November 12, 2025, 11:09 pm
----------- Advertisement -----------
HomeNewsBreaking Newsਅੰਮ੍ਰਿਤਸਰ ਹਵਾਈ ਅੱਡੇ 'ਤੇ NRI ਗ੍ਰਿਫਤਾਰ: ਅਮਰੀਕਾ ਲੈ ਕੇ ਜਾ ਰਿਹਾ ਸੀ...

ਅੰਮ੍ਰਿਤਸਰ ਹਵਾਈ ਅੱਡੇ ‘ਤੇ NRI ਗ੍ਰਿਫਤਾਰ: ਅਮਰੀਕਾ ਲੈ ਕੇ ਜਾ ਰਿਹਾ ਸੀ 9 ਐਮਐਮ ਦੇ 15 ਰਾਊਂਡ

Published on

----------- Advertisement -----------
  • ਚੈਕਿੰਗ ਦੌਰਾਨ CISF ਨੇ ਕੀਤਾ ਗ੍ਰਿਫਤਾਰ

ਅੰਮ੍ਰਿਤਸਰ, 14 ਸਤੰਬਰ 2024 – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅਮਰੀਕਾ ਜਾ ਰਹੇ ਇੱਕ ਐਨਆਰਆਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਐਨਆਰਆਈ ਆਪਣੇ ਪਿੰਡ ਗੁਰਦਾਸਪੁਰ ਆਇਆ ਹੋਇਆ ਸੀ ਅਤੇ ਕਾਫੀ ਸਮੇਂ ਤੋਂ ਇੱਥੇ ਸੀ। ਜਦੋਂ ਫਲਾਈਟ ਤੋਂ ਪਹਿਲਾਂ ਉਸ ਦੇ ਸਾਮਾਨ ਦੀ ਸੁਰੱਖਿਆ ਦੀ ਜਾਂਚ ਕੀਤੀ ਗਈ ਤਾਂ ਸੀਆਈਐਸਐਫ ਦੇ ਜਵਾਨਾਂ ਨੇ ਮੁਲਜ਼ਮ ਦੇ ਬੈਗ ਵਿੱਚੋਂ 9 ਐਮਐਮ ਦੀਆਂ 15 ਗੋਲੀਆਂ ਬਰਾਮਦ ਕੀਤੀਆਂ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਏਅਰਪੋਰਟ ਥਾਣੇ ਦੇ ਸੀ.ਆਈ.ਐਸ.ਐਫ ਦੇ ਸਬ ਇੰਸਪੈਕਟਰ ਕੇ.ਐਸ.ਵਿਕਟਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਮਰਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਨਿਊਜਰਸੀ ਵਜੋਂ ਹੋਈ ਹੈ। ਅਮਰਦੀਪ ਸਿੰਘ ਅਮਰੀਕਾ ਜਾਣ ਲਈ ਅੰਮ੍ਰਿਤਸਰ ਏਅਰਪੋਰਟ ਤੋਂ ਫਲਾਈਟ ਲੈ ਕੇ ਜਾਣ ਵਾਲਾ ਸੀ। ਸ਼ਿਕਾਇਤ ਅਨੁਸਾਰ ਏਐਸਆਈ ਬਲਜੀਤ ਸਿੰਘ ਹਵਾਈ ਅੱਡੇ ’ਤੇ ਚੈਕਿੰਗ ਕਰ ਰਹੇ ਸਨ।

ਅਮਰੀਕਾ ਜਾਣ ਵਾਲੀ ਫਲਾਈਟ ਦੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅਮਰਦੀਪ ਸਿੰਘ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 9 ਐਮਐਮ ਦੀਆਂ 15 ਗੋਲੀਆਂ ਬਰਾਮਦ ਹੋਈਆਂ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।

ਅਮਰਦੀਪ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਅਮਰਦੀਪ ਸਿੰਘ ਨੂੰ ਰਿਮਾਂਡ ‘ਤੇ ਲਵੇਗੀ। ਉਸ ਤੋਂ ਪੁੱਛਿਆ ਜਾਵੇਗਾ ਕਿ ਉਸ ਨੂੰ ਇਹ 9 ਐਮਐਮ ਦੀਆਂ ਗੋਲੀਆਂ ਕਿੱਥੋਂ ਮਿਲੀਆਂ ਅਤੇ ਇਨ੍ਹਾਂ ਗੋਲੀਆਂ ਨੂੰ ਅਮਰੀਕਾ ਲਿਜਾਣ ਦਾ ਉਸ ਦਾ ਕੀ ਮਕਸਦ ਸੀ।

