ਏਸ਼ੀਆ ਕੱਪ 2023 ‘ਚ ਪਾਕਿਸਤਾਨ ਦਾ ਸਫਰ ਖਤਮ ਹੋ ਗਿਆ ਹੈ। ਪਾਕਿਸਤਾਨੀ ਟੀਮ ਸੁਪਰ 4 ਦੇ ਆਪਣੇ ਆਖਰੀ ਮੈਚ ਵਿੱਚ ਸ਼੍ਰੀਲੰਕਾ ਤੋਂ ਹਾਰ ਗਈ। ਇਸ ਤੋਂ ਪਹਿਲਾਂ ਪਾਕਿਸਤਾਨ ਟੀਮ ਭਾਰਤ ਤੋਂ ਵੀ ਹਾਰ ਗਈ ਸੀ। ਇਸ ਤਰ੍ਹਾਂ ਪਾਕਿਸਤਾਨ ਦੀ ਟੀਮ ਏਸ਼ੀਆ ਕੱਪ ਤੋਂ ਬਾਹਰ ਹੋ ਗਈ। ਸ਼੍ਰੀਲੰਕਾ ਨੇ ਮੈਚ ਦੀ ਆਖਰੀ ਗੇਂਦ ‘ਤੇ ਦੋ ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਮੀਂਹ ਕਾਰਨ ਇਹ ਮੈਚ 42-42 ਓਵਰਾਂ ਦਾ ਖੇਡਿਆ ਗਿਆ।
ਪਾਕਿਸਤਾਨ ਦੀ ਟੀਮ ਮੈਚ ਦੀ ਆਖਰੀ ਗੇਂਦ ‘ਤੇ ਨਹੀਂ ਹਾਰੀ ਪਰ ਉਸ ਦੇ ਹੀ ਖਿਡਾਰੀ ਦੀ ਨਾ-ਸਮਝੀ ਨੇ ਟੀਮ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਦਰਅਸਲ, ਚਰਿਥ ਅਸਾਲੰਕਾ 37ਵੇਂ ਓਵਰ ਦੀ ਦੂਜੀ ਗੇਂਦ ‘ਤੇ ਸਟ੍ਰਾਈਕ ‘ਤੇ ਸਨ। ਉਸ ਨੇ ਸ਼ਾਹੀਨ ਅਫਰੀਦੀ ਦੀ ਗੇਂਦ ਨੂੰ ਪੁਆਇੰਟ ‘ਤੇ ਖੇਡਿਆ। ਉੱਥੇ ਸ਼ਾਦਾਬ ਖਾਨ ਫੀਲਡਿੰਗ ਕਰ ਰਹੇ ਸਨ। ਬੱਲੇਬਾਜ਼ ਕਰੀਜ਼ ਤੋਂ ਦੂਰ ਵੀ ਨਹੀਂ ਗਏ ਸਨ ਪਰ ਸ਼ਾਦਾਬ ਨੇ ਗੇਂਦ ਨੂੰ ਚੁੱਕ ਕੇ ਥ੍ਰੋ ਕਰ ਦਿੱਤਾ। ਕੋਈ ਬੈਕਅੱਪ ਖਿਡਾਰੀ ਨਹੀਂ ਸੀ ਅਤੇ ਸ਼੍ਰੀਲੰਕਾ ਦੇ ਬੱਲੇਬਾਜ਼ ਨੇ ਦੋ ਦੌੜਾਂ ਬਣਾਈਆਂ। ਅੰਤ ਵਿੱਚ, ਦੋ ਵਾਰ ਦੇ ਏਸ਼ੀਆ ਕੱਪ ਜੇਤੂ ਪਾਕਿਸਤਾਨ ਨੂੰ ਇਹ ਦੋ ਦੌੜਾਂ ਦੀ ਕੀਮਤ ਚੁਕਾਉਣੀ ਪਈ ਅਤੇ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ।
ਹੁਣ 17 ਸਤੰਬਰ ਨੂੰ ਖ਼ਿਤਾਬੀ ਮੁਕਾਬਲੇ ਵਿੱਚ ਸ੍ਰੀਲੰਕਾ ਦਾ ਸਾਹਮਣਾ ਭਾਰਤ ਨਾਲ ਹੋਵੇਗਾ। ਭਾਰਤ ਨੇ ਏਸ਼ੀਆ ਕੱਪ 7 ਵਾਰ ਅਤੇ ਸ਼੍ਰੀਲੰਕਾ ਨੇ 6 ਵਾਰ ਜਿੱਤਿਆ ਹੈ। ਸ਼੍ਰੀਲੰਕਾ ਇਸ ਟੂਰਨਾਮੈਂਟ ਦੀ ਡਿਫੈਂਡਿੰਗ ਚੈਂਪੀਅਨ ਵੀ ਹੈ।
----------- Advertisement -----------
ਇਸ ਛੋਟੀ ਜਿਹੀ ਗਲਤੀ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋਇਆ ਪਾਕਿਸਤਾਨ
Published on
----------- Advertisement -----------

----------- Advertisement -----------