ਚੰਡੀਗੜ੍ਹ, 7 ਮਈ 2023 – ਦਿੱਲੀ ਕੈਪੀਟਲਸ ਨੇ ਸ਼ਨੀਵਾਰ ਨੂੰ ਟਾਟਾ ਆਈਪੀਐਲ 2023 ’ਚ ਆਪਣੇ ਲਈ ਮਹੱਤਵਪੂਰਣ ਜਿੱਤ ਦਰਜ ਕੀਤੀ। ਮੇਜਬਾਨ ਟੀਮ ਨੇ ਦਿੱਲੀ ਸਥਿੱਤ ਅਰੁਣ ਜੇਟਲੀ ਸਟੇਡੀਅਮ ’ਚ ਖੇਡੇ ਗਏ ਮੁਕਾਬਲੇ ’ਚ ਰਾਯਲ ਚੈਲੇਂਜਰਸ ਬੰਗਲੌਰ ’ਤੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ। ਆਰਸੀਬੀ ਨੇ ਟਾਸ ਜਿੱਤੀ ਅਤੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ, ਵਿਰਾਟ ਕੋਹਲੀ ਦੇ 55 ਰਨਾਂ (46 ਬਾਲਾਂ 5X4) ਅਤੇ ਮਹਿਪਾਲ ਲੋਮਰੋਰ ਦੇ ਤੇਜ 54 ਰਨ (29 ਬਾਲਾਂ 6X4, 3X6) ਦੇ ਅਰਧ ਸੈਂਕੜਿਆਂ ਨਾਲ ਕੁਲ 18 1ਰਨ ਬਣਾਏ। ਪਰ ਮਾੜੀ ਕਿਸਮਤ ਨਾਲ ਇਹ ਸਕੋਰ ਬਹੁਤ ਜਿਆਦਾ ਨਹੀਂ ਸੀ ਕਿਉਂਕਿ ਕੈਪੀਟਲਸ ਨੇ ਇਸਨੂੰ ਅਸਾਨੀ ਨਾਲ ਹਾਸਲ ਕਰ ਲਿਆ। ਫਿਲਿਪ ਸਾਲਟ ਦੀ 87 ਰਨਾਂ ਦੀ ਦਮਦਾਰ ਪਾਰੀ (45 ਬਾਲਾਂ 8X4, 6X6) ਨੇ ਉਨ੍ਹਾਂ ਨੂੰ 20 ਬਾਲਾਂ ਬਾਕੀ ਰਹਿੰਦੇ ਹੋਏ ਟਾਰਗੇਟ ਦਾ ਪਿੱਛਾ ਕਰਨ ’ਚ ਮਦਦ ਕੀਤੀ।
ਇਸ ਜਿੱਤ ਨਾਲ ਦਿੱਲੀ ਨੇ ਪਲੇਆਫ ’ਚ ਜਗ੍ਹ ਬਣਾਉਣ ਦੇ ਆਪਣੇ ਸੁਪਨੇ ਨੂੰ ਬਰਕਰਾਰ ਰੱਖਿਆ ਹੈ। ਉਹ 8 ਅੰਕਾਂ ਦੇ ਨਾਲ 9ਵੇਂ ਨੰਬਰ ’ਤੇ ਬੈਠੀ ਹੈ ਅਤੇ ਚੌਥੇ ਸਥਾਨ ਤੋਂ ਬਹੁਤੀ ਦੂਰ ਨਹੀਂ ਹੈ ਜਿੱਥੇ 10 ਅੰਕ ਪ੍ਰਾਪਤ ਕਰਨ ਵਾਲੀ ਰਾਜਸਥਾਨ ਮੌਜੂਦ ਹੈ। ਉਨ੍ਹਾਂ ਦੇ ਕੋਲ ਪਲੇਆਫ ’ਚ ਜਗ੍ਹਾ ਬਣਾਉਣ ਦਾ ਇੱਕ ਮੌਕਾ ਹੈ, ਇਸ ਲਈ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਆਰਪੀ ਸਿੰਘ ਨੇ ਕਰੋ ਜਾਂ ਮਰੋ ਦੇ ਮੁਕਾਬਲੇ ਲਈ ਦਿੱਲੀ ਦੇ ਇਰਾਦਿਆਂ ਅਤੇ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਜਿਸ ਇੱਛਾ ਦੇ ਨਾਲ ਦਿੱਲੀ ਮੈਦਾਨ ’ਚ ਉਤਰੀ, ਉਹ ਬਹੁਤ ਮਹੱਤਵਪੂਰਣ ਸੀ। ਉਸਨੂੰ ਖੁਦ ਨੂੰ ਗੇਮ ’ਚ ਬਣਾਈ ਰੱਖਣ ਦੇ ਲਈ ਅੱਜ ਰਾਤ ਦਾ ਮੈਚ ਜਿੱਤਣਾ ਜਰੂਰੀ ਸੀ, ਜੇਕਰ ਉਹ ਹਾਰ ਜਾਂਦੀ ਤਾਂ ਸਾਰੇ ਕਿੰਤੂ-ਪਰੰਤੂ ਖਤਮ ਹੋ ਜਾਂਦੇ। ਦਿੱਲੀ ਅੱਜ ਰਾਤ ਜਿੱਤ ਗਈ ਕਿਉਂਕਿ ਉਸਦਾ ਇਰਾਦਾ ਜਿੱਤ ਦਾ ਸੀ। ਟਾਪ ਕ੍ਰਮ ਨੇ ਸਹੀ ਸਮੇਂ ’ਤੇ ਰਨ ਬਣਾਏ।’
