July 24, 2024, 8:57 pm
----------- Advertisement -----------
HomeNewsBreaking News18 ਸਾਲ ਦੀ ਉਮਰ ਤੋਂ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਨੇ...

18 ਸਾਲ ਦੀ ਉਮਰ ਤੋਂ ਨਸ਼ੇ ਦੀ ਦਲਦਲ ‘ਚ ਫਸੇ ਨੌਜਵਾਨ ਨੇ ਨਸ਼ੇ ਵਿੱਚ ਉਡਾ ਦਿੱਤੇ 65 ਲੱਖ ਅਤੇ ਵੇਚ ਦਿੱਤੇ ਦੋ ਘਰ

Published on

----------- Advertisement -----------

ਗੁਰਦਾਸਪੁਰ, 25 ਜੂਨ 2024 – ਨਸ਼ਾ ਅੱਜਕੱਲ ਦੇ ਨੌਜਵਾਨਾਂ ਦੀ ਮੁੱਖ ਸਮੱਸਿਆ ਬਣ ਚੁੱਕਿਆ ਹੈ। ਹਜ਼ਾਰਾਂ ਨੌਜਵਾਨ ਨਸ਼ੇ ਵਿੱਚ ਫੱਸ ਕੇ ਆਪਣਾ ਸਭ ਕੁਝ ਗਵਾ ਚੁੱਕੇ ਹਨ ਪਰ ਨਸ਼ਾ ਛੱਡਣ ਦੀ ਇੱਛਾ ਹੋਣ ਦੇ ਬਾਵਜੂਦ ਨਸ਼ੇ ਦੀ ਗਿਰਫਤ ਵਿੱਚੋਂ ਨਿਕਲ ਨਹੀਂ ਪਾਉਂਦੇ ਪਰ ਕੁਝ ਨੌਜਵਾਨ ਹਿੰਮਤ ਕਰਕੇ ਇਸ ਦਲਦਲ ਵਿੱਚੋਂ ਨਿਕਲਣ ਵਿੱਚ ਕਾਮਯਾਬ ਵੀ ਹੋਏ ਹਨ।18 ਸਾਲ ਦੀ ਉਮਰ ਵਿੱਚ ਹੀ ਨਸ਼ੇ ਦੀ ਦਲਦਲ ‘ਚ ਫੱਸ ਗਏ ਇੱਕ ਨੌਜਵਾਨ ਨੇ 7 ਸਾਲਾਂ ਵਿੱਚ 65 ਲੱਖ ਤੋਂ ਵੱਧ ਰੁਪਏ ਉਡਾ ਦਿੱਤੇ ਅਤੇ ਆਪਣੇ ਦੋ ਘਰ ਵੀ ਵੇਚ ਦਿੱਤੇ।ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਹੁਣ ਉਹ ਨਸ਼ਾ ਛੱਡਣ ਲਈ ਆਪਣੀ ਭੈਣ ਦੇ ਭਵਿੱਖ ਦੀ ਖਾਤਰ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ‘ਚ ਦਾਖਲ ਹੋਇਆ ਹੈ।

ਨੌਜਵਾਨ ਨੇ ਦੱਸਿਆ ਕਿ 18 ਸਾਲ ਦੀ ਉਮਰ ਵਿੱਚ ਉਸਨੇ ਨਸ਼ਾ ਕਰਨਾ ਸ਼ੁਰੂ ਕੀਤਾ ਸੀ ਅਤੇ ਥੋੜੇ ਤੋਂ ਸ਼ੁਰੂ ਹੋ ਕੇ ਹੌਲੀ ਹੌਲੀ ਉਸ ਦੀ ਹੈਰੋਇਨ ਦੀ ਡੋਜ ਵੱਧਦੀ ਗਈ। ਸੱਤ ਸਾਲਾਂ ਵਿੱਚ ਉਹ ਆਪਣੇ ਖਾਤੇ ਵਿੱਚੋਂ ਸਾਰੇ ਦੇ ਸਾਰੇ 65 ਲੱਖ ਰੁਪਏ ਦੇ ਕਰੀਬ ਮੈਨੂੰ ਵੀ ਨਸ਼ੇ ਵਿੱਚ ਗਵਾ ਚੁੱਕਿਆ ਹੈ ਤੇ ਆਪਣੇ ਨਾਂ ਤੇ ਦੋ ਘਰ ਵੀ ਵੇਚ ਚੁੱਕਿਆ ਹੈ ਪਰ ਹੁਣ ਉਹ ਨਸ਼ਾ ਛੱਡਣ ਲਈ ਨਸ਼ਾ ਛੁਡਾਓ ਕੇਂਦਰ ਚ ਦਾਖਲ ਹੋਇਆ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਜੇ ਉਹ ਬਚੀ ਹੋਈ ਜਾਇਦਾਦ ਵੀ ਨਸ਼ੇ ਵਿੱਚ ਗਵਾ ਬੈਠਾ ਤਾਂ ਦੋਨੋਂ ਭੈਣ ਭਰਾ ਸੜਕ ਤੇ ਆ ਜਾਣਗੇ।

