November 15, 2026, 9:06 am
----------- Advertisement -----------
HomeNewsBreaking Newsਏਸ਼ੀਆ ਕੱਪ 'ਚ 2 ਸਤੰਬਰ ਨੂੰ ਹੋਏਗਾ ਭਾਰਤ-ਪਾਕਿਸਤਾਨ ਮੈਚ: ਸ਼੍ਰੀਲੰਕਾ 'ਚ ਹੋਏਗਾ...

ਏਸ਼ੀਆ ਕੱਪ ‘ਚ 2 ਸਤੰਬਰ ਨੂੰ ਹੋਏਗਾ ਭਾਰਤ-ਪਾਕਿਸਤਾਨ ਮੈਚ: ਸ਼੍ਰੀਲੰਕਾ ‘ਚ ਹੋਏਗਾ ਮੁਕਾਬਲਾ

Published on

----------- Advertisement -----------

ਨਵੀਂ ਦਿੱਲੀ, 19 ਜੁਲਾਈ 2023 – ਭਾਰਤ-ਪਾਕਿਸਤਾਨ ਨਾਲ ਏਸ਼ੀਆ ਕੱਪ ਦਾ ਪਹਿਲਾ ਮੈਚ 2 ਸਤੰਬਰ ਨੂੰ ਸ਼੍ਰੀਲੰਕਾ ਦੇ ਕੈਂਡੀ ਸ਼ਹਿਰ ‘ਚ ਖੇਡੇਗਾ। ਈਐਸਪੀਐਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਨਵੇਂ ਡਰਾਫਟ ਸ਼ਡਿਊਲ ਨੂੰ ਏ.ਸੀ.ਸੀ. ਨੂੰ ਭੇਜ ਦਿੱਤਾ ਹੈ। ਓਪਨਿੰਗ ਮੈਚ 30 ਅਗਸਤ ਨੂੰ ਮੁਲਤਾਨ ‘ਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਖੇਡਿਆ ਜਾਵੇਗਾ। ਫਾਈਨਲ 17 ਸਤੰਬਰ ਨੂੰ ਸ਼੍ਰੀਲੰਕਾ ਦੇ ਕੋਲੰਬੋ ਸ਼ਹਿਰ ‘ਚ ਹੋਵੇਗਾ।

ਵਨਡੇ ਏਸ਼ੀਆ ਕੱਪ ‘ਚ 6 ਟੀਮਾਂ ਹਿੱਸਾ ਲੈ ਰਹੀਆਂ ਹਨ। ਟੀਮ ਇੰਡੀਆ ਗਰੁੱਪ-ਏ ਵਿੱਚ ਨੇਪਾਲ ਅਤੇ ਪਾਕਿਸਤਾਨ ਦੇ ਨਾਲ ਹੈ। ਜਦਕਿ ਗਰੁੱਪ-ਬੀ ‘ਚ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਹਨ।

ਜੇਕਰ ਭਾਰਤ ਅਤੇ ਪਾਕਿਸਤਾਨ ਦੀਆਂ ਦੋਵੇਂ ਟੀਮਾਂ ਸੁਪਰ-4 ਪੜਾਅ ‘ਚ ਕੁਆਲੀਫਾਈ ਕਰ ਲੈਂਦੀਆਂ ਹਨ ਤਾਂ 10 ਸਤੰਬਰ ਨੂੰ ਕੈਂਡੀ ‘ਚ ਦੋਵਾਂ ਵਿਚਾਲੇ ਸੁਪਰ-4 ਪੜਾਅ ਦਾ ਮੈਚ ਹੋਵੇਗਾ। ਦੂਜੇ ਪਾਸੇ ਜੇਕਰ ਦੋਵੇਂ ਟੀਮਾਂ ਸੁਪਰ-4 ਗੇੜ ‘ਚ ਸਿਖਰ ‘ਤੇ ਰਹਿੰਦੀਆਂ ਹਨ ਤਾਂ ਇਨ੍ਹਾਂ ਵਿਚਾਲੇ 17 ਸਤੰਬਰ ਨੂੰ ਫਾਈਨਲ ਮੈਚ ਵੀ ਖੇਡਿਆ ਜਾ ਸਕਦਾ ਹੈ। ਇਸ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਗਰੁੱਪ ਪੜਾਅ, ਸੁਪਰ-4 ਅਤੇ ਫਾਈਨਲ ਸਮੇਤ 3 ਮੈਚ ਵੇਖੇ ਜਾ ਸਕਦੇ ਹਨ।

ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਪੀਸੀਬੀ ਨਾਲ ਮਿਲ ਕੇ ਫੈਸਲਾ ਕੀਤਾ ਸੀ ਕਿ ਏਸ਼ੀਆ ਕੱਪ ਹਾਈਬ੍ਰਿਡ ਮਾਡਲ ਵਿੱਚ ਕਰਵਾਇਆ ਜਾਵੇਗਾ। ਟੂਰਨਾਮੈਂਟ ਦੇ 4 ਮੈਚ ਪਾਕਿਸਤਾਨ ‘ਚ ਅਤੇ 9 ਮੈਚ ਸ਼੍ਰੀਲੰਕਾ ‘ਚ ਹੋਣਗੇ। ਹੁਣ ਸ਼੍ਰੀਲੰਕਾਈ ਬੋਰਡ ਨਾਲ ਚਰਚਾ ਕਰਨ ਤੋਂ ਬਾਅਦ, ਪੀਸੀਬੀ ਨੇ ਟੂਰਨਾਮੈਂਟ ਦਾ ਤਾਜ਼ਾ ਡਰਾਫਟ ਸ਼ਡਿਊਲ ਏਸੀਸੀ ਨੂੰ ਭੇਜ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕੁਝ ਹੋਰ ਬਦਲਾਵਾਂ ਤੋਂ ਬਾਅਦ ਏਸੀਸੀ ਜਲਦੀ ਹੀ ਸ਼ਡਿਊਲ ਨੂੰ ਅੰਤਿਮ ਰੂਪ ਦੇਵੇਗੀ।

ਪੀਸੀਬੀ ਦੇ ਸਾਬਕਾ ਚੇਅਰਮੈਨ ਨਜਮ ਸੇਠੀ ਨੇ ਏਸ਼ੀਆ ਕੱਪ ਦਾ ਪਹਿਲਾ ਡਰਾਫਟ ਸ਼ਡਿਊਲ ਏਸੀਸੀ ਨੂੰ ਭੇਜਿਆ ਸੀ। ਇਸ ‘ਚ ਸਾਰੇ ਮੈਚ ਲਾਹੌਰ ‘ਚ ਹੀ ਹੋਣੇ ਸਨ ਪਰ ਨਵੇਂ ਚੇਅਰਮੈਨ ਜ਼ਕਾ ਅਸ਼ਰਫ ਨੇ ਮੁਲਤਾਨ ਨੂੰ ਵੀ ਸ਼ਾਮਲ ਕੀਤਾ ਹੈ। ਉਦਘਾਟਨੀ ਮੈਚ ਮੁਲਤਾਨ ਵਿੱਚ ਹੋਵੇਗਾ, ਜਦੋਂ ਕਿ 3 ਮੈਚ ਲਾਹੌਰ ਵਿੱਚ ਹੋਣਗੇ। ਸੁਪਰ-4 ਪੜਾਅ ਦਾ ਇੱਕ ਮੈਚ ਵੀ ਇਸ ਵਿੱਚ ਸ਼ਾਮਲ ਹੋਵੇਗਾ।

ਨਵੇਂ ਡਰਾਫਟ ਸ਼ਡਿਊਲ ‘ਚ 3 ਸਤੰਬਰ ਨੂੰ ਬੰਗਲਾਦੇਸ਼-ਅਫਗਾਨਿਸਤਾਨ ਮੈਚ ਅਤੇ 5 ਸਤੰਬਰ ਨੂੰ ਲਾਹੌਰ ‘ਚ ਸ਼੍ਰੀਲੰਕਾ-ਅਫਗਾਨਿਸਤਾਨ ਮੈਚ ਹੋਣਗੇ। 6 ਸਤੰਬਰ ਨੂੰ ਸੁਪਰ-4 ਪੜਾਅ ਦਾ ਮੈਚ ਵੀ ਲਾਹੌਰ ‘ਚ ਹੋਵੇਗਾ।

