June 27, 2026, 6:41 pm
----------- Advertisement -----------
HomeNewsBreaking Newsਹਰ ਨੌਜਵਾਨ ਨੂੰ ਸੂਰਿਆ ਕੁਮਾਰ ਯਾਦਵ ਕੋਲੋਂ ਸਿੱਖਣਾ ਚਾਹੀਦਾ ਹੈ ਕਿ 200...

ਹਰ ਨੌਜਵਾਨ ਨੂੰ ਸੂਰਿਆ ਕੁਮਾਰ ਯਾਦਵ ਕੋਲੋਂ ਸਿੱਖਣਾ ਚਾਹੀਦਾ ਹੈ ਕਿ 200 ਰਨਾਂ ਦਾ ਪਿੱਛਾ ਕਿਵੇਂ ਕੀਤਾ ਜਾਵੇ – ਸੁਰੇਸ਼ ਰੈਨਾ

Published on

----------- Advertisement -----------

ਚੰਡੀਗੜ੍ਹ, 4 ਮਈ 2023 – ਮੁੰਬਈ ਇੰਡੀਅੰਸ ਨੇ ਟਾਟਾ ਆਈਪੀਐਲ 2023 ’ਚ ਘਰ ਤੋਂ ਦੂਰ ਸ਼ਾਨਦਾਰ ਜਿੱਤ ਹਾਸਲ ਕੀਤੀ, ਜਦੋਂ ਉਨ੍ਹਾਂ ਨੇ ਬੁੱਧਵਾਰ ਨੂੰ ਮੋਹਾਲੀ ਸਥਿੱਤ ਪੰਜਾਬ ਕ੍ਰਿਕੇਟ ਐਸੋਸਿਏਸ਼ਨ (ਪੀਸੀਏ) ਆਈਐਸ ਬਿੰਦਰਾ ਸਟੇਡੀਅਮ ’ਚ ਖੇਡੇ ਗਏ ਉੱਚ ਸਕੋਰਿੰਗ ਮੁਕਾਬਲੇ ’ਚ ਮੇਜਬਾਨ ਪੰਜਾਬ ਕਿੰਗਸ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਲਿਯਾਮ ਲਿਵਿੰਗਸਟੋਨ (42 ਬਾਲਾਂ, 7X4, 4X6) ਦੇ 82 ਰਨਾਂ ਦੀ ਮਦਦ ਨਾਲ ਪੰਜਾਬ ਨੇ 214 ਰਨਾਂ ਦਾ ਬਹੁਤ ਮਜਬੂਤ ਸਕੋਰ ਖੜਾ ਕੀਤਾ। ਈਸ਼ਾਨ ਕਿਸ਼ਨ ਦੇ 75 ਰਨ (41 ਬਾਲਾਂ, 7X4, 4X6) ਅਤੇ ਸੂਰਿਆਕੁਮਾਰ ਯਾਦਵ ਦੇ 66 ਰਨ (31 ਬਾਲਾਂ, 8X4, 2X6) ਦੀ ਬਦੌਲਤ ਮੁੰਬਈ ਨੇ ਇਸ ਚੁਣੌਤੀ ਭਰੇ ਟਾਰਗੇਟ ਨੂੰ ਹਾਸਲ ਕਰਨ ’ਚ ਕਾਮਯਾਬੀ ਹਾਸਲ ਕੀਤੀ। ਜਿਸ ਪਿੱਚ ’ਤੇ ਬੱਲਬੇਾਜਾਂ ਨੂੰ ਬਾਲਰਾਂ ’ਤੇ ਵਾਰ ਕਰਨ ਦੇ ਲਈ ਸੱਦਿਆ ਗਿਆ, ਉਸ ’ਤੇ ਦੋਵੇਂ ਟੀਮਾਂ ਦੇ ਬੈਟਰਾਂ ਨੇ ਇੱਕੋ ਜਿਹਾ ਪ੍ਰਦਰਸ਼ਨ ਕੀਤਾ, ਪਰ ਮੁੰਬਈ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਾਰਾ ਦਿੱਤਾ।

