July 22, 2024, 5:01 am
----------- Advertisement -----------
HomeNewsLatest Newsਤਰਨ ਤਾਰਨ ਡਿਪਟੀ ਕਮਿਸ਼ਨਰ ਨੇ ਸੁਣੀਆਂ ਗਈਆਂ ਲੋਕਾਂ ਦੀਆਂ ਮੁਸ਼ਕਿਲਾਂ, ਸਬੰਧਿਤ ਵਿਭਾਗਾਂ...

ਤਰਨ ਤਾਰਨ ਡਿਪਟੀ ਕਮਿਸ਼ਨਰ ਨੇ ਸੁਣੀਆਂ ਗਈਆਂ ਲੋਕਾਂ ਦੀਆਂ ਮੁਸ਼ਕਿਲਾਂ, ਸਬੰਧਿਤ ਵਿਭਾਗਾਂ ਨੂੰ ਸਮੱਸਿਆਵਾਂ ਦੇ ਢੁਕਵੇਂ ਤੇ ਜਲਦ ਨਿਪਟਾਰੇ ਲਈ ਜਾਰੀ ਕੀਤੇ ਆਦੇਸ਼

Published on

----------- Advertisement -----------

ਤਰਨ ਤਾਰਨ, 27 ਜੂਨ : ਡਿਪਟੀ ਕਮਿਸ਼ਨਰ ਤਰਨ ਤਾਰਨ ਸੰਦੀਪ ਕੁਮਾਰ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਸਵੇਰੇ 9:30 ਵਜੇ ਤੋਂ ਲੈ ਕੇ 01:30 ਵਜੇ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਸਬੰਧਿਤ ਵਿਭਾਗਾਂ ਨੂੰ ਇਹਨਾਂ ਸਮੱਸਿਆਵਾਂ ਦੇ ਢੁਕਵੇਂ ਤੇ ਜਲਦ ਨਿਪਟਾਰੇ ਲਈ ਆਦੇਸ਼ ਜਾਰੀ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਵੀਰਵਾਰ ਨੂੰ 9:30 ਵਜੇ ਤੋਂ ਲੈ ਕੇ 01:30 ਵਜੇ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ ਅਤੇ ਉਹਨਾਂ ਦਾ ਸਮਾਂ-ਬੱਧ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ ਹੈੱਲਪ ਡੈਸਕ ਸਥਾਪਿਤ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਹ ਹੈੱਲਪ ਡੈਸਕ ਦਫ਼ਤਰ ਡਿਪਟੀ ਕਮਿਸ਼ਨਰ ਦੇ ਸਾਹਮਣੇ ਰਿਸ਼ੈਪਸਨ ਵਿਖੇ ਸਥਾਪਿਤ ਕੀਤਾ ਗਿਆ ਹੈ, ਜਿੱਥੇ ਦਫ਼ਤਰੀ ਸਮੇਂ ਦੌਰਾਨ ਕਰਮਚਾਰੀ ਉਪਲੱਬਧ ਹੋਵੇਗਾ ਅਤੇ ਸਰਕਾਰੀ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਗਾਈਡ ਕਰੇਗਾ ਤਾਂ ਜੋ ਉਹਨਾਂ ਨੂੰ ਸਰਕਾਰੀ ਕੰਮ ਕਰਵਾਉਣ ਵਿੱਚ ਕੋਈ ਮੁਸ਼ਕਿਲ ਨਾ ਆਵੇ।

ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਾਸੀਆਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ ਅਤੇ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਉਹਨਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਖੱਜਲ ਖੁਆਰ ਅਤੇ ਡਿਊਟੀ ਵਿੱਚ ਲਾਪ੍ਰਵਾਹੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਲੋਕ ਹਿੱਤ ਵਿਚ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਬਣਦਾ ਲਾਭ ਹਰ ਇੱਕ ਯੋਗ ਲਾਭਪਾਤਰੀ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ।

ਉਹਨਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਪੈਂਦੇ ਸਾਰੇ ਸਰਕਾਰੀ ਵਿਭਾਗਾਂ ਵਿਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਗੱਲ ਨੂੰ ਸੰਬੰਧਿਤ ਵਿਭਾਗਾਂ ਦੇ ਮੁਖੀ ਯਕੀਨੀ ਬਣਾਉਣਗੇ ਅਤੇ ਲੋਕਾਂ ਦੇ ਕੰਮਾਂ ਦਾ ਸਮਾਂ-ਬੱਧ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੋਲਕਾਤਾ ‘ਚ ਜਿੰਦਲ ਗਰੁੱਪ ਦੀ ਕੰਪਨੀ ਦੇ CEO ਖਿਲਾਫ FIR ਦਰਜ

ਕੋਲਕਾਤਾ ਤੋਂ ਅਬੂ ਧਾਬੀ ਜਾਣ ਵਾਲੀ ਫਲਾਈਟ 'ਚ ਇਕ ਮਹਿਲਾ ਸਹਿ-ਯਾਤਰੀ ਨਾਲ ਕਥਿਤ ਤੌਰ...

