ਭਾਰਤ ਸਰਕਾਰ ਨੇ ਅੰਤਰਿਮ ਬਜਟ ਤੋਂ ਠੀਕ ਪਹਿਲਾਂ ਇੱਕ ਵੱਡਾ ਐਲਾਨ ਕੀਤਾ ਹੈ ਜੋ ਮੇਡ ਇਨ ਇੰਡੀਆ ਪ੍ਰੋਜੈਕਟ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਭਾਰਤ ਸਰਕਾਰ ਨੇ ਮੋਬਾਈਲ ਫੋਨਾਂ ਦੇ ਉਤਪਾਦਨ ਵਿਚ ਵਰਤੇ ਜਾਣ ਵਾਲੇ ਪੁਰਜ਼ਿਆਂ ‘ਤੇ ਦਰਾਮਦ ਡਿਊਟੀ ਘਟਾ ਦਿੱਤੀ ਹੈ। ਹੁਣ ਮੋਬਾਇਲ ਪਾਰਟਸ ‘ਤੇ ਇੰਪੋਰਟ ਡਿਊਟੀ 15 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰ ਦਿੱਤੀ ਗਈ ਹੈ। ਸਰਕਾਰ ਨੇ ਕਿਹਾ ਹੈ ਕਿ ਸਿਮ ਸਾਕਟ, ਮੈਟਲ ਪਾਰਟਸ, ਸੈਲੂਲਰ ਮਾਡਿਊਲ ਅਤੇ ਹੋਰ ਮਕੈਨੀਕਲ ਵਸਤੂਆਂ ‘ਤੇ ਦਰਾਮਦ ਡਿਊਟੀ ਹੁਣ 5 ਫੀਸਦੀ ਘੱਟ ਲੱਗੇਗੀ।

ਸਰਕਾਰ ਦੇ ਇਸ ਫੈਸਲੇ ਨਾਲ ਭਾਰਤ ‘ਚ ਆਪਣੇ ਫੋਨ ਬਣਾਉਣ ਵਾਲੀਆਂ ਕੰਪਨੀਆਂ ਕਾਫੀ ਖੁਸ਼ ਹੋਣਗੀਆਂ ਕਿਉਂਕਿ ਹੁਣ ਉਨ੍ਹਾਂ ਨੂੰ ਕੱਚੇ ਮਾਲ ਦੀ ਦਰਾਮਦ ‘ਤੇ ਘੱਟ ਟੈਕਸ ਦੇਣਾ ਪਵੇਗਾ। ਇਸ ਦਾ ਅਸਰ ਮੋਬਾਈਲ ਫੋਨਾਂ ਦੀਆਂ ਕੀਮਤਾਂ ‘ਤੇ ਵੀ ਦੇਖਣ ਨੂੰ ਮਿਲੇਗਾ। ਸਰਕਾਰ ਦੇ ਇਸ ਫੈਸਲੇ ਨਾਲ ਮੋਬਾਇਲ ਫੋਨ ਸਸਤੇ ਹੋ ਜਾਣਗੇ।












