April 21, 2026, 4:57 pm
----------- Advertisement -----------
HomeNewsNational-InternationalIPL 2023: ਵਿਰਾਟ ਅਤੇ ਫਾਫ ਇੱਕ-ਦੂਜੇ ਦਾ ਪੂਰਾ ਸਾਥ ਦੇਣ ਵਾਲੇ ਹਨ:...

IPL 2023: ਵਿਰਾਟ ਅਤੇ ਫਾਫ ਇੱਕ-ਦੂਜੇ ਦਾ ਪੂਰਾ ਸਾਥ ਦੇਣ ਵਾਲੇ ਹਨ: ਕ੍ਰਿਸ ਗੇਲ

Published on

----------- Advertisement -----------

ਰਾਯਲ ਚੈਲੇਂਜਰਸ ਬੰਗਲੌਰ ਨੇ ਐਤਵਾਰ ਰਾਤ ਬੰਗਲੌਰ ਸਥਿੱਤ ਐਮ. ਚਿੰਨਾਸਵਾਮੀ ਸਟੇਡੀਅਮ ’ਚ ਮੁੰਬਈ ਇੰਡੀਅੰਸ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਟਾਟਾ ਆਈਪੀਐਲ 2023 ’ਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਵਿਰਾਟ ਕੋਹਲੀ (82 ਰਨ, 49 ਗੇਂਦਾਂ 6X4, 5X6) ਅਤੇ ਕਪਤਾਨ ਫਾਫ ਡੂ ਪਲੇਸਿਸ (73 ਰਨ, 43 ਗੇਂਦਾਂ 5X4, 6X6) ਨੇ ਜਬਰਦਸਤ ਬੱਲੇਬਾਜੀ ਕਰਦੇ ਹੋਏ ਪਹਿਲੇ ਵਿਕਟ ਲਈ 148 ਰਨਾਂ ਦੀ ਸਾਂਝੇਦਾਰੀ ਕੀਤੀ, ਜਿਸਦੀ ਮਦਦ ਨਾਲ ਆਰਸੀਬੀ ਨੇ ਸਿਰਫ 16.2 ਓਵਰਾਂ ’ਚ ਜਿੱਤ ਦਰਜ ਕਰ ਲਈ। ਉਸ ਤੋਂ ਪਹਿਲਾਂ, ਤਿਲਕ ਵਰਮਾ ਦੀ 46 ਗੇਂਦਾਂ ’ਚ 84 ਰਨਾਂ ਦੀ ਜਬਰਦਸਤ ਪਾਰੀ ਸਨਸਨੀਖੇਜ ਰਹੀ, ਜਿਸ ’ਚ ਨੌ ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ। ਪਰ ਇਹ ਮੁੰਬਈ ਨੂੰ ਮਜਬੂਤ ਸਕੋਰ ਤੱਕ ਪਹੁੰਚਾਉਣ ਦੇ ਲਈ ਜਿਆਦਾ ਨਹੀਂ ਸੀ ਕਿਉਂਕਿ ਮਹਿਮਾਨ 171 ਰਨਾਂ ਦਾ ਸਕੋਰ ਦਾ ਬਚਾਅ ਕਰਨ ’ਚ ਫੇਲ੍ਹ ਰਹੇ।

ਜਿਓਸਿਨੇਮਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੇ ਆਰਸੀਬੀ ਵੱਲੋਂ ਟੀਚੇ ਦਾ ਪਿੱਛਾ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਜਿਸ ਤਰ੍ਹਾਂ ਨਾਲ ਆਰਸੀਬੀ ਨੇ 16 ਓਵਰਾਂ ’ਚ ਟੀਚਾ ਹਾਸਲ ਕਰ ਲਿਆ, ਇਸ ਨਾਲ ਬਾਅਦ ’ਚ ਰਾਯਲ ਚੈਲੇਂਜਰਸ ਨੂੰ ਟੂਰਨਾਮੈਂਟ ’ਚ ਰਨ ਰੇਟ ’ਚ ਲਾਭ ਮਿਲੇਗਾ।’ ਰੈਨਾ ਨੇ ਕਿਹਾ, ‘ਐਮਆਈ ਦੀ ਗੇਂਦਬਾਜੀ ਸਚਮੁਚ ਕਮਜੋਰ ਦਿਸ ਰਹੀ ਸੀ। ਅਜਿਹਾ ਲੱਗ ਹੀ ਨਹੀਂ ਰਿਹਾ ਸੀ ਕਿ ਵਿਕੇਟ ਗਿਰੇਗਾ।’