ਦਿੱਲੀ ਕੈਪੀਟਲਸ ਦੇ ਫੈਨਸ ਅੱਜ ਰਾਤੀ ਫਿਲਿਪ ਸਾਲਟ ਦੇ ਨਾਮ ਦਾ ਜਾਪ ਜਪ ਰਹੇ ਹੋਣਗੇ, ਕਿਉਂਕਿ ਡੇਵਿਡ ਵਾਰਨਰ ਦੇ ਜਲਦੀ ਆਊਟ ਹੋਣ ਦੇ ਬਾਅਦ ਉਨ੍ਹਾਂ ਦੀ ਸ਼ਾਨਦਾਰ ਪਾਰੀ ਨੇ ਇਸ ਮੈਚ ’ਚ ਟੀਮ ਦੀ ਜਿੱਤ ਨੂੰ ਸੰਭਵ ਬਣਾਇਆ। ਜਿਓਸਿਨੇਮਾ ਟਾਟਾ ਆਈਪੀਐਲ ਦੇ ਮਾਹਿਰ ਜਹੀਰ ਖਾਨ ਨੇ ਅੱਜ ਰਾਤੀ ਸਾਲਟ ਦੇ ਜਬਰਦਸਤ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ, ‘ਜਦੋਂ ਵੀ ਕੋਈ ਉਨ੍ਹਾਂ ਦਾ ਨਾਮ ਲੈਂਦਾ ਹੈ, ਤਾਂ ਉਹ ਉਨ੍ਹਾਂ ਨੂੰ ਇੱਕ ਸ਼ਾਨਦਾਰ ਬੱਲੇਬਾਜ ਦੱਸਦਾ ਹੈ। ਸਵਾਲ ਇਹ ਸੀ ਕਿ ਕੀ ਉਨ੍ਹਾਂ ਨੂੰ ਮੌਕਾ ਮਿਲੇਗਾ, ਪ੍ਰਿਥੀ ਸ਼ਾ ਦਾ ਫਾਰਮ ਖਰਾਬ ਸੀ, ਦਿੱਲੀ ਨੂੰ ਹੋਰ ਮੁਸ਼ਕਿਲਾਂ ਸਨ ਅਤੇ ਬੱਲੇਬਾਜੀ ’ਚ ਵੀ ਸਮੱਸਿਆਵਾਂ ਸਨ। ਉਨ੍ਹਾਂ ਨੂੰ ਇਨ੍ਹਾਂ ਸਾਰਿਆਂ ਤੇ ਕੁਝ ਕਰਨ ਦੀ ਜਰੂਰਤ ਸੀ ਅਤੇ ਫਿਰ ਬਦਲਾਅ ਸਾਹਮਣੇ ਆ ਗਿਆ। ਉਹ ਸਲਾਮੀ ਬੱਲੇਬਾਜ ਦੇ ਰੂਪ ’ਚ ਮਿਚੇਲ ਮਾਰਸ਼ ਨੂੰ ਉਤਾਰ ਸਕਦੇ ਸਨ, ਪਰ ਉਨ੍ਹਾਂ ਨੇ ਫਿਲ ਸਾਲਟ ਨੂੰ ਚੁਣਿਆ। ਉਨ੍ਹਾਂ ਨੇ ਆਪਣੇ ਕੁਝ ਮੈਚ ਪਹਿਲਾਂ ਮੱਧ ਕ੍ਰਮ ’ਚ ਖੇਡੇ ਪਰ ਅੱਜ ਰਾਤ ਉਹ ਉੱਪਰ ਆਏ। ਮੈਨੂੰ ਲੱਗਦਾ ਹੈ ਕਿ ਕੈਪੀਟਲਸ ਨਿਸ਼ਚਿਤ ਰੂਪ ਨਾਲ ਸੈਟਲ ਹੋ ਗਏ ਹਨ, ਉਨ੍ਹਾਂ ਨੂੰ ਕੁਝ ਕਰਨਾ ਹੋਵੇਗਾ। ਜਦੋਂ ਐਨਰਿਚ ਨਾਰਜੇ ਵਾਪਸ ਆਉਣਗੇ ਤਾਂ ਸਾਨੂੰ ਦੇਖਣਾ ਹੋਵੇਗਾ ਕਿ ਕਿਹੜਾ ਖਿਡਾਰੀ ਬੈਂਚ ’ਤੇ ਹੈ। ਸਾਨੂੰ ਦੇਖਣਾ ਹੋਵੇਗਾ ਕਿ ਉਹ ਅੱਗੇ ਕਿਵੇਂ ਵਧਦੇ ਹਨ। ਹਾਲ ਦੇ ਮੈਚਾਂ ’ਚ ਉਨ੍ਹਾਂ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸ ਨਾਲ ਦਿੱਲੀ ਦੇ ਲਈ ਚੀਜਾਂ ਬਿਹਤਰ ਜਾ ਰਹੀਆਂ ਹਨ।’