ਸੂਰਿਆਕੁਮਾਰ ਯਾਦਵ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਵਧੀਆ ਰਨ ਬਟੋਰ ਕੇ ਆਪਣੇ ਸਾਥੀ ਬੱਲੇਬਾਜ ਈਸ਼ਾਨ ਕਿਸ਼ਨ ਨੂੰ ਵੀ ਅਜਿਹਾ ਕਰਨ ਦਾ ਹੌਂਸਲਾ ਦਿੱਤਾ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੇ ਯਾਦਵ ਦੀ ਬੈਟਿੰਗ ਦੀ ਸ਼ਲਾਘਾ ਕੀਤੀ ਅਤੇ ਟਾਰਗੇਟ ਦਾ ਪਿੱਛਾ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਵੀ ਸਰਾਹਿਆ। ਉਨ੍ਹਾਂ ਨੇ ਕਿਹਾ, ‘ਉਹ ਜਾਣਦੇ ਹਨ ਕਿ ਬਾਲਰ ਕਿੱਥੇ ਬਾਲ ਕਰਨ ਜਾ ਰਿਹਾ ਹੈ। ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਮੈਚ ਨੂੰ ਚੁਰਾਇਆ, ਉਸ ਨਾਲ ਅਸੀਂ ਯੂਰਿਆਕੁਮਾਰ ਯਾਦਵ ਦੇ ਭਰਪੂਰ ਆਤਮਵਿਸ਼ਵਾਸ ਨੂੰ ਦੇਖ ਸਕਦੇ ਹਾਂ। ਉਹ ਇਰਾਦੇ ਨਾਲ ਖੇਡਦੇ ਹਨ ਅਤੇ 200 ਰਨਾਂ ਦੇ ਲਈ ਤੁਹਾਡੇ ਦਿਮਾਗ ਨੂੰ ਇਰਾਦੇ ਨਾਲੋਂ ਜਿਆਦਾ ਖੇਡ ਜਾਗਰੁਕਤਾ ’ਤੇ ਧਿਆਨ ਦੇਣਾ ਚਾਹੀਦਾ ਹੈ।

ਉਹ ਪੱਧਰਾਂ ਨੂੰ ਬਿਹਤਰ ਢੰਗ ਨਾਲ ਪੜ੍ਹਦੇ ਹਨ। ਮੈਨੂੰ ਲੱਗਦਾ ਹੈ ਕਿ ਪਿੱਛਾ ਕਰਦੇ ਸਮੇਂ ਉਹ ਮੱਧ ਕ੍ਰਮ ’ਚ ਦੁਨੀਆਂ ਦੇ ਬਿਹਤਰੀਨ ਖਿਡਾਰੀ ਹਨ।
ਉਨ੍ਹਾਂ ਦੇ ਲਈ ਮੱਧ ਕ੍ਰਮ ’ਚ ਖੇਡਣਾ ਮੁਸ਼ਕਿਲ ਦੌਰ ਸੀ ਪਰ ਉਨ੍ਹਾਂ ਦੇ ਚਿਹਰੇ ’ਤੇ ਕਦੇ ਕੋਈ ਸ਼ਿਕਨ ਨਹੀਂ ਸੀ ਕਿਉਂਕਿ ਉਹ ਸਖਤ ਮਿਹਨਤ ਕਰ ਰਹੇ ਸਨ। ਜਦੋਂ ਡਰੈਸਿੰਗ ਰੂਮ ਇਸ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਦੇਖਦਾ ਹੈ, ਤਾਂ ਉਸ ਨਾਲ ਦੂਸਰਾ ਖੁਦ ਹੀ ਪ੍ਰੇਰਿਤ ਹੋ ਜਾਂਦਾ ਹੈ।’ ਉਨ੍ਹਾਂ ਨੇ ਕਿਹਾ, ‘ਹਰ ਨੌਜਵਾਨ ਨੂੰ ਸੂਰਿਆਕੁਮਾਰ ਯਾਦਵ ਕੋਲੋਂ ਸਿੱਖਣਾ ਚਾਹੀਦਾ ਹੈ ਕਿ 200 ਰਨਾਂ ਦਾ ਪਿੱਛਾ ਕਿਵੇਂ ਕੀਤਾ ਜਾਂਦਾ ਹੈ, ਕਿਸ ਤਰ੍ਹਾਂ ਨਾਲ ਉਹ ਆਪਣੇ ਕ੍ਰਿਕੇਟ ਸ਼ਾਟਸ ਖੇਡਦੇ ਹਨ ਅਤੇ ਆਪਣੀ ਹੱਦ ’ਚ ਰਹਿ ਕੇ ਸਨਸਨੀਖੇਜ ਬੱਲੇਬਾਜੀ ਕਰਦੇ ਹਨ।’

