ਚੰਡੀਗੜ੍ਹ, 3 ਅਕਤੂਬਰ 2023 (ਬਲਜੀਤ ਮਰਵਾਹਾ) – 1500 ਮੀਟਰ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਮਾਹਿਲਪੁਰ ਦੀ ਹਰਮਿਲਨ ਬੈਂਸ ਨੇ ਏਸ਼ੀਅਨ ਗੇਮਜ਼ ਵਿੱਚ ਆਪਣੇ ਦੂਜੇ ਮੈਡਲ ਵੱਲ ਕਦਮ ਵਧਾਉਂਦਿਆਂ 800 ਮੀਟਰ ਦੌੜ ਦੀ ਹੀਟ ਵਿੱਚ 2.06.62 ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕਰਦਿਆਂ ਫਾਈਨਲ ਲਈ ਸਿੱਧਾ ਕੁਆਲੀਫਾਈ ਕਰ ਲਿਆ ਹੈ। 800 ਮੀਟਰ ਦੌੜ ਦਾ ਫ਼ਾਈਨਲ ਕੱਲ੍ਹ 4 ਅਕਤੂਬਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 8.55 ਵਜੇ ਹੋਵੇਗਾ।
ਜ਼ਿਕਰਯੋਗ ਹੈ ਕਿ ਹਰਮਿਲਨ ਕੌਰ ਬੈਂਸ ਅਰਜੁਨਾ ਐਵਾਰਡੀ ਅਥਲੀਟ ਮਾਧੁਰੀ ਅਮਨਦੀਪ ਸਿੰਘ ਦੀ ਬੇਟੀ ਹੈ ਜਿਸ ਨੇ 2002 ਵਿੱਚ ਬੁਸਾਨ ਏਸ਼ੀਅਨ ਗੇਮਜ਼ ਵਿੱਚ 800 ਮੀਟਰ ਦੌੜ ਵਿੱਚ ਸਿਲਵਰ ਮੈਡਲ ਜਿੱਤਿਆ ਸੀ।












