January 21, 2025, 11:46 am
----------- Advertisement -----------
HomeNewsBreaking Newsਅਪਰੇਸ਼ਨ ਕਮਲ ਅਕਾਲੀ ਦਲ ਵਿਚ ਸਫਲ ਨਹੀਂ ਹੋਵੇਗਾ: ਪਰਮਜੀਤ ਸਰਨਾ

ਅਪਰੇਸ਼ਨ ਕਮਲ ਅਕਾਲੀ ਦਲ ਵਿਚ ਸਫਲ ਨਹੀਂ ਹੋਵੇਗਾ: ਪਰਮਜੀਤ ਸਰਨਾ

Published on

----------- Advertisement -----------

ਨਵੀਂ ਦਿੱਲੀ, 26 ਜੂਨ 2024: ਭਾਜਪਾ ਵੱਲੋਂ ਸ਼ੁਰੂ ਕੀਤਾ ਅਪਰੇਸ਼ਨ ਕਮਲ ਸ਼੍ਰੋਮਣੀ ਅਕਾਲੀ ਦਲ ਵਿਚ ਫੇਲ੍ਹ ਹੋ ਜਾਵੇਗਾ। ਇਹ ਪ੍ਰਗਟਾਵਾ ਪਾਰਟੀ ਦੀ ਦਿੱਲੀ ਇਕਾਈ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਕੀਤਾ ਹੈ। ਉਹ ਇਕ ਧੜੇ ਵੱਲੋਂ ਇਤਿਹਾਸਕ ਸਿੱਖ ਪਾਰਟੀ ਨੂੰ ਅਸਥਿਰ ਕਰਨ ਦੇ ਯਤਨਾਂ ਬਾਰੇ ਸਵਾਲ ਦਾ ਜਵਾਬ ਦੇ ਰਹੇ ਸਨ।

ਸਰਨਾ ਨੇ ਕਿਹਾ ਕਿ ਦੁਨੀਆ ਜਾਣਦੀ ਹੈ ਕਿ ਭਾਜਪਾ ਗੈਰ ਭਾਜਪਾ ਪਾਰਟੀਆਂ ਅਤੇ ਰਾਜ ਸਰਕਾਰਾਂ ਨੂੰ ਤੋੜਨ ਤੇ ਆਪਣੇ ਵਿਚ ਰਲਾਉਣ ਲਈ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਜਿਹਨਾਂ ਨੇ ਪੰਜਾਬ ਵਿਚ ਅਕਾਲੀ ਦਲ ਦੇ ਖਿਲਾਫ ਮਤਾ ਪਾਇਆ ਹੈ, ਉਹਨਾਂ ਖੁਦ ਨੂੰ ਹੀ ਬੇਨਕਾਬ ਕਰ ਲਿਆ ਹੈ ਕਿਉਂਕਿ ਸਮੁੱਚੇ ਪੰਜਾਬ ਨੇ ਭਾਜਪਾ ਦੇ ਭਗਵਾਂ ਕਿਰਦਾਰ ਨੂੰ ਪਹਿਲਾਂ ਹੀ ਠੁਕਰਾ ਦਿੱਤਾ ਹੈ।

ਸਰਨਾ ਨੇ ਪ੍ਰਣ ਲਿਆ ਕਿ ਸਿੱਖਾਂ ਦੀ ਸ਼ਹੀਦੀ ਨਾਲ ਸਿੰਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਭਾਜਪਾ ਦਾ ਕੋਈ ਵੀ ਯਤਨ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਦਿੱਲੀ ਵਿਚ ਅਕਾਲੀ ਦਲ ਦੇ ਮੁਖੀ ਨੇ ਕਿਹਾ ਕਿ ਸਿੱਖ ਕੌਮ ਸ਼੍ਰੋਮਣੀ ਅਕਾਲੀ ਦਲ ’ਤੇ ਕਬਜ਼ਾ ਕਰਨ ਦੇ ਯਤਨ ਕਰਨ ਵਾਲਿਆਂ ਦੇ ਭਾਜਪਾ ਪੱਖੀ ਸਟੈਂਡ ਤੋਂ ਭਲੀ ਭਾਂਤ ਜਾਣੂ ਹੈ। ਇਹਨਾਂ ਅਨਸਰਾਂ ਨੇ ਪੰਜਾਬ ਦਾ ਸਿਆਸੀ ਭਵਿੱਖੀ ਤਬਾਹ ਕਰ ਦਿੱਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਈਡੀ ਦੀ ਪੰਜਾਬ-ਹਰਿਆਣਾ ਚ 11 ਥਾਵਾਂ ‘ਤੇ ਛਾਪੇਮਾਰੀ

ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ-ਹਰਿਆਣਾ ਅਤੇ ਮੁੰਬਈ ਵਿੱਚ ਕੁੱਲ 11...

