ਪੰਜਾਬ ਦੇ ਜਲੰਧਰ ‘ਚ ਆਦਮਪੁਰ ਨੇੜੇ ਏਅਰਪੋਰਟ ਰੋਡ ‘ਤੇ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ ‘ਚ ਡਿੱਗ ਗਿਆ। ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੁਝ ਸਮੇਂ ਬਾਅਦ ਕਰੇਨ ਬੁਲਾ ਕੇ ਟਰੱਕ ਨੂੰ ਬਾਹਰ ਕੱਢਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਨੁਕਸਾਨਿਆ ਟਰੱਕ ਐਚ.ਪੀ ਏਜੰਸੀ ਦਾ ਸੀ। ਜੋ ਕਿ ਹੁਸ਼ਿਆਰਪੁਰ ਵਾਲੇ ਪਾਸੇ ਤੋਂ ਜਲੰਧਰ ਵੱਲ ਆ ਰਹੀ ਸੀ। ਟਰੱਕ ਅਜੇ ਆਦਮਪੁਰ ਨਹਿਰ ਦੇ ਨਾਲ ਲੱਗਦੀ ਸੜਕ ‘ਤੇ ਪਹੁੰਚਿਆ ਹੀ ਸੀ ਕਿ ਬੇਕਾਬੂ ਹੋ ਕੇ ਸੜਕ ਵਾਲੇ ਪਾਸੇ ਤੋਂ ਨਹਿਰ ‘ਚ ਜਾ ਡਿੱਗਿਆ।
ਘਟਨਾ ਸਮੇਂ ਟਰੱਕ ਵਿੱਚ ਕੁਝ ਸਿਲੰਡਰ ਪਏ ਸਨ। ਜਿਨ੍ਹਾਂ ਨੂੰ ਪਹਿਲਾਂ ਬਾਹਰ ਕੱਢਿਆ ਗਿਆ, ਫਿਰ ਕਰੇਨ ਦੀ ਮਦਦ ਨਾਲ ਟਰੱਕ ਨੂੰ ਸੜਕ ‘ਤੇ ਲਿਆਂਦਾ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਕਿਉਂਕਿ ਘਟਨਾ ਸਮੇਂ ਟਰੱਕ ਵਿੱਚ ਸਿਲੰਡਰ ਪਏ ਸਨ। ਇਸ ਘਟਨਾ ਵਿੱਚ ਟਰੱਕ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ।
----------- Advertisement -----------
ਜਲੰਧਰ: ਨਹਿਰ ‘ਚ ਡਿੱਗਿਆ ਸਿਲੰਡਰਾਂ ਨਾਲ ਭਰਿਆ ਟਰੱਕ
Published on
----------- Advertisement -----------
----------- Advertisement -----------












