September 12, 2026, 12:10 pm
----------- Advertisement -----------
HomeNewsBreaking Newsਪੰਜਾਬ 'ਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ, 47 ਡਿਗਰੀ ਤੋਂ ਵਧੇਗਾ...

ਪੰਜਾਬ ‘ਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ, 47 ਡਿਗਰੀ ਤੋਂ ਵਧੇਗਾ ਤਾਪਮਾਨ, ਸਕੂਲ ਦਾ ਬਦਲਿਆ ਸਮਾਂ

Published on

----------- Advertisement -----------

ਪੰਜਾਬ ਦੇ ਲੋਕ ਗਰਮੀ ਦੀ ਮਾਰ ਝੱਲ ਰਹੇ ਹਨ। ਜਿਸ ਤਰ੍ਹਾਂ ਤਾਪਮਾਨ ਵਧ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਤਾਪਮਾਨ ਸਬੰਧੀ ਸਾਰੇ ਪੁਰਾਣੇ ਰਿਕਾਰਡ ਟੁੱਟਣ ਵਾਲੇ ਹਨ। ਪੰਜਾਬ ਵਿੱਚ ਤਾਪਮਾਨ 46 ਡਿਗਰੀ ਨੂੰ ਪਾਰ ਕਰ ਗਿਆ ਹੈ।

ਨਾਲ ਹੀ ਹਾਲਾਤ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਸੂਬੇ ‘ਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਨੌਤਪਾ 25 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਨੌਤਪਾ ਦੇ ਦੌਰਾਨ ਸੂਰਜ ਅੱਗ ਉਗਲੇਗਾ ਅਤੇ ਧਰਤੀ ਸੜ ਜਾਵੇਗੀ। ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲਿਆ ਹੈ।

ਮੌਸਮ ਵਿਭਾਗ ਨੇ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਬਾਕੀ ਸਾਰੇ 19 ਜ਼ਿਲ੍ਹਿਆਂ ਨੂੰ ਆਰੇਂਜ ਅਲਰਟ ‘ਤੇ ਪਾ ਦਿੱਤਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 20 ਮਈ ਤੱਕ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ, ਜਿਸ ਦਾ ਮਤਲਬ ਹੈ ਕਿ ਗਰਮੀ ਤੋਂ ਰਾਹਤ ਨਹੀਂ ਮਿਲੇਗੀ।

ਪੰਜਾਬ ਵਿੱਚ ਨੌਤਪਾ ਇਸ ਸਾਲ 25 ਮਈ ਤੋਂ ਸ਼ੁਰੂ ਹੋਵੇਗਾ। ਇਹ ਉਹ ਦਿਨ ਹਨ ਜਦੋਂ ਸੂਰਜ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ ਇਨ੍ਹਾਂ ਦਿਨਾਂ ‘ਚ ਤਾਪਮਾਨ ‘ਚ ਲਗਾਤਾਰ ਵਾਧਾ ਹੋਵੇਗਾ। ਨੌਤਪਾ 25 ਮਈ ਤੋਂ ਸ਼ੁਰੂ ਹੋਵੇਗਾ ਅਤੇ ਇਸ ਦਾ ਪ੍ਰਭਾਵ 2 ਜੂਨ ਤੱਕ ਰਹੇਗਾ। ਇਹ 9 ਦਿਨ ਸਭ ਤੋਂ ਗਰਮ ਰਹਿਣਗੇ।

ਤੁਹਾਨੂੰ ਦੱਸ ਦਈਏ ਕਿ ਨੌਤਪਾ ਦੀ ਸ਼ੁਰੂਆਤ ਜੇਠ ਮਹੀਨੇ ਦੀ ਸ਼ੁਰੂਆਤ ‘ਚ ਹੁੰਦੀ ਹੈ। ਹਾਲਾਂਕਿ ਨੌਤਪਾ 15 ਦਿਨਾਂ ਤੱਕ ਰਹਿੰਦਾ ਹੈ, ਪਰ ਪਹਿਲੇ 9 ਦਿਨ ਸਭ ਤੋਂ ਗਰਮ ਹੁੰਦੇ ਹਨ। ਇਸ ਕਾਰਨ ਇਸਨੂੰ ਨੌਤਪਾ ਕਿਹਾ ਜਾਂਦਾ ਹੈ।