BCCI ਦਾ ਵੱਡਾ ਐਲਾਨ, ਪੈਰਿਸ ਓਲੰਪਿਕ ਲਈ IOA ਨੂੰ ਦੇਵੇਗੀ 8.5 ਕਰੋੜ

BCCI ਨੇ ਪੈਰਿਸ ਓਲੰਪਿਕ ਲਈ ਭਾਰਤੀ ਓਲੰਪਿਕ ਸੰਘ (IOA) ਨੂੰ 8.5 ਕਰੋੜ ਰੁਪਏ ਦੇ...

ਸ਼ੰਭੂ ਸਰਹੱਦ ‘ਤੇ ਕਿਸਾਨ ਦੀ ਹੋਈ  ਮੌਤ, ਪਿਆ ਦਿਲ ਦਾ ਦੌਰਾ

ਸ਼ੰਭੂ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਅੱਜ ਇਕ ਕਿਸਾਨ ਦੀ ਮੌਤ ਹੋ...

ਮਨਕੀਰਤ ਔਲਖ 2 ਜੁੜਵਾਂ ਧੀਆਂ ਦੇ ਬਣੇ ਪਿਤਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਖੁਸ਼ੀ

ਪੰਜਾਬੀ ਗਾਇਕ ਮਨਕੀਰਤ ਔਲਖ ਦੇ ਘਰ ਤੋਂ ਵੱਡੀ ਆਈ ਹੈ। ਦੱਸ ਦਈਏ ਕਿ ਗਾਇਕ...

ਬ੍ਰਜਮੰਡਲ ਯਾਤਰਾ ਕਾਰਨ ਨੂਹ ‘ਚ ਮੋਬਾਈਲ ਇੰਟਰਨੈੱਟ, 24 ਘੰਟਿਆਂ ਲਈ ਸੇਵਾਵਾਂ ਠੱਪ

  ਹਰਿਆਣਾ ਦੇ ਨੂਹ ਵਿੱਚ ਭਲਕੇ ਸੋਮਵਾਰ ਨੂੰ ਬ੍ਰਜਮੰਡਲ ਯਾਤਰਾ ਕੱਢੀ ਜਾਵੇਗੀ। ਪਿਛਲੇ ਸਾਲ ਇਸ...

ਮਾਨਸੂਨ ਸੈਸ਼ਨ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ, ਭਾਜਪਾ ਸਮੇਤ 44 ਪਾਰਟੀਆਂ ਨੇ ਲਿਆ ਹਿੱਸਾ

ਸੰਸਦ ਦੇ ਮਾਨਸੂਨ ਸੈਸ਼ਨ ਅਤੇ ਬਜਟ ਤੋਂ ਪਹਿਲਾਂ ਸੰਸਦ ਭਵਨ ਵਿਖੇ ਸਰਬ ਪਾਰਟੀ ਮੀਟਿੰਗ...

ਲੁਧਿਆਣਾ ਦੀ ਮੱਛੀ ਮੰਡੀ ‘ਚ ਹੰਗਾਮਾ, ਦੁਕਾਨਦਾਰ ਤੇ ਪੁਲਿਸ ਆਹਮੋ ਸਾਹਮਣੇ ਝੜਪ

  ਲੁਧਿਆਣਾ ਦੇ ਸ਼ੇਰਪੁਰ ਮੱਛੀ ਮੰਡੀ ਵਿੱਚ ਅੱਜ ਹੰਗਾਮਾ ਹੋਇਆ। ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ...

ਬਟਾਲਾ ‘ਚ ਗੋਲੀਬਾਰੀ ਕਰਨ ਵਾਲੇ 3 ਗ੍ਰਿਫਤਾਰ, ਇੱਥੇ ਪੜ੍ਹੋ ਪੂਰਾ ਮਾਮਲਾ

ਹਾਲ ਹੀ ਵਿੱਚ ਜ਼ਿਲ੍ਹਾ ਪੁਲਿਸ ਬਟਾਲਾ ਨੇ ਬਟਾਲਾ ਦੇ ਬੱਸ ਸਟੈਂਡ ਨੇੜੇ ਭੀੜ-ਭੜੱਕੇ ਵਾਲੇ...

ਕੁਲੂ ‘ਚ ਕਾਰ ਬੇਕਾਬੂ ਹੋ ਕੇ ਡਿੱਗੀ ਖਾਈ ‘ਚ, ਨੌਜਵਾਨ ਦੀ ਮੌਕੇ ‘ਤੇ ਹੀ ਮੌਤ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹਾ ਹੈੱਡਕੁਆਰਟਰ ਨਾਲ ਲੱਗਦੇ ਲਗਘਾਟੀ ਦੇ ਡਡਕਾ ਵਿੱਚ ਇੱਕ ਕਾਰ...