CM ਮਾਨ ਨੇ ਮਹਿਲਾਵਾਂ ਨੂੰ 1100 ਰੁਪਏ ਦੇਣ ਦਾ ਕੀਤਾ ਐਲਾਨ ! ਦੱਸਿਆ ਕਦੋਂ ਮਿਲਣੇ ਸ਼ੁਰੂ ਹੋਣਗੇ

ਦਿੱਲੀ ਵਿਧਾਨਸਭਾ ਚੋਣਾਂ ਵਿੱਚ ਔਰਤਾਂ ਨੂੰ 2100 ਤੋਂ 2500 ਤੱਕ ਹਰ ਮਹੀਨੇ ਦੇਣ ਦਾ...

ਪੰਜਾਬ ਪੁਲਿਸ ਨੇ ਇਸ ਪਿੰਡ ਦੇ ਸਰਪੰਚ ਤੇ ਪੰਚ ਸਮੇਤ 16 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ !

ਲੁਧਿਆਣਾ ਵਿੱਚ ਕਾਰ ਲੁੱਟ ਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਟੀਮ ‘ਤੇ...

26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ

ਸੰਯੁਕਤ ਕਿਸਾਨ ਮੋਰਚਾ ਨੇ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਗਾਰੰਟੀ ਕਾਨੂੰਨ ਸਮੇਤ ਹੋਰ ਮੰਗਾਂ...

ਲੁਧਿਆਣਾ ‘ਚ ਪਹਿਲੀ ਵਾਰ ਮਹਿਲਾ ਦੇ ਸਿਰ ਸੱਜਿਆ ਮੇਅਰ ਦਾ ਤਾਜ, ਇੰਦਰਜੀਤ ਕੌਰ ਸੰਭਾਲਣਗੇ ਅਹੁਦਾ

ਲੁਧਿਆਣਾ ਵਾਸੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਦਰਅਸਲ, ਲੁਧਿਆਣਾ ਨਗਰ ਨਿਗਮ ਦੇ ਮੇਅਰ...

ਪਹਿਲੀਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਕਿਸੇ ਧੜੇ ਨੂੰ ਨਾ ਮਿਲ ਸਕਿਆ ਸਪੱਸ਼ਟ ਬਹੁਮਤ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੀਆਂ ਚੋਣਾਂ ਐਤਵਾਰ ਨੂੰ ਸ਼ਾਂਤੀਪੂਰਨ ਢੰਗ ਨਾਲ ਸਮਾਪਤ...

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੁਣਾਈ 14 ਸਾਲ ਦੀ ਸਜ਼ਾ , ਜਾਣੋਂ ਕੀ ਹੈ ਪੂਰਾ ਮਾਮਲਾ

 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਸ ਦੀ ਪਤਨੀ ਬੀਬੀ ਬੁਸ਼ਰਾ ਨੂੰ...

‘ਐਮਰਜੈਂਸੀ’ ਫਿਲਮ ਰੋਕਣ ਲਈ ਸਿਨੇਮਾ ਘਰ ਪਹੁੰਚੇ SGPC ਆਗੂ, ਥੀਏਟਰਾਂ ਨੇ ਰੋਕੇ ਸ਼ੋਅ

ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਅੱਜ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਗਈ ਹੈ। ਬੀਤੇ...

ਡੱਲੇਵਾਲ ਦਾ ਭਾਰ 20 ਕਿਲੋ ਘੱਟ ਹੋਇਆ ! ਡਾਕਟਰਾਂ ਦੀ ਚਿੰਤਾ ਵਧੀ,ਸਪਰੀਮ ਕੋਰਟ ‘ਚ ਕੀ ਲੁਕੋ ਰਹੀ ਹੈ ਸਰਕਾਰ ?

ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjeet Singh Dhallawal) ਦੇ ਮਰਨ ਵਰਤ...