ਪੰਜਾਬ ਦੇ ਸਾਰੇ ਸਰਕਾਰੀ, ਗੈਰ-ਸਰਕਾਰੀ, ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ 20 ਮਈ ਤੋਂ 31 ਮਈ ਤੱਕ ਸਾਰੇ ਸਕੂਲਾਂ ਅਤੇ ਕਾਲਜਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ। ਇਹ ਬਦਲਾਅ ਮੌਸਮ ਵਿਭਾਗ ਵੱਲੋਂ ਜਾਰੀ ਰੈੱਡ ਅਲਰਟ ਅਤੇ ਹੀਟ ਵੇਵ ਦੇ ਸਬੰਧ ਵਿੱਚ ਕੀਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡ

ਚੰਡੀਗੜ੍ਹ, 11 ਸਤੰਬਰ 2026:ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਹੁਣ...

ਕੈਨੇਡਾ ‘ਚ ਟਾਂਡਾ ਦੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ

ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦੀ ਦਰਦਨਾਕ...

ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ! ਵਰਲਡ ਚੈਂਪੀਅਨਸ਼ਿਪ ਟ੍ਰਾਇਲ ਦੀ ਨਹੀਂ ਮਿਲੀ ਇਜਾਜ਼ਤ

ਵਿਨੇਸ਼ ਫੋਗਾਟ ਦੀ ਇੰਟਰਨੈਸ਼ਨਲ ਰੈਸਲਿੰਗ ਵਿਚ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ।...

ਪੰਜਾਬ ‘ਚ ਬਿਜਲੀ ਸੰਕਟ ਡੂੰਘਾ, ਥਰਮਲ ਪਲਾਂਟਾਂ ‘ਚ ਕੋਲੇ ਦਾ ਕਾਲ; 16 ਹਜ਼ਾਰ ਮੈਗਾਵਾਟ ਟੱਪੀ ਮੰਗ

ਪੰਜਾਬ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਇੱਕ ਵਾਰ ਫਿਰ ਗੰਭੀਰ ਬਿਜਲੀ ਸੰਕਟ ਪੈਦਾ...

SIT ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ,30 ਸਤੰਬਰ ਤੱਕ ਬਿਜ਼ੀ ਹੋਣ ਦਾ ਦਿੱਤਾ ਹਵਾਲਾ, AAP ਨੇ ਬੋਲਿਆ ਹਮਲਾ

ਸਾਲ 2015 ਦੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ...

Sri hemkund sahib ਦੀ ਯਾਤਰਾ ’ਤੇ ਭਾਰਤ ਆ ਰਹੇ ਸਿੱਖ ਸ਼ਰਧਾਲੂ ਨੂੰ ਪਾਕਸਿਤਾਨ ’ਚ ਰੋਕਿਆ, ਫ਼ੈਸਲਾਬਾਦ ਏਅਰਪੋਰਟ ‘ਤੇ ਕੱਢੀ ਰਾਤ

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆਉਣ ਦੀ ਤਿਆਰੀ ਕਰ ਰਹੇ ਪਾਕਿਸਤਾਨੀ ਸਿੱਖ...

ਬੈਂਕ ਜਾਣ ਵਾਲਿਆਂ ਲਈ ਵੱਡੀ ਖ਼ਬਰ, 11 ਤੋਂ 13 ਸਤੰਬਰ ਤੱਕ ਹੜਤਾਲ ‘ਤੇ ਰਹਿਣਗੇ ਕਰਮਚਾਰੀ, ਜਾਣੋ ਕਿਹੜੀਆਂ ਸੇਵਾਵਾਂ ਚਾਲੂ

ਜੇਕਰ ਤੁਸੀ 11 ਸਤੰਬਰ ਤੋਂ ਅਗਲੇ ਦਿਨਾਂ ਲਈ ਕਿਸੇ ਮਹੱਤਵਪੂਰਨ ਕੰਮ ਲਈ ਬੈਂਕ ਜਾਣਾ...

ਅਮਰੀਕਾ ਸਰਕਾਰ ਵਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਨਾਉਣਾ ਮੰਦਭਾਗਾ – ਐਡਵੋਕੇਟ ਧਾਮੀ

 ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ ਵਲੋਂ ਐਕਸ (ਪਹਿਲਾਂ ਟਵਿੱਟਰ) ਰਾਹੀਂ ਸਾਹਮਣੇ ਆਏ ਇਕ...