ਫਿਲਮ ਪਠਾਨ ਦੇ ਪਹਿਲੇ ਗੀਤ ਬੇਸ਼ਰਮ ਰੰਗ ਦੇ ਰਿਲੀਜ਼ ਹੋਣ ਤੋਂ ਕੁਝ ਸਮੇਂ ਬਾਅਦ ਹੀ ਇਸ ਨੂੰ ਲੈ ਕੇ ਹੰਗਾਮਾ ਮਚ ਗਿਆ ਸੀ। ਇਸ ‘ਚ ਦੀਪਿਕਾ ਪਾਦੁਕੋਣ ਦੇ ਬਿਕਨੀ ਦੇ ਰੰਗ ‘ਤੇ ਸਵਾਲ ਚੁੱਕੇ ਗਏ ਸਨ। ਇਸ ਨੂੰ ਲੈ ਕੇ ਲਗਾਤਾਰ ਹੰਗਾਮਾ ਹੋ ਰਿਹਾ ਹੈ। ਇਸ ਦੌਰਾਨ ਨਿਰਮਾਤਾਵਾਂ ਨੇ ਫਿਲਮ ਦਾ ਨਵਾਂ ਗੀਤ ਝੂਮੇ ਜੋ ਪਠਾਨ ਰਿਲੀਜ਼ ਕੀਤਾ ਹੈ। ਇਸ ਗੀਤ ‘ਚ ਸ਼ਾਹਰੁਖ ਖਾਨ ਦੇ ਨਾਲ ਦੀਪਿਕਾ ਪਾਦੁਕੋਣ ਵੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ‘ਝੂਮੇ ਜੋ ਪਠਾਨ’ ਗੀਤ ਨੂੰ ਅਰਿਜੀਤ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਜਾਇਆ ਹੈ। ਦੇਖਿਆ ਜਾ ਸਕਦਾ ਹੈ ਕਿ ਗੀਤ ‘ਚ ਸ਼ਾਹਰੁਖ ਖਾਨ ਕਾਫੀ ਕੂਲ ਲੁੱਕ ‘ਚ ਨਜ਼ਰ ਆ ਰਹੇ ਹਨ, ਉਥੇ ਹੀ ਦੀਪਿਕਾ ਦਾ ਲੁੱਕ ਵੀ ਕਾਫੀ ਸ਼ਾਨਦਾਰ ਹੈ।
ਇਸ ਗੀਤ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਹੁਣ ਇਹ ਗੀਤ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ। ਪ੍ਰਸ਼ੰਸਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਕ ਵਾਰ ਫਿਰ ਇਸ ਗੀਤ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਨੇ ਬੀਤੇ ਦਿਨ ਪਠਾਨ ਦੇ ਦੂਜੇ ਗੀਤ ‘ਝੂਮੇ ਜੋ ਪਠਾਨ’ ਦਾ ਪੋਸਟਰ ਰਿਲੀਜ਼ ਕੀਤਾ ਸੀ। ਉਸ ਨੇ ਇਸ ਗੀਤ ਦੀ ਇਕ ਲਾਈਨ ਲਿਖੀ ਅਤੇ ਟਵੀਟ ਕੀਤਾ, ‘ਝੂਮੇ ਜੋ ਪਠਾਨ… ਮੇਰੀ ਜਾਨ… ਮਹਿਫਿਲ ਹੀ ਲੂਟ ਜਾਏ! ਸਬਰ ਰੱਖੋ. ਕੱਲ੍ਹ ਠੀਕ 11 ਵਜੇ। ਪਠਾਣ ਦਾ ਵਾਅਦਾ ਰਿਹਾ। ਫਿਲਮ ਪਠਾਨ ਦੀ ਗੱਲ ਕਰੀਏ ਤਾਂ ਸ਼ਾਹਰੁਖ ਅਤੇ ਦੀਪਿਕਾ ਦੀ ਇਹ ਫਿਲਮ 25 ਜਨਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।













