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਕਿਉਂਕਿ ਸੀਐਮ ਨੇ ਚੋਣਾਂ ਕਾਰਨ ਪੂਰੇ ਸੂਬੇ ਦਾ ਦੌਰਾ ਕੀਤਾ ਹੈ। ਇਸ ਦੇ ਨਾਲ ਹੀ ਸੀਐਮ ਨੂੰ ਪੁਲਿਸ ਨੂੰ ਲੈ ਕੇ ਕਈ ਸੁਝਾਅ ਅਤੇ ਸ਼ਿਕਾਇਤਾਂ ਵੀ ਮਿਲੀਆਂ ਹਨ।

ਅਜਿਹੇ ‘ਚ ਇਸ ਬੈਠਕ ‘ਚ ਉਨ੍ਹਾਂ ਗੱਲਾਂ ‘ਤੇ ਚਰਚਾ ਹੋਵੇਗੀ। ਮੁੱਖ ਮੰਤਰੀ ਨੇ ਸੋਮਵਾਰ ਨੂੰ ਡੀਸੀ ਨਾਲ ਹੋਈ ਮੀਟਿੰਗ ਵਿੱਚ ਸਪੱਸ਼ਟ ਕੀਤਾ ਹੈ ਕਿ ਜੇਕਰ ਅਧਿਕਾਰੀਆਂ ਦੇ ਕਿਸੇ ਵੀ ਪੱਧਰ ’ਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਬਾਰੇ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀ ਤੋਂ ਜਵਾਬ ਮੰਗਿਆ ਜਾਵੇਗਾ।

ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਮੁੱਖ ਮੰਤਰੀ ਨੇ ਡੀਜੀਪੀ ਗੌਰਵ ਯਾਦਵ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੀਟਿੰਗ ਕੀਤੀ। ਇਸ ਵਿੱਚ ਉਨ੍ਹਾਂ ਨੇ ਪੁਲਿਸ ਨੂੰ ਲੋਕਾਂ ਨਾਲ ਜੁੜਨ ਦੀ ਹਦਾਇਤ ਕੀਤੀ ਸੀ। ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਪੁਲਿਸ ਮੁਲਾਜ਼ਮ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਬੈਠਣਗੇ। ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਉਕਤ ਹੁਕਮਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਵਿਭਾਗ ਨੇ ਦਾਅਵਾ ਕੀਤਾ ਕਿ ਪੁਲਿਸ ਦੀਆਂ ਕੋਸ਼ਿਸ਼ਾਂ ਸਫਲ ਰਹੀਆਂ ਹਨ। ਚਾਲੀ ਹਜ਼ਾਰ ਦੇ ਕਰੀਬ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਹ ਹੁਕਮ ਐਸਐਚਓ ਪੱਧਰ ਤੋਂ ਲੈ ਕੇ ਡੀਜੀਪੀ ਦਫ਼ਤਰ ਤੱਕ ਜਾਰੀ ਕੀਤੇ ਗਏ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਿਲਾਫ਼ ਵੱਡੀ ਕਾਰਵਾਈ, ਭਾਰਤ ’ਚ ਇੰਸਟਾਗ੍ਰਾਮ ਖਾਤਾ ਕੀਤਾ ਗਿਆ ਬਲਾਕ

ਲੁਧਿਆਣਾ ਦੀ ਇੰਸਟਾਗ੍ਰਾਮ ਪ੍ਰਭਾਵਕ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਦੇ ਪਿੱਛੇ...

 ”ਮੈਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਨਾਲ…” ਸ਼ਹੀਦ ਭਾਈ ਸਤਵੰਤ ਸਿੰਘ ਦਾ ਭਤੀਜੇ ਨੇ ਕਿਹਾ – ਅਸੀਂ Violation ਦੇ ਹੱਕ ‘ਚ ਨਹੀਂ 

ਭਾਬੀ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ...

ਅਹਿਮਦਾਬਾਦ ਜਹਾਜ਼ ਹਾਦਸੇ ਦਾ ਕਾਰਨ ਖਰਾਬ ਈਂਧਨ ਵੀ ਹੋ ਸਕਦਾ ਹੈ ! ਹਵਾਬਾਜ਼ੀ ਮਾਹਿਰ ਨੇ ਖਦਸ਼ਾ ਪ੍ਰਗਟ ਕੀਤਾ

ਨੈਸ਼ਨਲ ਏਅਰੋਸਪੇਸ ਲੈਬਾਰਟਰੀ ਦੇ ਸਾਬਕਾ ਡਿਪਟੀ ਡਾਇਰੈਕਟਰ ਸ਼ਾਲੀਗ੍ਰਾਮ ਜੇ. ਮੁਰਲੀਧਰ ਨੇ ਕਿਹਾ ਕਿ ਅਹਿਮਦਾਬਾਦ...

ਪਿਛਲੇ ਦੋ ਦਿਨਾਂ ’ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ’ਚ ਆਈ ਕਮੀ

ਪਿਛਲੇ 2 ਦਿਨਾਂ ਤੋਂ, ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਕਮੀ ਆਈ...

 ਤੇਜ਼ ਹਨੇਰੀ ਤੇ ਮੀਂਹ ਨੇ ਬਦਲਿਆ ਪੰਜਾਬ ਦਾ ਮੌਸਮ, ਕਈ ਥਾਵਾਂ ਤੇ ਪਿਆ ਮੀਂਹ   

ਦੇਰ ਸ਼ਾਮ 8 ਵਜੇ ਦੇ ਕਰੀਬ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ...

ਜਿਹੜੇ ਜਹਾਜ਼ ਦਾ ਲੋਹਾ ਤਕ ਸੜ ਗਿਆ, ਉੱਥੋਂ ਸੁਰੱਖਿਅਤ ਮਿਲੀ ਭਗਵਦ ਗੀਤਾ

ਅਹਿਮਦਾਬਾਦ ਜਹਾਜ਼ ਹਾਦਸੇ (Ahmedabad) ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ...

ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦਾ ਹੋਇਆ ਦਿਹਾਂਤ, ਪੋਲੇ ਖੇਡਦੇ ਹੋਏ ਪਿਆ ਦਿਲ ਦਾ ਦੌਰਾ

ਕਾਰੋਬਾਰੀ ਅਤੇ ਸੋਨਾ ਕਾਮਸਟਾਰ ਕੰਪਨੀ ਦੇ ਚੇਅਰਮੈਨ ਸੰਜੇ ਕਪੂਰ ਦਾ ਵੀਰਵਾਰ ਨੂੰ ਇੰਗਲੈਂਡ ਵਿੱਚ...

ਕਮਲ ਕੌਰ ਮੌ.ਤ ਮਾਮਲੇ ‘ਚ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਗ੍ਰਿਫ਼ਤਾਰ

 ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਮੌਤ ਮਾਮਲੇ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।...

ਅਹਿਮਦਾਬਾਦ ਪਲੇਨ ਕ੍ਰੈਸ਼ : ਸਾਬਕਾ CM ਤੇ ਪੰਜਾਬ BJP ਇੰਚਾਰਜ ਵਿਜੇ ਰੁਪਾਣੀ ਵੀ ਸਨ ਜਹਾਜ਼ ‘ਚ ਸਵਾਰ

ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਕ੍ਰੈਸ਼ ਹੋ...