ਐਤਵਾਰ ਨੂੰ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਹੈ। ਪਰ ਇਸ ਵਿਚਾਲੇ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ‘ਤੇ ਨੇ ਇੱਕ ਅਜਿਹਾ ਟਵੀਟ ਕੀਤਾ ਹੈ ਜਿਸ ‘ਤੇ ਅਕਾਲੀ ਦਲ ਦੇ ਯੂਥ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਸਵਾਲ ਚੁੱਕੇ ਹਨ।
ਦੱਸ ਦਈਏ ਕਿ ਬੀਤੇ ਕੱਲ੍ਹ IPL 2022 ਦਾ ਫਾਈਨਲ ਮੈਚ ਗੁਜਰਾਤ ਟਾਈਟਨਸ ਨੇ ਜਿੱਤ ਲਿਆ। ਇਸ ਜਿੱਤ ਦੀ ਖੁਸ਼ੀ ‘ਚ ਹਰਭਜਨ ਸਿੰਘ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ ਤੇ ਪਾਰਟੀ ਵੀ ਮੰਗੀ। ਹਰਭਜਨ ਸਿੰਘ ਨੇ ਟਵੀਟ ਕੀਤਾ ਕਿ “ਪਾਰਟੀ ਕਿਥੇ ਕਰਨੀ ਐ, ਨਹਿਰਾ ਜੀ? ਗਰਬੇ ਦੇ ਨਾਲ ਭੰਗੜਾ ਵੀ ਕਰਾਂਗੇ। IPL2022 ‘ਚ ਪੂਰੇ ਟੂਰਨਾਮੈਂਟ ਵਿੱਚ ਸ਼ਲਾਘਾਯੋਗ ਖੇਡ ਲਈ ਬਹੁਤ ਵਧਾਈਆਂ ਗੁਜਰਾਤ ਟਾਈਟਨਸ ਚੈਂਪੀਅਨਸ।

ਹਰਭਜਨ ਦੇ ਇਸ ਟਵੀਟ ‘ਤੇ ਪਰਮਬੰਸ ਸਿੰਘ ਰੋਮਾਣਾ, ਅਕਾਲੀ ਦਲ ਦੇ ਯੂਥ ਆਗੂ ਨੇ ਸਵਾਲ ਚੁੱਕੇ ਤੇ ਟਵੀਟ ਦਾ ਸਕ੍ਰੀਨ ਸ਼ਾਟ ਲੈ ਕੇ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ “ਅਜਿਹੇ ਸਮੇਂ ਜਦੋਂ ਹਰ ਕੋਈ ਸਿੱਧੂ ਮੂਸੇਵਾਲ ਦੀ ਮੌਤ ਦਾ ਸੋਗ ਮਨਾ ਰਿਹਾ ਹੈ, ਉਹ ਪੁੱਛ ਰਿਹਾ ਹੈ, “ਪਾਰਟੀ ਕਿਥੇ ਹੈ ਨਹਿਰਾ ਜੀ, ਗਰਬੇ ਦੇ ਨਾਲ ਭੰਗੜਾ ਵੀ ਕਰਾਂਗੇ। ਸ਼ਰਮ ਦਾ ਘਾਟਾ ਹੈ ਇਸ ਬੰਦੇ ਨੂੰ ….”
ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਤੋਂ ਬਾਅਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਖਿਲਾਫ ਵਿਰੋਧੀ ਪਾਰਟੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀਆ ਨੇ ਸਿੱਧੂ ਦੇ ਕਤਲ ਲਈ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ।












