June 12, 2026, 8:11 pm
----------- Advertisement -----------
HomeNewsBreaking NewsAAP MP ਨੂੰ ‘ਅਮਿਤ ਸ਼ਾਹ’ ਦੇ ਨਾਂ ਤੋਂ ਆਇਆ ਫੋਨ,  ਕਿਹਾ, “ਜਨਮਦਿਨ...

AAP MP ਨੂੰ ‘ਅਮਿਤ ਸ਼ਾਹ’ ਦੇ ਨਾਂ ਤੋਂ ਆਇਆ ਫੋਨ,  ਕਿਹਾ, “ਜਨਮਦਿਨ ਮੁਬਾਰਕ! ਦਿੱਲੀ ਆਕੇ ਮੈਨੂੰ ਮਿਲੋ।

Published on

----------- Advertisement -----------

ਹੁਸ਼ਿਆਰਪੁਰ ਤੋਂ ‘ਆਪ’ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਸ਼ੁੱਕਰਵਾਰ (8 ਮਈ) ਨੂੰ ਕਿਸਨੇ ਨੇ ਉਨ੍ਹਾਂ ਦੇ ਜਨਮਦਿਨ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਵਾਜ਼ ਵਿੱਚ ਫੋਨ ਕਰਕੇ ਹੈਰਾਨ ਕਰ ਦਿੱਤਾ। ਫੋਨ ਕਰਨ ਵਾਲੇ ਨੇ ਕਿਹਾ, “ਜਨਮਦਿਨ ਮੁਬਾਰਕ! ਦਿੱਲੀ ਆਕੇ ਮੈਨੂੰ ਮਿਲੋ।” ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਗ੍ਰਹਿ ਮੰਤਰੀ ਉਨ੍ਹਾਂ ਨੂੰ ਫ਼ੋਨ ਕਰਕੇ ਦਿੱਲੀ ਆਉਣ ਲਈ ਕਿਉਂ ਕਹਿਣਗੇ। ਕਾਲ ਲਗਭਗ ਸਵੇਰੇ 8.45 ਵਜੇ ਆਈ। ਆਵਾਜ਼ ਬਿਲਕੁਲ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੀ ਲੱਗ ਰਹੀ ਸੀ।

ਡਾ. ਚੱਬੇਵਾਲ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਜਨਮਦਿਨ ਹੈ, ਜਿਸ ਕਰਕੇ ਉਹ ਕਾਫੀ ਰੁੱਝੇ ਹੋਏ ਸਨ। ਉਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣਗੇ ਅਤੇ ਕਾਲ ਕਰਨ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਕੋਈ ਮਜ਼ਾਕ ਸੀ ਜਾਂ ਫਿਰ ਫੋਨ ਕਿਉਂ ਕੀਤਾ, ਇਹ ਜਾਂਚ ਦਾ ਵਿਸ਼ਾ ਹੈ। ਹਾਲਾਂਕਿ, ਪੁਲਿਸ ਨੂੰ ਅਜੇ ਤੱਕ ਸ਼ਿਕਾਇਤ ਨਹੀਂ ਮਿਲੀ ਹੈ।

ਚੱਬੇਵਾਲ ਨੇ ਦੱਸਿਆ- ਆਵਾਜ਼ ‘ਤੇ ਕਿਵੇਂ ਹੋਇਆ ਸ਼ੱਕ?

ਇਸ ਬਾਰੇ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਜਨਮਦਿਨ ਨੂੰ ਲੈ ਕੇ ਕਈ ਕਾਲ ਆ ਰਹੇ ਸਨ। ਸਵੇਰੇ 8:45 ਵਜੇ ਦੇ ਕਰੀਬ, ਪਹਿਲਾ ਕਾਲ ਆਇਆ ਜਿਸ ਵਿੱਚ ਆਵਾਜ਼ ਆਈ, “ਕੀ ਤੁਸੀਂ ਸੰਸਦ ਮੈਂਬਰ ਡਾ. ਚੱਬੇਵਾਲ ਬੋਲ ਰਹੇ ਹੋ?” ਮੈਂ ਜਵਾਬ ਦਿੱਤਾ, “ਹਾਂ, ਮੈਂ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਹਾਂ।” ਕਾਲ ਕਰਨ ਵਾਲੇ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੁਹਾਡੇ ਨਾਲ ਗੱਲ ਕਰਨਗੇ। ਮੈਂ ਜਵਾਬ ਦਿੱਤਾ, “ਠੀਕ ਹੈ, ਕਰਵਾ ਦਿਓ।”

