ਓਲੰਪਿਕ ਤਮਗਾ ਜੇਤੂ ਇਲਾਵੇਨਿਲ ਵਲਾਰਿਵਨ ਨੇ ਰੀਓ ‘ਚ ਚੱਲ ਰਹੇ ISSF ਸ਼ੂਟਿੰਗ ਵਿਸ਼ਵ ਕੱਪ ‘ਚ 10 ਮੀਟਰ ਏਅਰ ਰਾਈਫਲ ‘ਚ ਸੋਨ ਤਮਗਾ ਜਿੱਤਿਆ ਹੈ। ਫਾਈਨਲ ‘ਚ ਉਹ 252.2 ਦਾ ਸਕੋਰ ਬਣਾ ਕੇ ਪਹਿਲੇ ਸਥਾਨ ‘ਤੇ ਰਹੀ। ਫਰਾਂਸ ਦੀ ਓਸੀਅਨ ਮੂਲਰ ਨੇ 251.9 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਜਦਕਿ ਚੀਨ ਦੇ ਝਾਂਗ ਜਿਆਲੇ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਦੱਸ ਦਈਏ ਕਿ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਭਾਰਤ ਦਾ ਸੰਦੀਪ ਸਿੰਘ 628.2 ਅੰਕਾਂ ਨਾਲ ਕੁਆਲੀਫਿਕੇਸ਼ਨ ਵਿੱਚ 14ਵੇਂ ਸਥਾਨ ’ਤੇ ਰਿਹਾ। ਸ਼ੁੱਕਰਵਾਰ ਨੂੰ ਇਲਾਵੇਨਿਲ ਨੇ ਸੰਦੀਪ ਦੇ ਨਾਲ ਮਿਲ ਕੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਵਿੱਚ 629.91 ਦਾ ਸੰਯੁਕਤ ਸਕੋਰ ਬਣਾਇਆ ਸੀ। ਇਸ ਈਵੈਂਟ ਦੇ ਤਮਗਾ ਦੌਰ ਵਿੱਚ ਚੌਥਾ ਅਤੇ ਆਖਰੀ ਸਥਾਨ ਇਜ਼ਰਾਈਲ ਨੂੰ ਮਿਲਿਆ, ਜਿਸ ਨੇ 42 ਟੀਮਾਂ ਦੇ ਮੁਕਾਬਲੇ ਵਿੱਚ ਭਾਰਤ ਨਾਲੋਂ 0.5 ਅੰਕ ਵੱਧ ਹਾਸਲ ਕੀਤੇ।
----------- Advertisement -----------
ਭਾਰਤੀ ਨਿਸ਼ਾਨੇਬਾਜ਼ ਇਲਾਵੇਨਿਲ ਨੇ ISSF ਵਿਸ਼ਵ ਕੱਪ ‘ਚ 10 ਮੀਟਰ ਏਅਰ ਰਾਈਫਲ ‘ਚ ਜਿੱਤਿਆ ਸੋਨ ਤਮਗਾ
Published on
----------- Advertisement -----------

----------- Advertisement -----------