ਫਿਲਹਾਲ ਸੀਆਈਐਸਐਫ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਏਅਰਪੋਰਟ ਪੁਲਿਸ ਸਟੇਸ਼ਨ ‘ਚ ਐਫਆਈਆਰ 34 ਤਹਿਤ ਆਰਮਜ਼ ਐਕਟ 25/24/59ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਵਿੱਚ ਪਰਾਲੀ ਸਾੜਨ ਦੇ 312 ਨਵੇਂ ਮਾਮਲੇ, ਮੁਕਤਸਰ ਸਭ ਤੋਂ ਵੱਧ ਪ੍ਰਭਾਵਿਤ

ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੀਆਂ ਵਾਰ-ਵਾਰ ਚਿਤਾਵਨੀਆਂ ਦੇ ਬਾਵਜੂਦ ਪੰਜਾਬ ਵਿੱਚ ਪਰਾਲੀ...

ਤਰਨ ਤਾਰਨ ਜ਼ਿਮਨੀ ਚੋਣ: ਵੋਟਿੰਗ ਫੀਸਦ ‘ਆਪ’ ਦੇ ਪੱਖ ਵਿੱਚ, ਪਾਰਟੀ ਕਰ ਸਕਦੀ ਉਲਟਫੇਰ

ਤਰਨਤਾਰਨ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣਾਂ ਲਈ ਮੰਗਲਵਾਰ ਨੂੰ ਵੋਟਿੰਗ ਹੋਈ। ਚੋਣ ਕਮਿਸ਼ਨ...

ਆਪ ਸਰਕਾਰ ਨੇ ਪੰਜਾਬ ਦੇ ਹਵਾਈ ਅੱਡਿਆਂ ਨੂੰ ਦਿੱਤਾ ਵੱਡਾ ਹੁਲਾਰਾ, ਰੁਕਿਆ ਹੋਇਆ ਹਲਵਾਰਾ ਪ੍ਰੋਜੈਕਟ ਵੀ ਮੁੜ ਸੁਰਜੀਤ !

ਚੰਡੀਗੜ੍ਹ, 11 ਨਵੰਬਰ, 202:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ)...

ਧਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਪਿਤਾ ਦੀ ਮੌ.ਤ ਦੀ ਖ਼ਬਰ ਨੂੰ ਦੱਸਿਆ ਝੂਠ, ਕਿਹਾ-“ਮੇਰੇ ਪਾਪਾ ਠੀਕ ਹਨ’

ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਮੌਤ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।...

ਦਿੱਲੀ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ‘ਤੇ ਵੱਡਾ ਫੈਸਲਾ, GRAP-3 ਲਾਗੂ

ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਸ਼ਹਿਰ ਦਾ ਔਸਤ AQI...

ਪੱਕੇ ਤੌਰ ’ਤੇ ਹੋਵੇਗੀ ਬੰਦ ਜ਼ੀਰਾ ਸ਼ਰਾਬ ਫੈਕਟਰੀ

ਪੰਜਾਬ ਸਰਕਾਰ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਜੀਰੇ ਦੀ ਡਿਸਟਿਲਰੀ ਬਾਰੇ ਨੈਸ਼ਨਲ...

ਅਕਾਲੀ ਦਲ ਵਾਰਿਸ ਪੰਜਾਬ ਦੇ ਇਲੈਕਸ਼ਨ ਇੰਚਾਰਜ ‘ਤੇ ਹੋਇਆ ਹਮਲਾ, ਅੱਗ ਲੱਗਣ ਕਾਰਨ ਗੱਡੀ ਸੜ ਕੇ ਹੋਈ ਸੁਆਹ

ਅਕਾਲੀ ਦਲ ਵਾਰਿਸ ਪੰਜਾਬ ਦੇ ਇਲੈਕਸ਼ਨ ਇੰਚਾਰਜ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ‘ਇਲੈਕਸ਼ਨ...