June 16, 2026, 5:31 pm
----------- Advertisement -----------
HomeNewsBreaking Newsਜਲੰਧਰ 'ਚ ਭਲਕੇ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ:...

ਜਲੰਧਰ ‘ਚ ਭਲਕੇ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ: ਤਿੰਨ-ਪੱਧਰੀ ਸੁਰੱਖਿਆ ਪ੍ਰਣਾਲੀ ਤਾਇਨਾਤ

Published on

----------- Advertisement -----------

ਸ਼ਨੀਵਾਰ ਨੂੰ ਜਲੰਧਰ ‘ਚ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਸੰਸਦੀ ਹਲਕੇ ਲਈ ਕੁੱਲ 59.07 ਫੀਸਦੀ ਪੋਲਿੰਗ ਹੋਈ। ਇਸ ਵਿੱਚ ਪੋਸਟਲ ਬੈਲਟ ਨਾਲ ਪਈਆਂ ਵੋਟਾਂ ਦੇ ਅੰਕੜੇ ਜੁੜਨੇ ਬਾਕੀ ਹਨ। ਵੋਟਾਂ ਦੀ ਗਿਣਤੀ 4 ਜੂਨ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਜਿਸ ਦੇ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ।
ਜਾਣਕਾਰੀ ਅਨੁਸਾਰ ਜਲੰਧਰ ਵਿੱਚ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਸਰਕਾਰੀ ਪਟਵਾਰ ਸਕੂਲ, ਲੈਂਡ ਰਿਕਾਰਡ ਦੇ ਡਾਇਰੈਕਟਰ ਦੇ ਦਫ਼ਤਰ ਅਤੇ ਸਰਕਾਰੀ ਸਪੋਰਟਸ ਸਕੂਲ ਦੇ ਹੋਸਟਲ ਵਿੱਚ ਗਿਣਤੀ ਕੇਂਦਰ ਬਣਾਏ ਗਏ ਹਨ। ਸਾਰੀਆਂ ਇਮਾਰਤਾਂ ਨੇੜੇ-ਨੇੜੇ ਹਨ। ਸੁਰੱਖਿਆ ਲਈ ਪੁਲਿਸ ਅਤੇ ਸੀਆਰਪੀਐਫ ਸਮੇਤ ਕਈ ਜਵਾਨ ਤਾਇਨਾਤ ਕੀਤੇ ਗਏ ਹਨ। ਕੇਂਦਰਾਂ ਵਿੱਚ ਸੀਸੀਟੀਵੀ, ਕੈਮਰਾ ਬੈਕਅਪ, ਨਿਰਵਿਘਨ ਬਿਜਲੀ ਸਪਲਾਈ, ਫਾਇਰ ਸੇਫਟੀ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਜਲੰਧਰ ਸੀਟ ਲਈ ਰੁਝਾਨ ਸਵੇਰੇ 9 ਵਜੇ ਤੋਂ ਆਉਣੇ ਸ਼ੁਰੂ ਹੋ ਜਾਣਗੇ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਕਮ ਡੀਸੀ ਡਾ: ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਰਾਹੁਲ ਐੱਸ. ਦੀ ਨਿਗਰਾਨੀ ਹੇਠ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਦੋਆਬਾ ਖੇਤਰ ਲਈ ਇੱਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ...

ਨੀਟ ਦੀ ਮੁੜ ਪ੍ਰੀਖਿਆ ਨੂੰ ਲੈ ਕੇ ਭਾਰਤ ਵਿਚ ਟੈਲੀਗ੍ਰਾਮ ਐਪ ‘ਤੇ ਪਾਬੰਦੀ

ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ...

ਈਡੀ ਪਾਰਟੀ ਦੇ ਅਹੁਦੇਦਾਰ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ, ਕੀ ਈਡੀ ਪਾਰਟੀ ਦੇ ਤਾਰ ਨਸ਼ੇ ਨਾਲ ਜੁੜੇ ਹੋਏ ਹਨ?- ਕੇਜਰੀਵਾਲ

ਨਵੀਂ ਦਿੱਲੀ/ਪੰਜਾਬ, 15 ਜੂਨ:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਜਾ ਰਹੀ...

‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਦੀਪਕੇ ਤੇ ਹਮਲਾ!

ਜੈਪੁਰ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਅਭਿਜੀਤ ਦੀਪਕੇ ਨੂੰ ਥੱਪੜ ਮਾਰਿਆ ਗਿਆ ਹੈ। ਦੱਸਿਆ...

ਪੰਜਾਬੀ ਗੀਤ ਦੇ ਫੈਨ ਹੋਏ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ! PM ਮੋਦੀ ਨਾਲ ਸ਼ੇਅਰ ਕੀਤੀ ਰੀਲ

ਭਾਰਤ ਅਤੇ ਫਰਾਂਸ ਦੀ ਦੋਸਤੀ ਦਾ ਇੱਕ ਵਿਲੱਖਣ ਅਤੇ ਫਿਲਮੀ ਅੰਦਾਜ ਸੋਸ਼ਲ ਮੀਡੀਆ ‘ਤੇ...

ਅੰਮ੍ਰਿਤਸਰ ਕੋਰਟ ਨੇ ਬਿਕਰਮ ਮਜੀਠੀਆ ਨੂੰ ਦਿੱਤੀ ਅੰਤਰਿਮ ਜ਼ਮਾਨਤ, ਪੁਲਿਸ ਥਾਣੇ ‘ਚ ਦਾਖਲ ਹੋਣ ਵਾਲੇ ਮਾਮਲੇ ‘ਚ ਮਿਲੀ ਰਾਹਤ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਸਮੇਤ ਤਿੰਨ...