June 27, 2026, 5:10 pm
----------- Advertisement -----------
HomeNewsLatest Newsਉਹ ਪਿੱਛੋਂ ਸੂਰਿਅਕੁਮਾਰ ਦਾ ਬੱਲਾ ਅਤੇ ਉਨ੍ਹਾਂ ਦੇ ਪੈਰ ਫੜਨਾ ਚਾਹੁੰਦੇ ਹਨ,...

ਉਹ ਪਿੱਛੋਂ ਸੂਰਿਅਕੁਮਾਰ ਦਾ ਬੱਲਾ ਅਤੇ ਉਨ੍ਹਾਂ ਦੇ ਪੈਰ ਫੜਨਾ ਚਾਹੁੰਦੇ ਹਨ, ਅਜਿਹਾ ਹੈ ਉੁਨ੍ਹਾਂ ਦਾ ਫਾਰਮ : ਜਹੀਰ ਖਾਨ

Published on

----------- Advertisement -----------

ਸੂਰਿਆਕੁਮਾਰ ਯਾਦਵ ਇੱਕ ਵਾਰ ਫਿਰ ਆਪਣੇ ਟਾਪ ’ਤੇ ਸਨ, ਉਨ੍ਹਾਂ ਨੇ 83 (35 ਬਾਲਾਂ 7X4, 6X6) ਦੀ ਪਾਰੀ ਖੇਡੀ, ਜਿਸਦੀ ਮਦਦ ਨਾਲ ਮੁੰਬਈ ਇੰਡੀਅੰਸ ਨੇ ਮੰਗਲਵਾਰ ਦੀ ਉਮਸ ਭਰੀ ਰਾਤ ਨੂੰ ਵਾਨਖੇੜੇ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਦੇ ਮੈਚ ਨੰਬਰ 54 ’ਚ ਰਾਯਲ ਚੈਲੇਂਜਰਸ ਬੰਗਲੌਰ (ਆਰਸੀਬੀ) ਨੂੰ ਹਰਾ ਦਿੱਤਾ। ਜਿੱਤ ਦੇ ਲਈ 200 ਰਨਾਂ ਦੇ ਚੁਣੌਤੀ ਭਰੇ ਟਾਰਗੇਟ ਨੂੰ ਐਮਆਈ ਨੇ 16.3 ਓਵਰਾਂ ’ਚ ਤੈਅ ਕਰ ਲਿਆ ਅਤੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ। ਨੇਹਰ ਵਡੇਰਾ ਨੇ ਵੀ ਬੱਲੇ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 34 ਬਾਲਾਂ ’ਚ ਨਾਬਾਦ 52 ਰਨ ਬਣਾਏ। ਉਨ੍ਹਾਂ ਦੀ ਪਾਰੀ ’ਚ ਚਾਰ ਚੌਕੇ ਅਤੇ ਤਿੰਨ ਛੱਕੇ ਸ਼ਾਮਲ ਹਨ। ਇਸ ਤੋਂ ਪਹਿਲਾਂ ਆਰਸੀਬੀ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 199/6 ਸਕੋਰ ਬਣਾਇਆ, ਜਿਸਦਾ ਮੁੱਖ ਕਰੈਡਿਟ ਕਪਤਾਨ ਫਾਫ ਡੂ ਪਲੇਸਿਸ ਦੇ 63 ਰਨ (41 ਬਾਲਾਂ, 5X4, 3X6) ਅਤੇ ਗਲੇਨ ਮੈਕਸਵੇਲ ਦੇ 68 (33 ਬਾਲਾਂ, 8X4, 4X6) ਨੂੰ ਜਾਂਦਾ ਹੈ।

ਇਸ ਜਿੱਤ ਨਾਲ ਮੁੰਬਈ ਦੇ 11 ਮੈਚਾਂ ’ਚ 12 ਅੰਕ ਹੋ ਗਏ ਹਨ ਅਤੇ ਉਹ ਹੁਣ 10 ਟੀਮਾਂ ਦੀ ਲੜੀ ’ਚ ਤੀਜੇ ਨੰਬਰ ’ਤੇ ਹੈ। ਦੂਜੇ ਪਾਸੇ ਆਰਸੀਬੀ 11 ਮੈਚਾਂ ’ਚ 10 ਅੰਕਾਂ ਦੇ ਨਾਲ 7ਵੇਂ ਨੰਬਰ ’ਤੇ ਹੈ ਅਤੇ ਪਲੇ-ਆਫ ਦੀ ਦੌੜ ਤੇਜ ਹੁੰਦੀ ਜਾ ਰਹੀ ਹੈ।

ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਜਹੀਰ ਖਾਨ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਯਾਦਵ ਕਿੰਨੀ ਅਸਾਨੀ ਨਾਲ ਹਾਲਾਤਾਂ ’ਤੇ ਹਾਵੀ ਹੋ ਗਏ। ਉਨ੍ਹਾਂ ਨੇ ਕਿਹਾ, ‘ਉਨ੍ਹਾਂ ਨੂੰ ਪਿੱਛੋਂ ਸੂਰਿਆਕੁਮਾਰ ਯਾਦਵ ਦਾ ਬੱਲਾ ਫੜਨ ਅਤੇ ਉਨ੍ਹਾਂ ਦੇ ਪੈਰ ਖਿੱਚਣ ਦੀ ਲੋੜ ਹੈ, ਉਹ ਅਜਿਹੀ ਬੈਟਿੰਗ ਕਰ ਰਹੇ ਹਨ। ਮੁਸ਼ਕਿਲ ਦੌਰ ਸੀ ਪਰ ਜਦੋਂ ਉਨ੍ਹਾਂ ਨੇ ਆਪਣੀ ਲੈਅ ਫੜੀ ਤਾਂ ਹਾਲਾਤਾਂ ਵਧੀਆ ਅਤੇ ਹੋਰ ਵੀ ਬਿਹਤਰ ਹੁੰਦੇ ਚਲੇ ਗਏ। ਇਹ ਬਾਲਰਾਂ ਦੇ ਲਈ ਕਦੇ ਵੀ ਚੰਗੀ ਖਬਰ ਨਹੀਂ ਹੋਵੇਗੀ।’ ਭਾਰਤ ਦੇ ਸਾਬਕਾ ਤੇਜ ਬਾਲਰ ਨੇ ਕਿਹਾ, ‘ਜਿਸ ਤਰ੍ਹਾਂ ਨਾਲ ਉਹ ਬੈਟਿੰਗ ਕਰਦੇ ਹਨ ਅਤੇ ਜਿਸ ਤਰ੍ਹਾਂ ਨਾਲ ਉਹ ਅਪ੍ਰੋਚ ਕਰਦੇ ਹਨ, ਕੋਈ ਵੀ ਫੀਲਡ ਪਲੇਸਮੈਂਟ ਵਿਰੋਧੀਆਂ ਦੀ ਮਦਦ ਨਹੀਂ ਕਰ ਸਕਦਾ। ਹਰ ਵਾਰ ਜਦੋਂ ਮੈਂ ਉਨ੍ਹਾਂ ਨੂੰ ਬੈਟਿੰਗ ਕਰਦੇ ਹੋਏ ਦੇਖਦਾ ਹਾਂ, ਤਾਂ ਅਜਿਹਾ ਲੱਗਦਾ ਹੈ ਕਿ ਬਾਲਰ ਆਫ ਸਟੰਪ ਦੇ ਬਾਹਰ ਬਾÇਲੰਗ ਕਰਨ ਦੀ ਕੋਸ਼ਿਸ਼ ਕਰਦੇ ਹਨ, ਚਾਰ ਖਿਡਾਰੀਆਂ ਦੇ ਨਾਲ ਗੈਪਸ ਨੂੰ ਪੈਕ ਕਰ ਦਿੰਦੇ ਹਨ ਅਤੇ ਐਸਕੇਆਈ ਫਿਰ ਵੀ ਚੌਕੇ ਮਾਰ ਰਿਹਾ ਹੁੰਦਾ ਹੈ ਅਤੇ ਤੁਸੀਂ ਉਸਨੂੰ ਰੋਕ ਨਹੀਂ ਸਕਦੇ।’

ਟਾਟਾ ਆਈਪੀਐਲ ਦੇ ਇਤਿਹਾਸ ’ਚ ਇਹ ਤੀਜੀ ਵਾਰ ਸੀ ਜਦੋਂ ਮੁੰਬਈ ਨੇ 17 ਓਵਰਾਂ ’ਚ 190 ਤੋਂ ਜਿਆਦਾ ਰਨਾਂ ਦੇ ਟਾਰਗੇਟ ਨੂੰ ਹਾਸਲ ਕਰ ਲਿਆ, ਅਜਿਹਾ ਕਰਨ ਵਾਲੀ ਉਹ ਇਕੱਲੀ ਟੀਮ ਹੈ।

ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੇ ਸੀਜਨ ਦੀ ਹੋਲੀ ਸ਼ੁਰੂਆਤ ਦੇ ਬਾਵਜੂਦ ਇਸ ਵਾਪਸੀ ਦੇ ਲਈ ਟੀਮ ’ਚ ਪ੍ਰਚੱਲਿਤ ਜੇਤੂ ਸੱਭਿਆਚਾਰ ਨੂੰ ਕਰੈਡਿਟ ਦਿੱਤਾ। ਉਨ੍ਹਾਂ ਨੇ ਕਿਹਾ, ‘ਸੂਰਿਆਕੁਮਾਰ ਯਾਦਵ ਦੇ ਜਸ਼ਨ ਨੇ ਦਿਖਾਇਆ ਹੈ ਕਿ ਇੱਕ ਟੀਮ ਕਿੰਨੀ ਅਸਾਨੀ ਨਾਲ 200 ਰਨਾਂ ਦਾ ਪਿੱਛਾ ਕਰ ਸਕਦੀ ਹੈ। ਉਹ ਸ਼ਾਨਦਾਰ ਫਾਰਮ ’ਚ ਹੈ ਅਤੇ ਇਹ ਸਾਨੂੰ ਯਾਦ ਦਵਾਉਂਦਾ ਹੈ ਕਿ ਐਮਆਈ ਟਾਰਗੇਟ ਨੂੰ ਪਾਰ ਕਰਨ ਅਤ ਵਾਪਸ ਕਰਨਾ ਜਾਣਦੀ ਹੈ। ਉਨ੍ਹਾਂ ਨੇ ਪੰਜ ਵਾਰ ਟ੍ਰਾਫੀ ਜਿੱਤੀ ਹੈ ਅਤੇ ਹਰ ਸਾਲ ਉਨ੍ਹਾਂ ਦੇ ਲਾਕਰ ਰੂਮ ’ਚ ਇੱਕ ਮੈਚ ਵਿਨਰ ਹੁੰਦਾ ਹੈ। ਚਾਹੇ ਤਿਲਕ ਵਰਮਾ ਹੋਵੇ, ਵਡੇਰਾ ਹੋਵੇ, ਗ੍ਰੀਨ ਹੋਵੇ, ਟਿਮ ਡੇਵਿਡ ਹੋਵੇ ਅਤੇ ਸਭ ਤੋਂ ਵੱਡੇ ਪੀਯੁਸ਼ ਚਾਵਲਾ ਹੋਣ। ਉਹ ਐਮਆਈ ਦੇ ਲਈ ਵਿਕਟਾਂ ਲੈਣ ਦੇ ਲਈ ਹਮੇਸ਼ਾ ਮਹੱਤਵਪੂਰਣ ਪਲਾਂ ’ਚ ਬਾÇਲੰਗ ਕਰਦੇ ਹਨ। ਇਹੀ ਕਾਰਨ ਹੈ ਕਿ ਆਈਪੀਐਲ ’ਚ ਉਨ੍ਹਾਂ ਦਾ ਦਬਦਬਾ ਹੈ। ਅੰਕ ਲੜੀ ’ਚ ਉਹ 8ਵੇਂ ਨੰਬਰ ਤੋਂ ਤੀਜੇ ਨੰਬਰ ’ਤੇ ਪਹੁੰਚਣਾ ਹਰ ਟੀਮ ਦੇ ਲਈ ਸੰਭਵ ਨਹੀਂ ਹੈ।’

ਇੱਕ ਹੋਰ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਗ੍ਰੀਮ ਸਮਿਥ ਨੇ ਐਮਆਈ ਦੇ ਪ੍ਰਭਾਵੀ ਦੋ ਬਿੰਦੂਆਂ ’ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ, ‘ਅਸੀਂ ਅੱਜ ਰਾਤੀ ਦੋ ਬਿੰਦੂਆਂ ਦੇ ਮਹੱਤਵ ਦੇ ਬਾਰੇ ’ਚ ਗੱਲ ਕੀਤੀ। ਮੈਂ ਸਿਰਫ ਸੋਚ ਰਿਹਾ ਸੀ, ਮੈਨੂੰ ਯਾਦ ਨਹੀਂ ਹੈ ਕਿ ਐਮਆਈ ਨੇ ਇਸ ਸੀਜਨ ’ਚ ਇੱਕ ਸ਼ਾਨਦਾਰ ਮੈਚ ਕਦੋਂ ਖੇਡਿਆ ਸੀ, ਪਰ ਉਨ੍ਹਾਂ ਨੇ ਖੁਦ ਨੂੰ ਕਿਸੇ ਤਰ੍ਹਾਂ ਟੇਬਲ ’ਚ ਤੀਜੇ ਨੰਬਰ ’ਤੇ ਪਾਇਆ। ਅੱਜ ਰਾਤ ਦੇ ਦੋ ਅੰਕ ਮਹੱਤਵਪੂਰਣ ਸਨ। ਉਨ੍ਹਾਂ ਨੇ 200 ਰਨਾਂ ਦਾ ਪਿੱਛਾ ਕਰਨਾ ਸੀ ਅਤੇ ਬਾਲਰ ਉਦਾਸ ਦਿਸੇ। ਪਰ ਅੱਜ ਰਾਤ ਉਨ੍ਹਾਂ ਦੇ ਲਈ ਸਕਾਰਾਤਮਕ ਚੀਜਾਂ ਸਨ। ਉਨ੍ਹਾਂ ਨੇ ਕੈਚਿੰਗ ’ਚ ਸੁਧਾਰ ਕਰਨ ਦੀ ਜਰੂਰਤ ਹੈ ਪਰ ਬੱਲੇ ਦੇ ਨਾਲ ਦੂਜੇ ਹਾਫ ’ਚ ਉਨ੍ਹਾਂ ਨੇ ਖੇਡ ਜਿੱਤ ਲਿਆ। ਉਹ ਟਾਰਗੇਟ ਦਾ ਪਿੱਛਾ ਕਰਨ ਵਾਲੀ ਸ਼ਾਨਦਾਰ ਟੀਮ ਹੈ, ਮਜਬੂਤ ਬੈਟਿੰਗ ਇਕਾਈ ਹੈ ਅਤੇ ਉਨ੍ਹਾਂ ਨੇ ਕੁਝ ਬਿਹਤਰੀਨ ਪ੍ਰਦਰਸ਼ਨ ਕਰਕੇ ਆਪਣਾ ਦਬਦਬਾ ਦਿਖਾਇਆ ਹੈ।’

ਬੁੱਧਵਾਰ ਸ਼ਾਮ ਨੂੰ 7:30 ਬਜੇ ਚੇਨੰਈ ਸੂਪਰ ਕਿੰਗਸ ਦਾ ਸਾਹਮਣਾ ਦਿੱਲੀ ਕੈਪੀਟਲਸ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...