ਚੰਡੀਗੜ੍ਹ (ਬਲਜੀਤ ਮਰਵਾਹਾ)- ਅੱਜ ਚੰਡੀਗੜ੍ਹ ਵਿੱਚ ਅੰਤਰਰਾਸ਼ਟਰੀ ਹਾਕੀ ਖਿਡਾਰੀ ਸੁਖਬੀਰ ਸਿੰਘ ਗਿੱਲ ਦੀ ਅੰਤਿਮ ਅਰਦਾਸ ਅਤੇ ਭੋਗ ਸਮਾਗਮ ਹੈ। 26 ਜਨਵਰੀ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਭੋਗ ਸਮਾਗਮ ਸੈਕਟਰ 49 ਦੇ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਗਿਆ ਹੈ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਚੰਡੀਗੜ੍ਹ ਦੇ ਹਾਕੀ ਸਟੇਡੀਅਮ 42 ਤੋਂ ਗੁਰਦੁਆਰਾ ਸਾਹਿਬ 49 ਤੱਕ ਸ਼ਰਧਾਂਜਲੀ ਮਾਰਚ ਕੱਢਿਆ ਗਿਆ। ਉਨ੍ਹਾਂ ਦੇ ਕੋਚ ਐਨਐਸ ਸੋਢੀ ਸਮੇਤ ਦੇਸ਼ ਦੇ ਕਈ ਸਾਬਕਾ ਹਾਕੀ ਖਿਡਾਰੀ ਉਨ੍ਹਾਂ ਦੇ ਭੋਗ ਸਮਾਗਮ ‘ਚ ਪੁੱਜੇ।
ਦੱਸ ਦਈਏ ਕਿ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਓਲੰਪੀਅਨ ਗਗਨਜੀਤ ਸਿੰਘ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ, ਅੰਤਰਰਾਸ਼ਟਰੀ ਖਿਡਾਰੀ ਇੰਦਰਜੀਤ ਸਿੰਘ, ਪ੍ਰਭਜੋਤ ਸਿੰਘ, ਰੁਪਿੰਦਰਪਾਲ ਸਿੰਘ, ਸੁਖਵੀਰ ਗਰੇਵਾਲ, ਪ੍ਰਦੀਪ ਸਿੰਘ, ਰੁਪਿੰਦਰ ਗਰੇਵਾਲ, ਜਤਿੰਦਰ ਕੁਮਾਰ, ਨਵਦੀਪ ਸਿੰਘ, ਗੁਰਦੀਪ ਸਿੰਘ ਗਰੇਵਾਲ, ਮਨਮੋਹਨ ਸਿੰਘ ਅਤੇ ਗੱਬਰ ਸਿੰਘ ਹਾਜ਼ਰ ਸਨ। ਚੰਡੀਗੜ੍ਹ ਪ੍ਰਾਪਰਟੀ ਆਰਗੇਨਾਈਜੇਸ਼ਨ ਨੇ ਵੀ ਸਾਬਕਾ ਹਾਕੀ ਖਿਡਾਰੀ ਨੂੰ ਸ਼ਰਧਾਂਜਲੀ ਦਿੱਤੀ।
ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਗਿੱਲ ਨੇ ਭਾਰਤੀ ਹਾਕੀ ਟੀਮ ਵਿੱਚ ਮਿਡ ਫੀਲਡਰ ਹੁੰਦਿਆਂ 1995 ਵਿੱਚ ਸੁਲਤਾਨ ਅਜ਼ਲਾਨ ਸ਼ਾਹ ਕੱਪ ਖੇਡਿਆ। ਉਹ ਓਲੰਪਿਕ ਵਿੱਚ ਖੇਡਣ ਵਾਲੇ ਟ੍ਰਾਈ ਸਿਟੀ ਦੇ ਪਹਿਲੇ ਖਿਡਾਰੀ ਸਨ। ਸਾਲ 2000 ਵਿੱਚ ਉਸਨੇ ਸਿਡਨੀ ਵਿੱਚ ਸਮਰ ਓਲੰਪਿਕ ਵਿੱਚ ਖੇਡਿਆ। 2002 ਵਿੱਚ ਹਾਕੀ ਵਿਸ਼ਵ ਕੱਪ ਵਿੱਚ ਹਿੱਸਾ ਲਿਆ, ਫਿਰ 2002 ਵਿੱਚ ਹੀ ਹਾਕੀ ਚੈਂਪੀਅਨ ਟਰਾਫੀ ਵਿੱਚ ਵੀ ਹਿੱਸਾ ਲਿਆ।
ਇਸ ਤੋਂ ਇਲਾਵਾ ਉਨ੍ਹਾਂ ਨੇ 2007 ਵਿੱਚ ਪ੍ਰੀਮੀਅਰ ਹਾਕੀ ਲੀਗ ਵਿੱਚ ਚੰਡੀਗੜ੍ਹ ਡਾਇਨਾਮੋਸ ਦੀ ਨੁਮਾਇੰਦਗੀ ਕੀਤੀ। ਬਾਅਦ ਵਿੱਚ ਉਹ ਚੰਡੀਗੜ੍ਹ ਦੇ ਇੱਕ ਨਿੱਜੀ ਕਾਲਜ ਵਿੱਚ ਹਾਕੀ ਕੋਚ ਵਜੋਂ ਤਾਇਨਾਤ ਰਹੇ। ਉਨ੍ਹਾਂ ਦੀ ਪ੍ਰਤਿਭਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਭਾਰਤ ਪੈਟਰੋਲੀਅਮ ਵਿਚ ਨੌਕਰੀ ਵੀ ਦਿੱਤੀ ਗਈ।
----------- Advertisement -----------
ਚੰਡੀਗੜ੍ਹ: ਹਾਕੀ ਖਿਡਾਰੀ ਸੁਖਬੀਰ ਸਿੰਘ ਗਿੱਲ ਦੀ ਅੰਤਿਮ ਅਰਦਾਸ ਅਤੇ ਭੋਗ ਸਮਾਗਮ ‘ਚ ਸ਼ਾਮਿਲ ਹੋਏ ਸਾਬਕਾ ਕਪਤਾਨ ਸਮੇਤ ਅੰਤਰਰਾਸ਼ਟਰੀ ਹਾਕੀ ਖਿਡਾਰੀ
Published on
----------- Advertisement -----------
----------- Advertisement -----------












