ਗੂਗਲ ਨੇ ਆਪਣੇ ਪਲੇ ਸਟੋਰ ਤੋਂ 10 ਭਾਰਤੀ ਐਪਸ ਨੂੰ ਹਟਾ ਦਿੱਤਾ ਹੈ। ਇਸ ਤੋਂ ਬਾਅਦ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਗੂਗਲ ਨੇ ਸ਼ੁੱਕਰਵਾਰ 1 ਮਾਰਚ ਨੂੰ 10 ਭਾਰਤੀ ਐਪਸ ਦੇ ਖਿਲਾਫ ਕਾਰਵਾਈ ਕੀਤੀ। ਗੂਗਲ ਨੇ ਆਪਣੇ ਪਲੇ ਸਟੋਰ ਤੋਂ 10 ਭਾਰਤੀ ਐਪਸ ਨੂੰ ਇਹ ਕਹਿੰਦੇ ਹੋਏ ਹਟਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਸਰਵਿਸ ਫੀਸ ਦਾ ਭੁਗਤਾਨ ਨਹੀਂ ਕਰ ਰਹੇ ਹਨ। ਹੁਣ ਆਈਟੀ ਅਤੇ ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਗੂਗਲ ਦੇ ਇਸ ਫੈਸਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਭਾਰਤ ਸਰਕਾਰ ਨੇ ਕਿਹਾ ਹੈ ਕਿ ਗੂਗਲ ਨੂੰ ਸਟੋਰ ਤੋਂ ਭਾਰਤੀ ਐਪਸ ਨੂੰ ਹਟਾਉਣ ਦੀ ਇਜਾਜ਼ਤ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਅਗਲੇ ਹਫਤੇ ਸੋਮਵਾਰ ਨੂੰ ਇਕ ਬੈਠਕ ਬੁਲਾਈ ਗਈ ਹੈ, ਜਿਸ ‘ਚ ਤਕਨੀਕੀ ਕੰਪਨੀਆਂ ਅਤੇ ਸਟਾਰਟਅੱਪ ਹਿੱਸਾ ਲੈਣਗੇ। ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ “ਭਾਰਤ ਸਰਕਾਰ ਦੀ ਨੀਤੀ ਬਹੁਤ ਸਪੱਸ਼ਟ ਹੈ… ਸਾਡੇ ਸਟਾਰਟਅੱਪਸ ਨੂੰ ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਮਿਲੇਗੀ।” ਮੰਤਰੀ ਨੇ ਕਿਹਾ ਕਿ ਵਿਵਾਦ ਨੂੰ ਸੁਲਝਾਉਣ ਲਈ ਸਰਕਾਰ ਅਗਲੇ ਹਫਤੇ ਗੂਗਲ ਅਤੇ ਪਲੇ ਸਟੋਰ ਤੋਂ ਹਟਾਏ ਗਏ ਐਪ ਦੇ ਡਿਵੈਲਪਰਸ ਨਾਲ ਮੁਲਾਕਾਤ ਕਰੇਗੀ।
ਦੱਸ ਦਈਏ ਕਿ ਗੂਗਲ ਨੇ Info Edge ਦੇ ਪ੍ਰਮੁੱਖ ਐਪ Naukri.com ਅਤੇ 99acres ਦੇ ਖਿਲਾਫ ਕਾਰਵਾਈ ਕੀਤੀ ਹੈ। ਇਸ ਦੇ ਨਾਲ, BharatMatrimony ਅਤੇ Shaadi.com, ਔਨਲਾਈਨ ਡੇਟਿੰਗ ਐਪਸ Truly Madly ਅਤੇ QuackQuack, ਸਥਾਨਕ ਭਾਸ਼ਾ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ Stage, ਬਾਲਾਜੀ ਟੈਲੀਫਿਲਮਜ਼ ਦੀ Altt ਅਤੇ ਆਡੀਓ ਸਟ੍ਰੀਮਿੰਗ ਅਤੇ ਪੋਡਕਾਸਟ ਐਪ Kuku FM ਸ਼ਾਮਲ ਹਨ।
----------- Advertisement -----------
ਗੂਗਲ ਪਲੇਅ ਸਟੋਰ ਤੋਂ ਐਪ ਹਟਾਉਣ ਦਾ ਮਾਮਲਾ: ਸਰਕਾਰ ਨੇ ਬੁਲਾਈ ਅਹਿਮ ਮੀਟਿੰਗ
Published on
----------- Advertisement -----------
----------- Advertisement -----------