ਇਸਤੋਂ ਬਾਅਦ ਅਗਲੀ ਆਵਾਜ਼ ਆਈ, “ਰਾਜਕੁਮਾਰ ਚੱਬੇਵਾਲ, ਤੁਹਾਡੇ ਜਨਮਦਿਨ ‘ਤੇ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਬਹੁਤ-ਬਹੁਤ ਵਧਾਈਆਂ। ਤੁਸੀਂ ਅੱਜ ਕਿੱਥੇ ਹੋ?” ਮੈਂ ਉਨ੍ਹਾਂ ਨੂੰ ਕਿਹਾ, “ਮੈਂ ਅੱਜ ਕਿਹਾ ਕਿ ਮੈਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਹਾਂ। ਉਨ੍ਹਾਂਨੇ ਕਿਹਾ, “ਜਦੋਂ ਵੀ ਤੁਸੀਂ ਦਿੱਲੀ ਆਓ, ਤਾਂ ਮੈਨੂੰ ਜਰੂਰ ਮਿਲੋ।” ਮੈਂ ਕਿਹਾ, “ਠੀਕ ਹੈ, ਸਰ, ਧੰਨਵਾਦ।”

ਮੈਨੂੰ ਇਸ ਵਿੱਚ ਕੁਝ ਅਜੀਬ ਲੱਗਿਆ। ਕਿਸੇ ਮੰਤਰਾਲੇ ਤੋਂ ਕੋਈ ਵੀ ਕਾਲ ਆਮ ਤੌਰ ‘ਤੇ ਲੈਂਡਲਾਈਨ ‘ਤੇ ਆਉਂਦੀ ਹੈ। ਅਮਿਤ ਸ਼ਾਹ ਦੀ ਜਿਹੋ ਜਿਹੀ ਆਵਾਜ਼ ਹੈ, ਉਹੋ ਜਿਹੀ ਮੈਨੂੰ ਨਹੀਂ ਲੱਗੀ। ਇਨ੍ਹਾਂ ਸਾਰੀਆਂ ਘਟਨਾਵਾਂ ਦੇ ਮੱਦੇਨਜ਼ਰ, ਮੈਂ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਅਪੀਲ ਕੀਤੀ ਹੈ ਕਿ ਇਸ ਕਾਲ ਦੀ ਜਾਂਚ ਕੀਤੀ ਜਾਵੇ ਅਤੇ ਫੋਨ ਕਰਨ ਵਾਲੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਸ਼ਹੂਰ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦਿਹਾਂਤ, 49 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਭਾਰਤ ਦੇ ਦਿੱਗਜ਼ ਨਿਸ਼ਾਨੇਬਾਜ਼ ਰਹੇ ਜਸਪਾਲ ਰਾਣਾ ਹੁਣ ਇਸ ਦੁਨੀਆ ਵਿਚ ਨਹੀ ਰਹੇ। ਦਿੱਲੀ...

ਪੰਜਾਬੀ ਗਾਇਕ ਆਰ ਨੈਤ ਦੇ ਨਵੇਂ ਗੀਤ REEL ‘ਤੇ ਵਿਵਾਦ, ਸ਼ਿਵ ਸੈਨਾ ਦਾ ਆਰੋਪ – ਹਿੰਦੂਆਂ ਦੀ ਆਸਥਾ ਨਾਲ ਖਿਲਵਾੜ, ਦਿੱਤੀ ਸ਼ਿਕਾਇਤ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਆਰ. ਨੈਤ ਆਪਣੇ ਨਵੇਂ ਗੀਤ “ਰੀਲ” ਨੂੰ ਲੈ...

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਬੇਅਦਬੀ ਕਰਨ...

ਤਿੰਨ ਭੈਣਾਂ ਦੇ ਇਕਲੌਤਾ ਭਰਾ ਦਾ ਇੰਗਲੈਂਡ ‘ਚ ਬੇਰਹਿਮੀ ਨਾਲ ਕਤਲ, ਕਰੀਬ 4 ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੇ ਕਤਲ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ...

ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਲਈ ਬੀਮਾ ਕਵਰ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ; 11 ਜੂਨ 2026:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵੱਖ-ਵੱਖ ਵਿਭਾਗਾਂ...

ਪੰਜਾਬ ਵਿੱਚ ਅੱਜ ਤੋਂ ਪ੍ਰੀ ਮਾਨਸੂਨ ਦੀ ਬਾਰਿਸ਼, ਅੰਮ੍ਰਿਤਸਰ ‘ਚ ਤੇਜ ਹਨੇਰੀ ਅਤੇ ਮੀਂਹ ਦਾ ਕਹਿਰ, ਲੁਧਿਆਣਾ ਵਿੱਚ ਗੜੇਮਾਰੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਵਿੱਚ ਤੇਜ ਹਨੇਰੀ...

ਅਟਾਰੀ ਸਰਹੱਦ ਤੋਂ ਪਾਕਿਸਤਾਨ ਨੂੰ ਸੌਂਪੀ ਗਈ ਪਾਲਕੀ ਸਾਹਿਬ, ਨਨਕਾਣਾ ਸਾਹਿਬ ਹੋਵੇਗੀ ਸੁਸ਼ੋਭਿਤ

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ, ਗੁਰਦੁਆਰਾ...

ਬਹਿਬਲ ਕਲਾਂ ਗੋਲੀਕਾਂਡ- ਗਿਆਨੀ ਰਘਬੀਰ ਸਿੰਘ ਨੇ ਸਿੱਟ ਕੋਲ ਦਰਜ ਕਰਵਾਏ ਬਿਆਨ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਜਥੇਦਾਰ...