ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਕੇਐਲ ਰਾਹੁਲ ਨੇ ਬੁੱਧਵਾਰ ਸਵੇਰੇ ਜਯੋਤਿਰਲਿੰਗ ਸ਼੍ਰੀ ਮਹਾਕਾਲੇਸ਼ਵਰ ਦੇ ਦਰਸ਼ਨ ਕੀਤੇ। ਉਹ ਤੜਕੇ ਕਰੀਬ 6 ਵਜੇ ਮਹਾਕਾਲ ਦੀ ਭਸਮ ਆਰਤੀ ਤੋਂ ਬਾਅਦ ਮਾਤਾ-ਪਿਤਾ ਨਾਲ ਦਰਸ਼ਨਾਂ ਲਈ ਪੁੱਜੇ। ਕਰੀਬ ਅੱਧਾ ਘੰਟਾ ਨੰਦੀ ਹਾਲ ਵਿੱਚ ਬੈਠ ਕੇ ਅਸ਼ੀਰਵਾਦ ਲਿਆ।

ਇਸ ਤੋਂ ਪਹਿਲਾਂ ਵੀ ਰਾਹੁਲ 26 ਫਰਵਰੀ 2023 ਨੂੰ ਪਤਨੀ ਆਥੀਆ ਸ਼ੈੱਟੀ ਨਾਲ ਮਹਾਕਾਲ ਮੰਦਰ ‘ਚ ਦਰਸ਼ਨ ਲਈ ਆਏ ਸਨ। ਉਸ ਸਮੇ ਵੀ ਉਨ੍ਹਾਂ ਗਰਭਗ੍ਰਹਿ ਦੇ ਅੰਦਰ ਜਾ ਕੇ ਦਰਸ਼ਨ ਕੀਤੇ। ਇਸ ਦੌਰਾਨ ਅਸ਼ੀਸ਼ ਪੁਜਾਰੀ ਨੇ ਰਾਹੁਲ ਅਤੇ ਉਸ ਦੇ ਮਾਤਾ-ਪਿਤਾ ਦੀ ਪੂਜਾ ਕਰਵਾਈ। ਰਾਹੁਲ ਨੇ ਆਈਪੀਐਲ ਵਿੱਚ ਆਪਣੇ ਪ੍ਰਦਰਸ਼ਨ ਲਈ ਭਗਵਾਨ ਤੋਂ ਆਸ਼ੀਰਵਾਦ ਲਿਆ।