ਬੰਗਲੌਰ ਨੇ ਚੁਣੌਤੀ ਭਰਿਆ ਸਕੋਰ ਖੜਾ ਕਰਨ ਦੇ ਾਅਦ ਇੱਕ ਹੋਰ ਮੈਚ ਗਵਾ ਦਿੱਤਾ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਬ੍ਰੇਟ ਲੀ ਨੇ ਅੱਜ ਰਾਤ ਸਾਲਟ ਦੇ ਕਾਰਨਾਮੇ ਦੀ ਸ਼ਲਾਘਾ ਕੀਤੀ ਅਤੇ ਆਰਸੀਬੀ ਵੱਲੋਂ ਇੱਕ ਹੋਰ ਜਿੱਤਣ ਯੋਗ ਮੈਚ ਹਾਰਣ ਤੇ ਪ੍ਰਤੀਕ੍ਰਿਆ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ, ‘ਆਰਸੀਬੀ ਦੇ ਨਾਲ ਇੱਕ ਛੋਟੀ ਜਿਹੀ ਸਮੱਸਿਆ ਹੈ। ਕੁਝ ਖਰਾਬ ਹਾਰਾਂ ਦੇ ਬਾਅਦ ਉਨ੍ਹਾਂ ਨੂੰ ਸ਼ਾਇਦ ਅੱਜ ਰਾਤ ਜਿੱਤਣਾ ਚਾਹੀਦਾ ਸੀ। ਉਨ੍ਹਾਂ ਦੇ ਕੋਲ ਸਕੋਰਬੋਰਡ ’ਤੇ ਕਾਫੀ ਜਿਆਦਾ ਰਨ ਸਨ ਪਰ ਉਹ ਬਾਲਰਾਂ ਦੇ ਕਾਰਨ ਜਿੱਤ ਤੱਕ ਨਹੀਂ ਪਹੁੰਚ ਸਕੇ।’
ਉਨ੍ਹਾਂ ਨੇ ਕਿਹਾ, ‘ਉਨ੍ਹਾਂ ਦਾ (ਫਿਲਿਪ ਸਾਲਟ) ਨਾਮ ਹਮੇਸ਼ਾ ਇੱਕ ਅਜਿਹੇ ਖਿਡਾਰੀ ਦੇ ਰੂਪ ’ਚ ਸਾਹਮਣੇ ਆਉਂਦਾ ਹੈ, ਜਿਸਨੂੰ ਤੁਸੀਂ ਨਾਲ ਰੱਖਦੇ ਹੋ ਅਤੇ ਉਨ੍ਹਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਅਜਿਹਾ ਕਿਉਂ ਹੈ। ਉਨ੍ਹਾਂ ਨੇ 45 ਬਾਲਾਂ ’ਚ 87 ਰਨ ਬਣਾ ਕੇ ਤੇਜ ਬੈਟਿੰਗ ਕੀਤੀ। ਮੈਨੂੰ ਇਹ ਵਧੀਆ ਲੱਗਿਆ ਕਿ ਉਨ੍ਹਾਂ ਨੇ ਮੁਹੰਮਦ ਸਿਰਾਜ ਦਾ ਸਾਹਮਣਾ ਕਿਵੇਂ ਕੀਤਾ, ਉਹ ਪਿੱਛੇ ਨਹੀਂ ਹਟ ਰਹੇ ਸਨ। ਫਿਲ ਸਾਲਟ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਉਹ ਆਕ੍ਰਾਮਕ ਹਨ। ਉਹ ਖੁਦ ਨੂੰ ਅਜਿਹੇ ਹਾਲਾਤ ’ਚ ਲੈ ਜਾਂਦੇ ਹਨ ਜਿੱਥੇ ਉਹ ਖੁਦ ਨੂੰ ਆਕ੍ਰਾਮਕ ਹੋਣ ਦਾ ਆਗਿਆ ਦੇ ਸਕਣ, ਜਿਹੜੀ ਕਿ ਬੈਟਿੰਗ ਦੇ ਲਈ ਸਭ ਤੋਂ ਵਧੀਆ ਸਥਿਤੀ ਹੈ।’
ਐਤਵਾਰ ਨੂੰ ਦੁਪਿਹਰ 3:30 ਵਜੇ ਲਖਨਊ ਸੂਪਰ ਜਾਇੰਟਸ ਦੀ ਭਿੜਤ ਗੁਜਰਾਤ ਟਾਈਟੰਸ ਦੇ ਨਾਲ ਹੋਵੇਗੀ ਜਦੋਂ ਕਿ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਸਾਹਮਣਾ ਸਨਰਾਈਜਰਸ ਹੈਦਰਾਬਾਦ ਦੇ ਨਾਲ ਹੋਵੇਗਾ।