ਸਾਬਕਾ ਆਰਸੀਬੀ ਆਈਕਨ ਅਤੇ ਜਿਓਸਿਨੇਮਾ ਮਾਹਿਰ ਕ੍ਰਿਸ ਗੇਲ ਵੀ ਡੂ ਪਲੈਸਿਸ ਅਤੇ ਕੋਹਲੀ ਤੋਂ ਪ੍ਰਭਾਵਿਤ ਸਨ। ਉਨ੍ਹਾਂ ਨੇ ਕਿਹਾ, ‘ਅਸੀਂ ਜਾਣਦੇ ਹਾਂ ਕਿ ਫਾਫ ਦੇ ਕੋਲ ਕਲਾਸ ਹੈ। ਉਹ ਬਿਹਤਰੀਨ ਕਪਤਾਨ ਅਤੇ ਦਮਦਾਰ ਖਿਡਾਰੀ ਹਨ। ਉਨ੍ਹਾਂ ਨੇ ਅਜਿਹਾ ਅੰਤਰਰਾਸ਼ਟਰੀ ਕ੍ਰਿਕੇਟ ’ਚ ਵੀ ਕੀਤਾ ਹੈ, ਇਸ ਲਈ ਫਾਫ ਦੇ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ।’ ਗੇਲ ਨੇ ਕਿਹਾ, ‘ਇੱਕ ਗੱਲ ਮੈਂ ਤੁਹਾਨੂੰ ਦੱਸ ਸਕਦਾ ਹਾਂ, ਵਿਰਾਟ ਅਤੇ ਫਾਫ ਇੱਕ ਦੂਜੇ ’ਤੇ ਪੂਰਾ ਸਾਥ ਦੇਣ ਜਾ ਰਹੇ ਹਨ। ਉਨ੍ਹਾਂ ਦੇ ਸ਼ੁਰੂਆਤ ਕਰਨ ਦੇ ਅੰਦਾਜ ਨੂੰ ਦੇਖੋ, ਤਾਂ ਉਹ ਡਿੱਗਦੇ ਅਤੇ ਦੌੜ੍ਹਦੇ ਦਿਸਦੇ ਹਨ। ਗੇਂਦਬਾਜਾਂ ਅਤੇ ਟੀਮਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਕਿਉਂਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਇਹ ਦੋਵੇਂ ਤੁਹਾਨੂੰ ਲਗਭਗ 400 ਰਨਾਂ ਦੀ ਗਾਰੰਟੀ ਦਿੰਦੇ ਹਨ।’

ਆਰਪੀ ਸਿੰਘ ਨੇ ਨੌਜਵਾਨ ਬੱਲੇਬਾਜ ਤਿਲਕ ਵਰਮਾ ਦੀ ਸ਼ਲਾਘਾ ਕੀਤੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਐਮਆਈ ਵੱਲੋਂ ਜਲਦੀ ਵਿਗਟ ਗਵਾਉਣ ਦੇ ਬਾਅਦ ਉਨ੍ਹਾਂ ਨੇ ਸ਼ਲਾਘਾਯੋਗ ਬੱਲੇਬਾਜੀ ਕੀਤੀ। ਉਨ੍ਹਾਂ ਨੇ ਕਿਹਾ, ‘ਉਹ ਉਸ ਸਮੇਂ ਬੈਟਿੰਗ ਦੇ ਲਈ ਉਤਰੇ, ਜਦੋਂ ਐਮਆਈ ਸੰਘਰਸ਼ ਕਰ ਰਹੀ ਸੀ ਕਿਉਂਕਿ ਉਦੋਂ ਤੱਕ ਟਾਪ ਲੜੀ ਡਗਆਊਟ ’ਚ ਪਰਤ ਚੁੱਕਾ ਸੀ। ਪਰ ਉਨ੍ਹਾਂ ਨੇ ਪਾਰੀ ਨੂੰ ਫਿਰ ਤੋਂ ਸੰਵਾਰਿਆ ਅਤੇ ਫਿਰ ਖੁਦ ਵੱਡਾ ਸਕੋਰ ਬਣਾ ਕੇ ਸ਼ਲਾਘਾਯੋਗ ਬੱਲੇਬਾਜੀ ਕੀਤੀ।’ ਆਈ ਪੀ ਐਲ ‘ਚ ਸੋਮਵਾਰ ਨੂੰ ਚੇਨੰਈ ਸੂਪਰ ਕਿੰਗਸ ਸ਼ਾਮੀ 7:30 ਵਜੇ ਲਖਨਊ ਸੂਪਰ ਜਾਇੰਟਸ ਨਾਲ ਭਿੜੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੇਅਦਬੀ ਵਿਰੋਧੀ ਕਾਨੂੰਨ ‘ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ ਸਵਾਲ ਖੜ੍ਹੇ ਕਰਦੀ ਹੈ: ਬਲਤੇਜ ਪੰਨੂ

