- ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਸਨ ਬਿਮਾਰ
- ਦੋ ਵਾਰ ਧੂਰੀ ਤੋਂ ਰਹਿ ਚੁੱਕੇ ਹਨ ਵਿਧਾਇਕ
- 1992 ਵਿੱਚ ਕਾਂਗਰਸ ਪਾਰਟੀ ਤੋਂ ਵਿਧਾਇਕ ਬਣੇ
- 1997 ਵਿੱਚ ਆਜ਼ਾਦ ਚੋਣ ਲੜ ਕੇ ਬਣੇ ਵਿਧਾਇਕ
ਸੰਗਰੂਰ 11 ਜੂਨ 2024 (ਬਲਜੀਤ ਮਰਵਾਹਾ) – ਧੂਰੀ ਦੇ ਸਾਬਕਾ ਵਿਧਾਇਕ ਧਨਵੰਤ ਸਿੰਘ (75) ਦੀ ਬੀਮਾਰੀ ਕਾਰਨ ਮੌਤ ਹੋ ਗਈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ ਦੋ ਵਾਰ ਧੂਰੀ ਤੋਂ ਵਿਧਾਇਕ ਰਹਿ ਚੁੱਕੇ ਹਨ। ਉਹ 1992 ਵਿੱਚ ਕਾਂਗਰਸ ਪਾਰਟੀ ਤੋਂ ਵਿਧਾਇਕ ਬਣੇ ਅਤੇ 1997 ਵਿੱਚ ਆਜ਼ਾਦ ਚੋਣ ਲੜ ਕੇ ਧੂਰੀ ਤੋਂ ਵਿਧਾਇਕ ਬਣੇ। ਉਨ੍ਹਾਂ ਦਾ ਅੰਤਿਮ ਸਸਕਾਰ 12 ਜੂਨ ਨੂੰ ਸਵੇਰੇ 10 ਵਜੇ ਧੂਰੀ ਦੇ ਪਿੰਡ ਮਾਨਾਵਾਲਾ ਵਿਖੇ ਕੀਤਾ ਜਾਵੇਗਾ।