July 4, 2026, 12:26 am
----------- Advertisement -----------
HomeNewsLatest News1,50,000 ਰੁਪਏ ਰਿਸ਼ਵਤ ਲੈਂਦਾ ਪ੍ਰਾਇਵੇਟ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

1,50,000 ਰੁਪਏ ਰਿਸ਼ਵਤ ਲੈਂਦਾ ਪ੍ਰਾਇਵੇਟ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Published on

----------- Advertisement -----------

ਚੰਡੀਗੜ੍ਹ, 15 ਜੁਲਾਈ, 2024 (ਬਲਜੀਤ ਮਰਵਾਹਾ): ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਪ੍ਰਾਇਵੇਟ ਵਿਅਕਤੀ ਪਰਵੀਨ ਕੁਮਾਰ ਵਾਸੀ ਕਸਬਾ ਭਦੌੜ, ਜ਼ਿਲ੍ਹਾ ਬਰਨਾਲਾ ਨੂੰ 1,50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਇਸ ਤੋਂ ਪਹਿਲਾਂ ਮਹਿੰਦਰ ਸਿੰਘ ਵਾਸੀ ਬਰਨਾਲਾ ਵਿਰੁੱਧ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਰਿਸ਼ਵਤ ਮੰਗਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਉਪਰੰਤ ਉਕਤ ਮੁਲਜ਼ਮ ਪਰਵੀਨ ਕੁਮਾਰ ਨੇ ਆਪਣੀ ਆਨਲਾਈਨ ਸ਼ਿਕਾਇਤ ਵਾਪਸ ਲੈਣ ਬਦਲੇ ਮਹਿੰਦਰ ਸਿੰਘ ਨੂੰ ਰਿਸ਼ਵਤ ਦੇਣ ਲਈ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਉਪਰੰਤ ਉਕਤ ਮਹਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਕਥਿਤ ਮੁਲਜ਼ਮ ਪਰਵੀਨ ਕੁਮਾਰ ਅਤੇ ਉਸਦੇ ਸਾਥੀ ਸਹਿ-ਮੁਲਜ਼ਮ ਗੱਜੂ ਰਾਮ ਵਾਸੀ ਪਿੰਡ ਭੱਦਲਵੱਢ, ਜ਼ਿਲ੍ਹਾ ਬਰਨਾਲਾ ਨੇ ਆਨਲਾਈਨ ਸ਼ਿਕਾਇਤ ਵਾਪਸ ਲੈਣ ਸਬੰਧੀ ਉਸ (ਸ਼ਿਕਾਇਤਕਰਤਾ) ਨਾਲ ਸਮਝੌਤਾ ਕਰਨ ਬਦਲੇ 2,50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਪਰਵੀਨ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 1,50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕੇਸ ਦਾ ਸਹਿ-ਮੁਲਜ਼ਮ ਫਰਾਰ ਹੈ। ਇਸ ਸਬੰਧੀ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਾਂਝਾ ਸੁਨੇਹਾ ਸੰਮੇਲਨ ਨੇ ਸਿਵਲ ਸੁਸਾਇਟੀ, ਇਨਫਲੂਐਂਸਰਾਂ ਅਤੇ ਸਰਕਾਰ ਨੂੰ ਇੱਕ ਛੱਤ ਹੇਠ ਲਿਆ...

ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਹੁਣ ਹਰ ਹਿੰਦੂ ਅਤੇ ਸਨਾਤਨੀ ਨੂੰ ਇਹਨਾਂ ਖਿਲਾਫ ਆਵਾਜ਼ ਚੁੱਕਣੀ ਪਵੇਗੀ- ਕੇਜਰੀਵਾਲ

ਨਵੀਂ ਦਿੱਲੀ/ਗੋਆ, 3 ਜੁਲਾਈ:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਮ ਮੰਦਰ...

‘2 ਕਿੱਲੋ ਸੋਨੇ ਦੇ ਗਹਿਣੇ, 20 ਕਿੱਲੋ ਚਾਂਦੀ…’, DSP ਦੇ ਘਰੋਂ ਮਿਲਿਆ 200 ਕਰੋੜ ਦਾ ਖਜ਼ਾਨਾ !