*ਚੰਡੀਗੜ੍ਹ, 20 ਅਪ੍ਰੈਲ 2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ...

ਸਟਾਰਟਅੱਪ ਪੰਜਾਬ ਨਾਲ ਸਾਂਝੇਦਾਰੀ ਤਹਿਤ ਐਨ.ਐਕਸ.ਪੀ ਸਟਾਰਟਅੱਪ ਚੈਲੇਂਜ ਪ੍ਰੋਗਰਾਮ ‘ਤੇ ਸਹਿਯੋਗ ਬਾਰੇ ਚਰਚਾ

*ਚੰਡੀਗੜ੍ਹ; 20 ਅਪ੍ਰੈਲ 2026*:ਪੰਜਾਬ ਨੂੰ ਗਲੋਬਲ ਸੈਮੀਕੰਡਕਟਰ ਅਤੇ ਐਡਵਾਂਸਡ ਇਲੈਕਟ੍ਰਾਨਿਕਸ ਈਕੋਸਿਸਟਮ ਖੇਤਰ ਵਿੱਚ ਮੋਹਰੀ...

ਹਰ ਯੋਗ ਲਾਭਪਾਤਰੀ ਤੱਕ ਸਮੇਂ ਸਿਰ ਪਾਰਦਰਸ਼ੀ ਢੰਗ ਨਾਲ ਲਾਭ ਪਹੁੰਚਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼

ਚੰਡੀਗੜ੍ਹ, 20 ਅਪ੍ਰੈਲ :ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ...

MP ਅੰਮ੍ਰਿਤਪਾਲ ਸਿੰਘ ਦੀ ਪਾਈ ਜਾ ਸਕਦੀ ਗ੍ਰਿਫਤਾਰੀ! ਅਸਾਮ ਪਹੁੰਚੀ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ

ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ।...

’ਗੈਂਗਸਟਰਾਂ ‘ਤੇ ਵਾਰ’ ਨਾਲ ਗੈਂਗਸਟਰ ਗਿਰੋਹਾਂ ਵਿੱਚ ਹੜਕੰਪ, ਹਜ਼ਾਰਾਂ ਦੇ ਖ਼ਿਲਾਫ਼ ਪੁਲਿਸ ਕਾਰਵਾਈ 

*ਚੰਡੀਗੜ੍ਹ; 20 ਅਪ੍ਰੈਲ 2026:ਪੰਜਾਬ ਵਿੱਚ ਸੰਗਠਿਤ ਅਪਰਾਧ ਦੇ ਖ਼ਿਲਾਫ਼ ਚੱਲ ਰਹੀ ਸਖ਼ਤ ਕਾਰਵਾਈ ਨੇ...

ਅਗਲੇ 3 ਤਿੰਨ ਲੂ ਦਾ ਅਲਰਟ, ਚੰਡੀਗੜ੍ਹ ਪ੍ਰਸ਼ਾਸਨ ਨੇ ਪਬਲਿਕ ਐਡਵਾਈਜਰੀ ਕੀਤੀ ਜਾਰੀ

ਪੰਜਾਬ ਤੇ ਚੰਡੀਗੜ੍ਹ ‘ਚ ਅਗਲੇ ਤਿੰਨ ਦਿਨ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।...

ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ/ਟਾਂਡਾ, 19 ਅਪ੍ਰੈਲ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ...