July 18, 2026, 6:28 pm
----------- Advertisement -----------
HomeNewsLatest Newsਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ ਦੂਜਾ ਵਨਡੇ ਮੀਂਹ ਕਾਰਨ ਰੱਦ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ ਦੂਜਾ ਵਨਡੇ ਮੀਂਹ ਕਾਰਨ ਰੱਦ

Published on

----------- Advertisement -----------

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ ਦੂਜਾ ਵਨਡੇ ਐਤਵਾਰ ਨੂੰ ਮੀਂਹ ਅਤੇ ਖਰਾਬ ਮੌਸਮ ਕਾਰਨ ਰੱਦ ਹੋ ਗਿਆ। ਇਸ ਮੈਚ ਵਿੱਚ ਸਿਰਫ਼ 12.5 ਓਵਰਾਂ ਦਾ ਹੀ ਖੇਡ ਸੰਭਵ ਹੋ ਸਕਿਆ। ਬਾਰਿਸ਼ ਕਾਰਨ ਅਕਸਰ ਪਰੇਸ਼ਾਨੀ ਆ ਰਹੀ ਸੀ ਜਿਸ ਤੋਂ ਬਾਅਦ ਮੈਚ ਅਧਿਕਾਰੀਆਂ ਨੇ ਮੈਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਹੁਣ 30 ਨਵੰਬਰ ਨੂੰ ਕ੍ਰਾਈਸਟਚਰਚ ਦੇ ਹੇਗਲੇ ਓਵਲ ਮੈਦਾਨ ‘ਤੇ ਸੀਰੀਜ਼ ਦਾ ਤੀਜਾ ਅਤੇ ਆਖਰੀ ਵਨਡੇ ਖੇਡਿਆ ਜਾਵੇਗਾ।
ਦੱਸ ਦਈਏ ਕਿ ਇਸ ਮੈਚ ‘ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਦਾ ਫੈਸਲਾ ਕੀਤਾ। 4.5 ਓਵਰਾਂ ‘ਚ ਬਿਨਾਂ ਕੋਈ ਵਿਕਟ ਗੁਆਏ ਭਾਰਤ ਨੇ 22 ਦੌੜਾਂ ਬਣਾਈਆਂ ਹੀ ਸਨ ਕਿ ਮਿਹ ਸ਼ੁਰੂ ਹੋ ਗਿਆ । ਜਦੋਂ 3 ਘੰਟੇ 47 ਮਿੰਟ ਬਾਅਦ ਖੇਡ ਮੁੜ ਸ਼ੁਰੂ ਹੋਈ ਤਾਂ ਇਸ ਨੂੰ 29-29 ਓਵਰ ਪ੍ਰਤੀ ਪਾਰੀ ਕਰ ਦਿੱਤਾ ਗਿਆ। ਜਦੋਂ 8 ਓਵਰ ਹੋਰ ਖੇਡੇ ਗਏ ਤਾਂ ਬਾਰਿਸ਼ ਫਿਰ ਸ਼ੁਰੂ ਹੋ ਗਈ। ਇਸ ਤੋਂ ਬਾਅਦ ਮੈਚ ਸੰਭਵ ਨਹੀਂ ਹੋ ਸਕਿਆ ਅਤੇ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਮੈਚ ਵਿੱਚ ਕੁੱਲ 12.5 ਓਵਰ ਖੇਡੇ ਗਏ, ਜਿਸ ਵਿੱਚ ਭਾਰਤ ਨੇ ਇੱਕ ਵਿਕਟ ਗੁਆ ਕੇ 89 ਦੌੜਾਂ ਬਣਾਈਆਂ। ਇਸ ਮੈਚ ਦੇ ਰੱਦ ਹੋਣ ਨਾਲ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ ਬੜ੍ਹਤ ਬਣਾ ਲਈ ਹੈ। ਫਿਲਹਾਲ ਕੀਵੀ ਟੀਮ ਸੀਰੀਜ਼ ‘ਚ 1-0 ਨਾਲ ਅੱਗੇ ਹੈ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਔਰਤ ਨੇ ਸੁੱਟੀ ਸਿਆਹੀ

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਸਿਆਹੀ ਸੁੱਟੇ ਜਾਣ ਦਾ ਮਾਮਲਾ ਸਾਹਮਣੇ...

