ਲੁਧਿਆਣਾ ਪੁਲਿਸ ਨੇ 1 ਜੁਲਾਈ ਤੋਂ ਦੇਸ਼ ਵਿੱਚ ਲਾਗੂ ਹੋਏ ਨਵੇਂ ਕਾਨੂੰਨ ਤਹਿਤ 4 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਜਿਸ ਵਿੱਚ ਪੁਲਿਸ ਨੇ ਆਬਕਾਰੀ ਐਕਟ ਤਹਿਤ ਲੁੱਟ-ਖੋਹ ਅਤੇ ਫਿਰੌਤੀ ਮੰਗਣ ਦਾ ਮਾਮਲਾ ਦਰਜ ਕੀਤਾ ਹੈ। ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਦੀਆਂ ਹਦਾਇਤਾਂ ’ਤੇ ਪੁਲੀਸ ਨੇ ਸੋਮਵਾਰ ਦੇਰ ਸ਼ਾਮ ਇਹ ਕੇਸ ਦਰਜ ਕੀਤਾ ਹੈ।
ਲੁਧਿਆਣਾ ਦੇ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਨਵੇਂ ਕਾਨੂੰਨ ਤਹਿਤ ਲੁਧਿਆਣਾ ਵਿੱਚ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਡੇਹਲੋ ਥਾਣੇ ਦੀ ਪੁਲੀਸ ਨੇ ਦੋ ਮੁਲਜ਼ਮਾਂ ਗੁਰਪ੍ਰੀਤ ਸਿੰਘ ਅਤੇ ਰਾਹੁਲ ਸਿੰਘ ਖ਼ਿਲਾਫ਼ ਲੁੱਟ-ਖੋਹ, ਆਬਕਾਰੀ ਐਕਟ ਅਤੇ ਫਿਰੌਤੀ ਮੰਗਣ ਦੇ ਨਵੇਂ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ।
ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਮਨਦੀਪ ਸਿੰਘ ਵਾਸੀ ਫਲੋਰ ਖ਼ਿਲਾਫ਼ ਚੋਰੀ ਦੀ ਧਾਰਾ 305 ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 5 ਮੋਬਾਈਲ ਫ਼ੋਨ ਅਤੇ ਐਕਟਿਵਾ ਬਰਾਮਦ ਕਰ ਲਈ ਹੈ। ਲੁਧਿਆਣਾ ਦੀ ਮਾਡਲ ਟਾਊਨ ਪੁਲਿਸ ਨੇ ਇੱਕ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਏਸੀ ਮਕੈਨਿਕ ਵਿਸ਼ਾਲ ਦੇ ਖ਼ਿਲਾਫ਼ ਧਾਰਾ 74 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ‘ਚ ਮੁਲਜ਼ਮ ਫਰਾਰ ਹੈ।
----------- Advertisement -----------
ਲੁਧਿਆਣਾ ‘ਚ ਨਵੇਂ ਕਾਨੂੰਨ ਤਹਿਤ 4 ਖਿਲਾਫ ਮਾਮਲਾ ਦਰਜ; 3 ਮੁਲਜ਼ਮ ਕਾਬੂ, 1 ਫਰਾਰ
Published on
----------- Advertisement -----------
----------- Advertisement -----------