ਕਪਤਾਨ ਰੋਹਿਤ ਸ਼ਰਮਾ ਦਾ ਵਿਕਟ ਜੀਰੋ ’ਤੇ ਗਵਾਉਣ ਦੇ ਬਾਅਦ ਵੀ ਮੁੰਬਈ ਇੰਡੀਅੰਸ ਨੇ 215 ਰਨ ਦੇ ਮੁਸ਼ਕਿਲ ਟਾਰਗੇਟ ਨੂੰ ਅਸਾਨੀ ਨਾਲ ਪ੍ਰਾਪਤ ਕਰ ਲਿਆ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਰੌਬਿਨ ਉਥੱਪਾ ਨੇ ਇਸ ਜਿੱਤ ਨੂੰ ਹਾਸਲ ਕਰਨ ਦੇ ਲਈ ਮੁੰਬਈ ਦੇ ਬੱਲੇਬਾਜਾਂ ਦੀ ਸਖਤ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਇਹ ਉਨ੍ਹਾਂ ਦੀ ਬੱਲੇਬਾਜੀ ਇਕਾਈ ਦੇ ਲਈ ਆਤਮਵਿਸ਼ਵਾਸ ਵਧਾਉਣ ਵਾਲਾ ਪ੍ਰਦਰਸ਼ਨ ਹੈ, ਇਹ ਅਸਾਧਾਰਣ ਰਨ ਚੇਜ ਸੀ। ਇਹ ਰਨ ਚੇਜ ਇਸ ਲਈ ਸਫਲ ਹੋਇਆ ਕਿਉਂਕਿ ਉਸਦੇ ਅੰਦਰ ਦਬਦਬਾ ਸੀ, ਖਾਸ ਰੂਪ ਨਾਲ ਈਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਯਾਦਵ ਦਾ। ਉਹ ਦੋਵੇਂ ਮੈਦਾਨ ’ਤੇ ਉਤਰੇ ਅਤੇ ਸਚਮੁਚ ਆਪਣੀ ਸਮਰੱਥਾ ਦੇ ਹਿਸਾਬ ਨਾਲ ਖੇਡੇ ਅਤੇ ਅੰਤ ’ਚ ਟਿਮ ਡੇਵਿਡ ਅਤੇ ਤਿਲਕ ਵਰਮਾ ਨੇ ਮੁਕਾਬਲੇ ਨੂੰ ਖਤਮ ਕੀਤਾ। ਤਿਲਕ ਵਰਮਾ ਅਜਿਹੀ ਇੱਕ ਖੋਜ ਰਹੇ ਹਨ, ਹੈ ਨਾ? ਉਨ੍ਹਾਂ ਨੂੰ ਦੇਖਣਾ ਕਾਫੀ ਰੋਮਾਂਚਕ ਸੀ ਅਤੇ ਜਿਸ ਨਾਲ ਨਾਲ ਉਹ ਮੈਦਾਨ ’ਚ ਗਏ, 10 ਬਾਲਾਂ 26 ਰਨ ਅਤੇ 260 ਦੀ ਸਟ੍ਰਾਈਕ ਰੇਟ। ਉਹ ਯਾਦਗਾਰ ਰਹੇ ਹਨ। ਮੈਨੂੰ ਉਨ੍ਹਾਂ ਦੇ ਬੱਲੇਬਾਜੀ ਬਹੁਤ ਪਸੰਦ ਹੈ। ਟਿਮ ਡੇਵਿਡ ਡਟੇ ਰਹੇ ਸਨ, ਕ੍ਰੀਜ ਤੇ ਬਣੇ ਰਹਿ ਕੇ ਸੁਨਿਸ਼ਚਿਤ ਕਰ ਰਹੇ ਸਨ ਕਿ ਹੁਣ ਉਹ ਹੋਰ ਵਿਕਟ ਨਾ ਗਵਾਉਣ, ਨਾਲ ਹੀ ਟੀਮ ਮਜਬੂਤ ਫਿਨਿਸ਼ਿੰਗ ਕਰੇ।’