ਉਹ ਹੁਣ ਨਸ਼ਾ ਛੱਡਣ ਦਾ ਪੂਰਾ ਮਨ ਬਣਾ ਚੁੱਕਿਆ ਹੈ ਅਤੇ ਜ਼ਿੰਦਗੀ ਭਰ ਹੁਣ ਨਸ਼ੇ ਵੱਲ ਰੁੱਖ ਨਹੀਂ ਕਰੇਗਾ। ਉਸ ਨੇ ਦੱਸਿਆ ਕਿ ਪੰਜਾਬ ਵਿੱਚ ਨਸ਼ਾ ਆਮ ਮਿਲ ਜਾਂਦਾ ਹੈ। ਉਹ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿੱਚ ਵੀ ਨਸ਼ਾ ਲੈਣ ਜਾਂਦਾ ਸੀ‌ ਪਰ ਨਸ਼ੇ ਦਾ ਅੰਤ ਆਖਰ ਮੌਤ ਹੀ ਹੈ। ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮੌਤ ਵੱਲ ਵਧਣ ਦੀ ਬਜਾਏ ਨਸ਼ਾ ਛੱਡਣ ਦਾ ਮਨ ਬਣਾਓ ਤਾਂ ਹੀ ਉਹ ਹੌਲੀ ਹੌਲੀ ਮੌਤ ਤੋਂ ਜ਼ਿੰਦਗੀ ਵੱਲ ਕਦਮ ਵਧਾ ਸਕਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਾਲੀ ਪੁਲੀਸ ਵੱਲੋ ਲੁੱਟਾ-ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ

ਐੱਸ.ਏ.ਐੱਸ. ਨਗਰ, 24 ਜੁਲਾਈ (ਬਲਜੀਤ ਮਰਵਾਹਾ): ਮੋਹਾਲੀ ਪੁਲੀਸ ਵੱਲੋ ਲੁੱਟਾਂ-ਖੋਹਾਂ ਅਤੇ ਵਾਹਨ ਚੋਰੀ ਕਰਨ...

ਜਲੰਧਰ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਇਆ ਜਨਤਾ ਦਰਬਾਰ,  ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਲੰਧਰ ਪੱਛਮੀ ਹਲਕੇ ਦੀ ਵਿਧਾਨ ਸਭਾ...

ਆਟੋ ਰਿਕਸ਼ਾ ਜਾਂ ਇਲੈਕਟਰੋਨਿਕ ਰਿਕਸ਼ਾ ਡਰਾਈਵਰਾਂ ਲਈ ‘ਗ੍ਰੇਅ ਰੰਗ’ ਦੀ ਵਰਦੀ ਪਾਉਣਾ ਲਾਜ਼ਮੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਜੁਲਾਈ: ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਟਰੈਫਿਕ), ਪੰਜਾਬ ਅਤੇ...

ਵਿਧਾਨ ਸਭਾ ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖਿਆ ਪੱਤਰ; ਚੁੱਕਿਆ ਇਹ ਵੱਡਾ ਮੁੱਦਾ

ਹਰਿਆਣਾ ਪੁਲਿਸ ਵੱਲੋਂ ਬਹਾਦਰੀ ਪੁਰਸਕਾਰਾਂ ਲਈ ਭੇਜੇ ਗਏ ਪੁਲਿਸ ਅਧਿਕਾਰੀਆਂ ਦੇ ਨਾਵਾਂ ਨੂੰ ਲੈ...

ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੂੰ ‘ਓਲੰਪਿਕ ਆਰਡਰ ਐਵਾਰਡ’ ਨਾਲ ਕੀਤਾ ਜਾਵੇਗਾ ਸਨਮਾਨਿਤ

ਭਾਰਤ ਦੇ ਮਹਾਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੂੰ ਓਲੰਪਿਕ ਆਰਡਰ ਐਵਾਰਡ ਮਿਲਣ ਜਾ ਰਿਹਾ ਹੈ।...

ਬਾਲ ਅਧਿਕਾਰ ਸੰਗਠਨ ਨੇ Netflix ਨੂੰ ਭੇਜਿਆ ਸੰਮਨ, 29 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ

ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (NCPCR) ਨੇ ਮੰਗਲਵਾਰ (23 ਜੁਲਾਈ) ਨੂੰ OTT...

ਹੁਣ ਵਟਸਐਪ ਰਾਹੀਂ ਹੀ ਸ਼ੇਅਰ ਕੀਤੀਆਂ ਜਾ ਸਕਣਗੀਆਂ ਵੱਡੀਆਂ ਫਾਈਲਾਂ, ਕਿਸੇ ਹੋਰ ਐਪ ਦੀ ਨਹੀਂ ਪਵੇਗੀ ਲੋੜ!

ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਵਟਸਐਪ ਇਕ ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ...

ਲੁਧਿਆਣਾ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ

ਪੰਜਾਬ ਦੇ ਲੁਧਿਆਣਾ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ।...