ਲੁਧਿਆਣਾ ‘ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕਿ ਮਤਰੇਏ ਪਿਤਾ ਨੇ ਆਪਣੀ ਧੀ ਨਾਲ ਬਲਾਤਕਾਰ ਕੀਤਾ ਹੈ। ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਮਤਰੇਏ ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਉਸ ਦੀ ਪਛਾਣ ਕਵਾਲਟੀ ਚੌਕ ਦੀ ਗਲੀ ਨੰਬਰ 2 ਦੇ ਰਹਿਣ ਵਾਲੇ ਦੇਵਰਾਜ ਵਜੋਂ ਹੋਈ ਹੈ। ਪੀੜਤ ਲੜਕੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਦੂਜਾ ਵਿਆਹ ਦੇਵਰਾਜ ਨਾਲ 16 ਅਕਤੂਬਰ 2019 ਨੂੰ ਹੋਇਆ ਸੀ। ਉਸ ਦੇ ਪਹਿਲੇ ਪਤੀ ਤੋਂ ਇੱਕ ਬੇਟੀ ਹੈ। ਦੂਜੇ ਵਿਆਹ ਤੋਂ ਕਰੀਬ ਦੋ ਸਾਲ ਬਾਅਦ ਦੇਵਰਾਜ ਨੇ ਉਸਦੀ 14 ਸਾਲ ਦੀ ਬੇਟੀ ‘ਤੇ ਬੁਰੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਇਸ ਬਾਰੇ ਪੀੜਤ ਲੜਕੀ ਨੇ ਵੀ ਕਈ ਵਾਰ ਮਾਂ ਨੂੰ ਦੱਸਿਆ ਸੀ। ਜਦੋਂ ਉਹ ਦੇਵਰਾਜ ਨੂੰ ਗਲਤ ਕੰਮ ਕਰਨ ਤੋਂ ਰੋਕਦੀ ਸੀ ਤਾਂ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।
ਜਾਂਚ ਅਧਿਕਾਰੀ ਰਜਿੰਦਰ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਕਾਫੀ ਡਰੀ ਹੋਈ ਹੈ। ਸਕੂਲ ਵਿੱਚ ਉਸ ਨੇ ਆਪਣੀ ਅਧਿਆਪਕਾ ਸੁਰਜੀਤ ਕੌਰ ਨੂੰ ਸਾਰੀ ਗੱਲ ਦੱਸੀ। ਸਕੂਲ ਦੇ ਅਧਿਆਪਕ ਬੱਚਿਆਂ ਲਈ ਬਣਾਈ ਗਈ ਭਲਾਈ ਕਮੇਟੀ ਨੇ ਉਨ੍ਹਾਂ ਨੂੰ ਮਦਦ ਲਈ ਨੇੜਲੇ ਆਬਜ਼ਰਵੇਸ਼ਨ ਹੋਮ ਸ਼ਿਮਲਾਪੁਰੀ ਵਿਖੇ ਲਿਆਂਦਾ। ਸ਼ਿਕਾਇਤ ‘ਤੇ ਦੇਵਰਾਜ ਦੇ ਖਿਲਾਫ ਆਈਪੀਸੀ ਦੀ ਧਾਰਾ 376, 511, 506 ਅਤੇ 8 ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਸ਼ਨੀਵਾਰ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।
----------- Advertisement -----------
ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਮਾਮਲਾ ਆਇਆ ਸਾਹਮਣੇ, ਸੌਤੇਲੇ ਪਿਤਾ ਨੇ ਬੱਚੀ ਨਾਲ ਕੀਤਾ ਬ.ਲਾਤਕਾਰ, ਮਾਮਲਾ ਦਰਜ
Published on
----------- Advertisement -----------
----------- Advertisement -----------












