ਹੁਸ਼ਿਆਰਪੁਰ ਦੇ ਪਿੰਡ ਹਰਦੋਖਾਨਪੁਰ ‘ਚ ਭਾਰੀ ਮੀਂਹ ਕਾਰਨ ਇਕ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ਦੌਰਾਨ ਪਰਿਵਾਰਕ ਮੈਂਬਰ ਘਰ ਵਿੱਚ ਹੀ ਮੌਜੂਦ ਸਨ ਅਤੇ ਵਾਲ-ਵਾਲ ਬਚ ਗਏ। ਮਲਬੇ ਹੇਠ ਦੱਬੇ ਜਾਣ ਕਾਰਨ ਘਰ ਵਿੱਚ ਰੱਖਿਆ ਸਾਰਾ ਸਮਾਨ ਖਰਾਬ ਹੋ ਗਿਆ।
ਜਾਣਕਾਰੀ ਦਿੰਦਿਆਂ ਮਕਾਨ ਮਾਲਕ ਤਰਸੇਮ ਲਾਲ ਨੇ ਦੱਸਿਆ ਕਿ ਉਹ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਹੈ। ਉਸ ਦਾ ਪੁੱਤਰ ਅਤੇ ਪਤਨੀ ਕੰਮ ‘ਤੇ ਜਾਣ ਲਈ ਖਾਣਾ ਬਣਾ ਰਹੇ ਸਨ। ਉਹ ਵੀ ਘਰ ਵਿਚ ਮੌਜੂਦ ਸੀ। ਅਚਾਨਕ ਭਾਰੀ ਬਰਸਾਤ ਦੌਰਾਨ ਉਸਦੇ ਘਰ ਦੀ ਛੱਤ ਡਿੱਗ ਗਈ। ਹਾਦਸੇ ਵਿੱਚ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਆਸਪਾਸ ਦੇ ਲੋਕਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਉਸ ਨੂੰ ਬਾਹਰ ਕੱਢਿਆ। ਉਸਨੇ ਦੱਸਿਆ ਕਿ 2019 ਵਿੱਚ ਉਸਦੇ ਘਰ ਦੇ ਨਾਲ ਲੱਗਦੇ ਕਮਰੇ ਦੀ ਛੱਤ ਵੀ ਡਿੱਗ ਗਈ ਸੀ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ।
----------- Advertisement -----------
ਹੁਸ਼ਿਆਰਪੁਰ ‘ਚ ਮੀਂਹ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ
Published on
----------- Advertisement -----------
----------- Advertisement -----------