ਰੈਨਾ ਨੇ ਯਾਦਵ ਅਤੇ ਕਿਸ਼ਨ ਦੇ ਵਿਚਕਾਰ ਦੀ ਸਾਂਝੇਦਾਰੀ ਲਈ ਵੀ ਭਰਪੂਰ ਸ਼ਲਾਘਾ ਕੀਤੀ। ਸਾਬਕਾ ਆਈਪੀਐਲ ਚੈਂਪੀਅਨ ਨੇ ਸਾਂਝਦੇਾਰੀ ਨੂੰ ‘ਜਾਦੂਈ’ ਦੱਸਦੇ ਹੋਏ ਕਿਹਾ, ‘ਜਿਸ ਤਰ੍ਹਾਂ ਨਾਲ ਸੂਰਿਆਕੁਮਾਰ ਯਾਦਵ ਅਤੇ ਈਸ਼ਾਨ ਕਿਸ਼ਨ ਬੱਲੇਬਾਜੀ ਕਰਨ ਆਏ ਸਨ, ਉਹ ਸ਼ਲਾਘਾਯੋਗ ਸੀ। ਉਹ ਸਿੱਧਾ ਬੱਲੇ ਨਾਲ ਖੇਡ ਰਹੇ ਸਨ, ਕਵਰਸ ’ਤੇ ਖੇਡ ਰਹੇ ਸਨ, ਇੱਥੋਂ ਤੱਕ ਕਿ ਸ਼ਾਰਟ ਪਿੱਚ ਗੇਂਦ ਵੀ ਸਿੱਧੇ ਸ਼ਾਟ ਖੇਡ ਗਏ ਸਨ। ਜਿਸ ਤਰ੍ਹਾਂ ਨਾਲ ਈਸ਼ਾਨ ਕਿਸ਼ਨ ਨੇ ਤਾਕਤ ਦੇ ਨਾਲ ਸ਼ਾਟਸ ਲਗਾਏ ਅਤੇ ਜਿਸ ਤਰ੍ਹਾਂ ਸੂਰਿਆਕੁਮਾਰ ਯਾਦਵ ਵੱਡੇ ਟਾਰਗੇਟ ਨੂੰ ਅਸਾਨੀ ਨਾਲ ਪਿੱਛਾ ਕਰਨ ਦੇ ਲਈ ਜਾਣੇ ਜਾਂਦੇ ਹਨ, ਉਹ ਉਨ੍ਹਾਂ ਦੇ ਵਿਚਕਾਰ ਸਾਂਝੇਦਾਰੀ ਨੂੰ ਸ਼ਾਨਦਾਰ ਬਣਾਉਂਦਾ ਹੈ। ਉੱਥੇ ਸਭ ਤੋਂ ਮਹੱਤਵਪੂਰਣ ਆਤਮਵਿਸ਼ਵਾਸ ਸੀ। ਉਨ੍ਹਾਂ ਨੇ ਜੋ ਇਰਾਦਾ ਦਿਖਾਇਆ ਅਤੇ ਜਿਸ ਤਰ੍ਹਾਂ ਨਾਲ ਉਨ੍ਹਾਂ ਦੇ ਆਪਣੇ ਵਿਰੋਧੀਆਂ ਦੇ ਹੱਥੋਂ ਮੁਕਾਬਲੇ ਨੂੰ ਖੋਹਿਆ, ਉਸਦਾ ਕਾਰਨ ਹੈ ਕਿ ਈਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਯਾਦਵ ਦੀ ਜਾਦੂਈ ਸਾਂਝੇਦਾਰੀ’

ਵੀਰਵਾਰ ਨੂੰ ਸ਼ਾਮੀ 7:30 ਵਜੇ ਸਨਰਾਈਜਰਸ ਹੈਦਰਾਬਾਦ ਅਤੇ ਕਲਕੱਤਾ ਨਾਈਟ ਰਾਈਡਰਸ ਦੇ ਵਿੱਚਕਾਰ ਇਹ ਮੁਕਾਬਲਾ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...