ਪਾਕਿਸਤਾਨ ‘ਚ ਏਸ਼ੀਆ ਕੱਪ ਦੇ 4 ਮੈਚ ਹੋਣਗੇ। ਇਸ ਗੱਲ ਦੀ ਪੁਸ਼ਟੀ ਹੋ ​​ਗਈ ਹੈ ਕਿ ਪਾਕਿਸਤਾਨ ਆਪਣੇ ਘਰੇਲੂ ਮੈਦਾਨ ‘ਤੇ ਮੈਚ ਖੇਡੇਗਾ। ਦੂਜੇ ਮੈਚ ਲਈ ਟੀਮ ਨੂੰ ਸੁਪਰ-4 ਪੜਾਅ ‘ਚ ਕੁਆਲੀਫਾਈ ਕਰਨਾ ਹੋਵੇਗਾ।

ਵਨਡੇ ਏਸ਼ੀਆ ਕੱਪ ‘ਚ 6 ਟੀਮਾਂ ਹਿੱਸਾ ਲੈਣਗੀਆਂ। ਫਾਈਨਲ ਸਮੇਤ ਕੁੱਲ 13 ਮੈਚ ਹੋਣਗੇ, 9 ਮੈਚ ਸ਼੍ਰੀਲੰਕਾ ਅਤੇ 4 ਪਾਕਿਸਤਾਨ ‘ਚ ਖੇਡੇ ਜਾਣਗੇ। ਸਾਰੇ ਮੈਚ ਡੇ-ਨਾਈਟ ਫਾਰਮੈਟ ਵਿੱਚ ਹੋਣਗੇ। ਪਾਕਿਸਤਾਨ ਵਿੱਚ ਸਾਰੇ ਮੈਚ ਦੁਪਹਿਰ 1:00 ਵਜੇ (1:30 PM IST) ਤੋਂ ਸ਼ੁਰੂ ਹੋਣਗੇ। ਇਸ ਦੇ ਨਾਲ ਹੀ ਸ਼੍ਰੀਲੰਕਾ ਦੇ ਸਾਰੇ ਮੈਚ ਦੁਪਹਿਰ 1:30 ਵਜੇ ਤੋਂ ਖੇਡੇ ਜਾਣਗੇ। ਭਾਰਤ ਅਤੇ ਸ਼੍ਰੀਲੰਕਾ ਦਾ ਸਮਾਂ ਬਰਾਬਰ ਹੈ।

ਵਨਡੇ ਏਸ਼ੀਆ ਕੱਪ ਪਹਿਲਾਂ 31 ਅਗਸਤ ਤੋਂ 17 ਸਤੰਬਰ ਤੱਕ ਖੇਡਿਆ ਜਾਣਾ ਸੀ ਪਰ ਹੁਣ ਸ਼ੁਰੂਆਤੀ ਮੈਚ ਦੀ ਤਰੀਕ ਬਦਲ ਕੇ 30 ਅਗਸਤ ਕਰ ਦਿੱਤੀ ਗਈ ਹੈ। ਟੂਰਨਾਮੈਂਟ ਵਿੱਚ 6 ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਦੋਵਾਂ ਗਰੁੱਪਾਂ ਦੀਆਂ ਟਾਪ 2-2 ਟੀਮਾਂ ਸੁਪਰ-4 ਪੜਾਅ ‘ਚ ਪਹੁੰਚਣਗੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...

ਅਮਰੀਕਾ ’ਚ ਹਵਾਈ ਸੇਵਾਵਾਂ ਠੱਪ! FAA ਨੇ ਸਾਰੀਆਂ ਉਡਾਣਾਂ ’ਤੇ ਲਗਾਈ ਰੋਕ, ਹਜ਼ਾਰਾਂ ਫਲਾਈਟਾਂ ਪ੍ਰਭਾਵਿਤ

ਸੰਯੁਕਤ ਰਾਜ ਅਮਰੀਕਾ ਭਰ ਦੀਆਂ ਸਾਰੀਆਂ ਉਡਾਣਾਂ ਸ਼ੁੱਕਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ...

CM ਮਾਨ ਦੀ ਪਾਕਿਸਤਾਨ ਫੇਰੀ ’ਤੇ ਸੰਕਟ! ਵਿਦੇਸ਼ ਮੰਤਰਾਲੇ ਨੇ ਦਿੱਤਾ ਸਖ਼ਤ ਸੰਕੇਤ

 ਸਰਕਾਰ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...