ਤੇਲੰਗਾਨਾ 'ਚ ਇੱਕ ਡੀਐਸਪੀ ਕੋਲੋਂ 200 ਕਰੋੜ ਰੁਪਏ ਦਾ ਖਜ਼ਾਨਾ ਬਰਾਮਦ ਹੋਣ ਦੀ ਖ਼ਬਰ...

ਮਸ਼ਹੂਰ ਪੰਜਾਬੀ ਗਾਇਕ ਖਿਲਾਫ ਈਸਾਈ ਭਾਈਚਾਰੇ ਦੇ ਆਗੂਆਂ ਨੇ ਦਰਜ ਕਰਵਾਈ ਸ਼ਿਕਾਇਤ

ਈਸਾਈ ਸਮਾਜ ਨੇ ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਜਾਨੀ ਦੇ ਗਾਣੇ ‘ਅਪਸਰਾ 2’ ਨੂੰ...

ਪੰਜਾਬ ਕਾਂਗਰਸ ਦੋਫਾੜ! ਰਾਜਾ ਵੜਿੰਗ ਦੀ ਜਗ੍ਹਾ ਚੰਨੀ ਨੂੰ ਬਣਾਇਆ ਜਾਵੇ ਪੰਜਾਬ ਕਾਂਗਰਸ ਪ੍ਰਧਾਨ

ਪੰਜਾਬ ਕਾਂਗਰਸ ਪ੍ਰਧਾਨ ਨਾ ਬਣਾਏ ਜਾਣ ਤੋਂ ਨਾਰਾਜ਼ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ...

61 ਸਾਲ ਦੀ ਉਮਰ ‘ਚ ਆਮਿਰ ਖਾਨ ਦਾ ਤੀਜਾ ਵਿਆਹ, 5 ਜੁਲਾਈ ਨੂੰ ਗੌਰੀ ਸਪ੍ਰੈਟ ਨਾਲ ਹੋਵੇਗਾ ਵਿਆਹ

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਵੀਰਵਾਰ ਨੂੰ ਜਨਤਕ ਤੌਰ ‘ਤੇ ਆਪਣੇ ਤੀਜੇ ਵਿਆਹ ਨੂੰ...

ਪਤੀ ਏਕਮ ਢਿੱਲੋਂ ਦੇ ਕਤਲ ਮਾਮਲੇ ‘ਚ ਪਤਨੀ ਸੀਰਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਂਣਾਈ

3 ਜੁਲਾਈ- ਸਾਲ 2017 ਵਿਚ ਮੁਹਾਲੀ ਦੇ ਫੇਜ਼-3ਬੀ1 ਵਿਚ ਵਾਪਰੇ ਇਕ ਦਿਲ ਦਹਿਲਾ ਦੇਣ...

 ਵੈਸ਼ਨੋ ਦੇਵੀ ਜਾ ਰਹੀ ਬੱਸ ਅੰਡਰਪਾਸ ਦੇ ਪਾਣੀ ‘ਚ ਫਸੀ, ਪੁਲਿਸ ਨੇ 55 ਸ਼ਰਧਾਲੂਆਂ ਨੂੰ ਬਚਾਇਆ

ਜਲੰਧਰ-ਜੰਮੂ ਰਾਸ਼ਟਰੀ ਰਾਜਮਾਰਗ-44 ‘ਤੇ ਸੁਜਾਨਪੁਰ ਵਿੱਚ ਬੀਤੀ ਦੇਰ ਰਾਤ ਇੱਕ ਵੱਡਾ ਹਾਦਸਾ ਹੋਣ ਤੋਂ...

ਪੈਟਰੋਲ-ਡੀਜ਼ਲ ‘ਤੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਬਿਆਨ, ਕਿਹਾ-‘ਫਿਲਹਾਲ ਘੱਟ ਨਹੀਂ ਹੋਣਗੇ ਰੇਟ’

ਹਰ ਦਿਨ ਜਦੋਂ ਤੁਸੀਂ ਆਪਣੀ ਗੱਡੀ ਵਿਚ ਪੈਟਰੋਲ ਜਾਂ ਡੀਜ਼ਲ ਭਰਵਾਉਣ ਜਾਂਦੇ ਹੋ ਤਾਂ...