November 14, 2026, 3:48 pm
----------- Advertisement -----------
HomeNewsLatest Newsਜ਼ਿਲ੍ਹਾ ਐਸ.ਏ.ਐਸ ਨਗਰ ਪੁਲਿਸ ਵੱਲੋਂ ਕਾਰਾਂ ਲੁੱਟਾ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਜ਼ਿਲ੍ਹਾ ਐਸ.ਏ.ਐਸ ਨਗਰ ਪੁਲਿਸ ਵੱਲੋਂ ਕਾਰਾਂ ਲੁੱਟਾ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Published on

----------- Advertisement -----------

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਜੂਨ, 2024 (ਬਲਜੀਤ ਮਰਵਾਹਾ): ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸੀ.ਆਈ.ਏ. ਸਟਾਫ, ਮੋਹਾਲੀ ਦੀ ਟੀਮ ਵੱਲੋਂ ਲੁੱਟਾਂ ਖੋਹਾਂ ਕਰਨ ਵਾਲ਼ੇ ਗਿਰੋਹ ਦੇ 04 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੀਆਂ 02 ਟੈਕਸੀ ਕਾਰਾਂ, ਇੱਕ ਮੋਬਾਈਲ ਫੋਨ ਬ੍ਰਾਮਦ ਕਰਨ ਵਿੱਚ ਅਹਿਮ ਸਫ਼ਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ ਐਸ ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ. ਕਪਤਾਨ ਪੁਲਿਸ (ਸ਼ਹਿਰੀ), ਜ਼ਿਲ੍ਹਾ ਐਸ.ਏ.ਐਸ. ਨਗਰ ਅਤੇ ਹਰਸਿਮਰਤ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ (ਜਾਂਚ), ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ ਆਈ ਸਟਾਫ਼ ਵੱਲੋਂ ਇਸ ਕਾਮਯਾਬੀ ਹਾਸਲ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਮਿਤੀ 21/22-06-2024 ਦੀ ਦਰਮਿਆਨੀ ਰਾਤ ਨੂੰ ਸਰਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸਿਟੀ ਅਮਰੋਹ, ਜਿਲਾ ਅਮਰੋਹਾ, ਯੂ.ਪੀ. ਹਾਲ ਵਾਸੀ ਜੰਡਪੁਰ ਜੋ ਕਿ ਟੈਕਸੀ ਨੰਬਰ ਪੀ ਬੀ 01-ਬੀ-8443 ਚਲਾਉਂਦਾ ਹੈ, ਉਹ ਆਪਣੀ ਟੈਕਸੀ ਪਰ ਸੀ.ਪੀ. ਮਾਲ ਸੈਕਟਰ-67 ਦੇ ਸਾਹਮਣੇ ਖੜ੍ਹਾ ਸੀ, ਜਿੱਥੇ ਕਿ ਉਸਨੂੰ ਇੰਨਡ੍ਰਾਈਵ ਐਪ ਰਾਹੀਂ ਪਿੰਡ ਬਠਲਾਣਾ ਦੀ ਰਾਈਡ ਬੁੱਕ ਹੋਈ ਸੀ। ਉਸ ਨੇ ਸੀ.ਪੀ. ਮਾਲ ਦੇ ਨੇੜੇ ਤੋਂ ਚਾਰ ਨਾ-ਮਾਲੂਮ ਵਿਅਕਤੀਆਂ ਨੂੰ ਟੈਕਸੀ ਵਿੱਚ ਬਿਠਾ ਲਿਆ। ਜਦੋਂ ਉਹ ਦਿੱਤੀ ਹੋਈ ਲੋਕੇਸ਼ਨ ਪਿੰਡ ਬਠਲਾਣਾ ਵੱਲ੍ਹ ਚੱਲ ਪਿਆ ਤਾਂ ਸੈਕਟਰ-104 ਮਿਊਸੀਪਲ ਹਾਈਟ ਮੋਹਾਲੀ ਕੋਲ ਪੁੱਜਾ ਤਾਂ ਕਾਰ ਵਿੱਚ ਪਿਛਲੀ ਸੀਟ ’ਤੇ ਬੈਠੇ ਇੱਕ ਵਿਅਕਤੀ ਨੇ ਉਸਨੂੰ ਗਰਦਨ ਤੋਂ ਫੜ ਲਿਆ ਅਤੇ ਕੰਡਕਟਰ ਸੀਟ ’ਤੇ ਬੈਠੇ ਵਿਅਕਤੀ ਨੇ ਉਸ ਵੱਲ ਲੋਹੇ ਦੀ ਕਿਰਚ ਤਾਣ ਲਈ ਅਤੇ ਕਾਰ ਰੁਕਵਾਕੇ, ਉਸ ਪਾਸੋਂ ਉਸਦਾ ਮੋਬਾਈਲ ਫੋਨ, ਨਗਦੀ ਅਤੇ ਕਾਰ ਖੋਹਕੇ ਫਰਾਰ ਹੋ ਗਏ। ਜਿਸ ਤੇ ਨਾ-ਮਾਲੂਮ ਦੋਸ਼ੀਆਨ ਦੇ ਖਿਲ਼ਾਫ ਮੁਕੱਦਮਾ ਨੰਬਰ: 204 ਮਿਤੀ 22-06-2024 ਅ/ਧ 379ਬੀ ਭ:ਦ:, ਥਾਣਾ ਸੋਹਾਣਾ ਦਰਜ ਰਜਿਸਟਰ ਕੀਤਾ ਗਿਆ ਸੀ।

ਇਸ ਤੋ ਬਾਅਦ ਨਵੀਨ ਕੁਮਾਰ ਪੁੱਤਰ ਜੈ ਭਗਵਾਨ ਵਾਸੀ ਪਿੰਡ ਡੀਗਾਨਾ ਥਾਣਾ ਜੁਲਾਨਾ, ਜ਼ਿਲਾ ਜੀਂਦ ਹਾਲ ਵਾਸੀ ਕਿਰਾਏਦਾਰ ਨਵਾਂ ਗਰਾਂਓ ਜੋ ਕਿ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ, ਜੋ ਕਿ ਆਪਣੀ ਕਾਰ ਔਰਾ ਹੁੰਡਿਆਈ (ਆਰਜ਼ੀ ਨੰਬਰ ਟੀਓ624ਐਚਆਰ0829ਏਆਰ), ਜੋ ਉਸਦੇ ਭਰਾ ਕਪਿਲ ਦੇ ਨਾਮ ’ਤੇ ਹੈ, ਚਲਾਉਂਦਾ ਸੀ। ਉਸ ਨੂੰ ਮਿਤੀ 24.06.2024 ਨੂੰ ਵਕਤ ਕਰੀਬ 2:50 ਏ.ਐਮ. ’ਤੇ ਇੰਨਡ੍ਰਾਈਵ ਐਪ ਰਾਹੀਂ ਸੈਕਟਰ-67 ਮੋਹਾਲ਼ੀ ਤੋਂ ਬਨੂੜ ਲਈ ਰਾਈਡ ਆਈ ਸੀ। ਉਹ ਸੈਕਟਰ-67 ਮੋਹਾਲੀ ਤੋਂ ਤਿੰਨ ਨੌਜਵਾਨਾਂ ਨੂੰ ਆਪਣੀ ਟੈਕਸੀ ਗੱਡੀ ਵਿੱਚ ਬਿਠਾਕੇ ਸੀ.ਪੀ. ਮਾਲ ਸੈਕਟਰ-67 ਤੋਂ ਬਨੂੜ ਲਈ ਚੱਲ ਪਿਆ। ਜਦੋਂ ਉਹ ਲਾਂਡਰਾ-ਬਨੂੜ ਰੋਡ ਤੋਂ ਥੋੜ੍ਹਾ ਪਿੱਛੇ ਸੈਕਟਰ-104 ਮੋਹਾਲੀ ਪੁੱਜਾ ਤਾਂ ਪਿਛਲੀ ਸੀਟ ਤੇ ਬੈੱਠੇ ਨੌਜਵਾਨ ਨੇ ਪਰਨੇ ਨਾਲ ਉਸਦੀਆਂ ਬਾਹਾਂ ਬੰਨ੍ਹ ਦਿੱਤੀਆਂ ਅਤੇ ਨਾਲ ਬੈਠੇ ਨੌਜਵਾਨ ਨੇ ਉਸਨੂੰ ਗਰਦਨ ਤੋਂ ਫੜ ਲਿਆ। ਜਿਨ੍ਹਾਂ ਨੇ ਉਸਦੀ ਕਾਰ ਰੁਕਵਾਕੇ, ਉਸਦਾ ਮੋਬਾਈਲ ਫੋਨ, ਨਗਦੀ ਅਤੇ ਕਾਰ ਖੋਹਕੇ ਫਰਾਰ ਹੋ ਗਏ ਸਨ।
ਜਿਸ ’ਤੇ ਨਾ-ਮਾਲੂਮ ਦੋਸ਼ੀਆਨ ਦੇ ਖਿਲ਼ਾਫ ਮੁਕੱਦਮਾ ਨੰਬਰ: 206 ਮਿਤੀ 24-06-2024 ਅ/ਧ 379ਬੀ ਭ:ਦ:, ਥਾਣਾ ਸੋਹਾਣਾ ਦਰਜ ਰਜਿਸਟਰ ਕੀਤਾ ਗਿਆ ਸੀ।
ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਿਆਂ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਵੇਖਦੇ ਹੋਏ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ. ਕਪਤਾਨ ਪੁਲਿਸ (ਸ਼ਹਿਰੀ), ਜ਼ਿਲ੍ਹਾ ਐਸ.ਏ.ਐਸ. ਨਗਰ ਅਤੇ ਸ. ਹਰਸਿਮਰਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਅਗਵਾਈ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਦਾ ਗਠਨ ਕੀਤਾ ਗਿਆ। ਮੁਕੱਦਮੇ ਦੀ ਤਫਤੀਸ਼ ਦੌਰਾਨ ਟੈਕਨੀਕਲ ਅਤੇ ਮਨੁੱਖੀ ਸੂਤਰਾਂ ਦੀ ਸਹਾਇਤਾ ਨਾਲ ਮਿਤੀ 26-06-2024 ਨੂੰ ਅਮਰਵੀਰ ਕਲੋਨੀ, ਹਿਸਾਰ, ਅਗਰਸੇਨ ਧਰਮਸ਼ਾਲਾ, ਨੇੜੇ ਬੱਸ ਸਟੈਂਡ ਪਹੇਵਾ, ਹਰਿਆਣਾ ਤੋਂ ਤਿੰਨ ਅਤੇ ਇੱਕ ਦੋਸ਼ੀ ਨੂੰ ਮਿਤੀ 27-06-2024 ਨੂੰ ਪਿੰਡ ਵਜ਼ੀਰਾਬਾਦ, ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਨ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਦੋਸ਼ੀਆਨ ਵੱਲੋਂ ਫਰਜ਼ੀ ਸਿੰਮ ਕਾਰਡ ਨੰਬਰ ਤੋਂ ਇੰਨਡਰਾਈਵ ਐਪ ਡਾਊਨਲੋਡ ਕੀਤੀ ਹੋਈ ਸੀ ਅਤੇ ਫਰਜ਼ੀ ਨਾਮ ਵਿਜੇ ਦੇ ਨਾਮ ’ਤੇ ਇੰਨਡਰਾਈਵ ਅਕਾਊਂਟ ਬਣਾਇਆ ਹੋਇਆ ਸੀ, ਜਿਸਤੋਂ ਇਨ੍ਹਾਂ ਨੇ ਇਹ ਦੋਨੋਂ ਟੈਕਸੀਆਂ ਬੁੱਕ ਕਰਕੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।

ਗ੍ਰਿਫਤਾਰ ਦੋਸ਼ੀਆਨ ਵਿੱਚ ਰੋਹਿਤ ਸ਼ਰਮਾਂ ਪੁੱਤਰ ਵਿਜੇਂਦਰ ਸ਼ਰਮਾਂ ਵਾਸੀ ਪਿੰਡ ਦਿਉਣ ਨੇੜੇ ਬੱਸ ਅੱਡਾ, ਥਾਣਾ ਸਦਰ ਬਠਿੰਡਾ, ਜ਼ਿਲ੍ਹਾ ਬਠਿੰਡਾ, ਮਨਪ੍ਰੀਤ ਸਿੰਘ ਉਰਫ ਮੰਨੂ ਉਰਫ ਗਿਆਨੀ ਪੁੱਤਰ ਜਸਵੀਰ ਸਿੰਘ ਵਾਸੀ ਗੁਰੂ ਨਾਨਕ ਬਸਤੀ ਪਿੰਡ ਕੋਠਾ ਗੁਰੂ ਥਾਣਾ ਭਗਤਾ, ਜ਼ਿਲ੍ਹਾ ਬਠਿੰਡਾ, ਯੋਗੇਸ਼ ਠਾਕੁਰ ਉਰਫ ਯੁਵੀ ਪੁੱਤਰ ਸੁਭਾਸ਼ ਚੰਦ ਵਾਸੀ ਨੇੜੇ ਵਾਟਰ ਬੱਸ ਪਿੰਡ ਫੁੱਲੋ ਮਿੱਠੀ, ਥਾਣਾ ਸੰਗਤ ਮੰਡੀ, ਜ਼ਿਲ੍ਹਾ ਬਠਿੰਡਾ ਅਤੇ ਰਮਨਦੀਪ ਸਿੰਘ ਉਰਫ ਮਾਨ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਵਜ਼ੀਰਾਬਾਦ, ਨੇੜੇ ਐਨ.ਆਰ.ਆਈ. ਕੋਠੀ ਥਾਣਾ ਬਨੂੜ ਜ਼ਿਲ੍ਹਾ ਪਟਿਆਲਾ ਸ਼ਾਮਿਲ ਹਨ, ਜਿਨ੍ਹਾਂ ਤੋਂ ਕਾਰ ਮਾਰਕਾ ਐਕਸੈਂਟ ਜਿਸ ’ਤੇ ਦੋਸ਼ੀਆਨ ਨੇ ਜਾਅਲੀ ਨੰ: ਲਗਾਇਆ ਹੋਇਆ ਸੀ ਅਤੇ ਇੱਕ ਕਾਰ ਮਾਰਕਾ ਔਰਾ ਹੁੰਡਿਆਈ (ਆਰਜੀ ਨੰਬਰ) ਅਤੇ ਦੋਵੇਂ ਮੋਬਾਇਲ (ਖੋਹ ਕੀਤੇ) ਬਰਮਦ ਹੋਏ। ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...

ਅਮਰੀਕਾ ’ਚ ਹਵਾਈ ਸੇਵਾਵਾਂ ਠੱਪ! FAA ਨੇ ਸਾਰੀਆਂ ਉਡਾਣਾਂ ’ਤੇ ਲਗਾਈ ਰੋਕ, ਹਜ਼ਾਰਾਂ ਫਲਾਈਟਾਂ ਪ੍ਰਭਾਵਿਤ

ਸੰਯੁਕਤ ਰਾਜ ਅਮਰੀਕਾ ਭਰ ਦੀਆਂ ਸਾਰੀਆਂ ਉਡਾਣਾਂ ਸ਼ੁੱਕਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ...

CM ਮਾਨ ਦੀ ਪਾਕਿਸਤਾਨ ਫੇਰੀ ’ਤੇ ਸੰਕਟ! ਵਿਦੇਸ਼ ਮੰਤਰਾਲੇ ਨੇ ਦਿੱਤਾ ਸਖ਼ਤ ਸੰਕੇਤ

 ਸਰਕਾਰ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...