ਬੰਗਲਾਦੇਸ਼ ਦੇ ਸਾਬਕਾ ਆਫ ਸਪਿਨਰ ਮੁਸ਼ੱਰਫ ਹੁਸੈਨ ਰੂਬੇਲ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। 40 ਸਾਲਾ ਮੁਸ਼ੱਰਫ ਹੁਸੈਨ ਰੂਬੇਲ ਕਈ ਦਿਨਾਂ ਤੋਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਯੂਨਾਈਟਿਡ ਹਸਪਤਾਲ ‘ਚ ਦਾਖਲ ਸੀ। ਮੁਸ਼ੱਰਫ ਤਿੰਨ ਸਾਲਾਂ ਤੋਂ ਬ੍ਰੇਨ ਟਿਊਮਰ ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਇਲਾਜ ਭਾਰਤ, ਸਿੰਗਾਪੁਰ ਅਤੇ ਹੋਰ ਦੇਸ਼ਾਂ ਵਿੱਚ ਵੀ ਕਰਵਾਇਆ ਗਿਆ ਸੀ।

ਹੁਸੈਨ ਰੂਬੇਲ ਨੇ 2008 ਤੋਂ 2016 ਤੱਕ ਬੰਗਲਾਦੇਸ਼ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡੀ। ਉਨ੍ਹਾਂ ਨੇ ਆਪਣੇ ਕਰੀਅਰ ‘ਚ 56 ਟੀ-20 ਮੈਚਾਂ ‘ਚ 60 ਵਿਕਟਾਂ ਲਈਆਂ। ਮੁਸ਼ੱਰਫ ਹੁਸੈਨ ਨੇ ਬੰਗਲਾਦੇਸ਼ ਲਈ ਪੰਜ ਵਨਡੇ ਖੇਡੇ ਅਤੇ ਇਸ ਦੌਰਾਨ ਉਹ ਕੁੱਲ 4 ਵਿਕਟਾਂ ਲੈਣ ਵਿੱਚ ਸਫਲ ਰਹੇ। ਰੂਬੇਲ ਨੂੰ ਮਾਰਚ 2019 ਵਿੱਚ ਬ੍ਰੇਨ ਟਿਊਮਰ ਦਾ ਪਤਾ ਲੱਗਾ ਸੀ, ਉਦੋਂ ਤੋਂ ਉਹ ਬ੍ਰੇਨ ਟਿਊਮਰ ਦਾ ਇਲਾਜ ਕਰਵਾ ਰਹੇ ਸਨ।