ਤੀਜੇ ਵਿਆਹ ਮਗਰੋਂ ਆਮਿਰ ਖ਼ਾਨ ਨੂੰ ਨਾਮੀ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ, ਲਵ ਜਿਹਾਦ ਦਾ ਜ਼ਿਕਰ

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਤੀਜਾ ਵਿਆਹ ਕਰਾਉਣ ਤੋਂ ਬਾਅਦ ਇੱਕ ਨਾਮੀ ਗੈਂਗ ਵੱਲੋਂ...

FBI ਦੀ ਵੱਡੀ ਕਾਰਵਾਈ! ਅਮਰੀਕਾ ‘ਚ ਮੋਸਟ ਵਾਂਟੇਡ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕੀ ਐਫਬੀਆਈ ਨੇ ਭਾਰਤ ਨਾਲ ਜੁੜੇ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਤੀਸ਼...

PM Modi ਦੇ ਪੰਜਾਬ ਦੌਰੇ ਦੇ ਸਿਆਸੀ ਮਾਅਨੇ: ਬੰਨੀ ਹਰੀ ਪੱਗ, ਕਿਸਾਨਾਂ ਤੇ 54 ਸੀਟਾਂ ਨੂੰ ਸਾਧਣ ਲਈ ਬਣਾਇਆ ਮਾਸਟਰਪਲਾਨ

ਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਵਿੱਚ ਫ਼ਤਹਿ ਹਾਸਲ ਕਰਨ...

ਪੰਜਾਬ ਪੁਲਿਸ ਦਾ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ, FBI ਦੀ ਲਿਸਟ ‘ਚ ਨਾਮ ਸੀ ਸ਼ਾਮਲ

ਪੰਜਾਬ ਪੁਲਿਸ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ...

ਅਮਰੀਕਾ ਨੇ ਲਗਾਤਾਰ ਛੇਵੇਂ ਦਿਨ ਈਰਾਨ ਦੇ ਟਿਕਾਣਿਆਂ ‘ਤੇ ਕੀਤੀ ਬੰਬਾਰੀ, ਸੱਤ ਲੋਕਾਂ ਦੀ ਮੌਤ

ਅਮਰੀਕਾ ਨੇ ਰਾਤੋ-ਰਾਤ ਈਰਾਨ 'ਤੇ ਘਾਤਕ ਹਵਾਈ ਹਮਲੇ ਕੀਤੇ। ਈਰਾਨ ਦੇ ਸਰਕਾਰੀ ਮੀਡੀਆ ਅਨੁਸਾਰ,...

ਚੰਨੀ ਦੇ ਸੁਰ ਪਏ ਨਰਮ, 3 ਘੰਟੇ ਦੀ ਮੀਟਿੰਗ ਤੋਂ ਬਾਅਦ “All is Well” ਦਾ ਕੀਤਾ ਐਲਾਨ

ਪੰਜਾਬ ਕਾਂਗਰਸ ‘ਚ ਚੱਲ ਰਹੇ ਲੀਡਰਸ਼ਿਪ ਵਿਵਾਦ ਦੇ ਵਿਚਕਾਰ, ਸਾਬਕਾ ਮੁੱਖ ਮੰਤਰੀ ਤੇ ਸੰਸਦ...

ਸੋਨਮ ਵਾਂਗਚੁਕ ਨੂੰ ਬਣਾਇਆ ਜਾਵੇ ਦੇਸ਼ ਦਾ ਸਿੱਖਿਆ ਮੰਤਰੀ, ਅਰਵਿੰਦ ਕੇਜਰੀਵਾਲ ਨੇ ਚੁੱਕੀ ਮੰਗ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ...

PM ਮੋਦੀ ਦਾ ਚੰਡੀਗੜ੍ਹ ਦੌਰਾ, ਕਈ ਇਲਾਕਿਆਂ ‘ਚ ਨਹੀਂ ਚੱਲਣਗੀਆਂ ਸਕੂਲੀ ਬੱਸਾਂ, ਸਰਕੂਲਰ ਜਾਰੀ

ਚੰਡੀਗੜ੍ਹ ਦੇ ਕਈ ਨਿੱਜੀ ਸਕੂਲਾਂ ਨੇ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ...