ਰਾਜਸਥਾਨ ਰਾਇਲਜ਼ (RR) ਦੇ ਕਪਤਾਨ ਸੰਜੂ ਸੈਮਸਨ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸੰਜੂ ‘ਤੇ ਬੁੱਧਵਾਰ ਨੂੰ ਜੈਪੁਰ ‘ਚ ਗੁਜਰਾਤ ਟਾਈਟਨਸ (ਜੀਟੀ) ਦੇ ਖਿਲਾਫ ਮੈਚ ‘ਚ ਹੌਲੀ ਓਵਰ ਰੇਟ ਲਈ ਜੁਰਮਾਨਾ ਲਗਾਇਆ ਗਿਆ। ਇੰਡੀਅਨ ਪ੍ਰੀਮੀਅਰ ਲੀਗ (IPL) ਨੇ ਇਹ ਜਾਣਕਾਰੀ ਦਿੱਤੀ।
ਦੱਸ ਦਈਏ ਕਿ IPL ਦੇ 17ਵੇਂ ਸੀਜ਼ਨ ‘ਚ ਬੁੱਧਵਾਰ ਨੂੰ ਰਾਜਸਥਾਨ ਰਾਇਲਸ ਨੂੰ ਇਸ ਸੀਜ਼ਨ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਨੇ 20 ਓਵਰਾਂ ‘ਚ 3 ਵਿਕਟਾਂ ‘ਤੇ 196 ਦੌੜਾਂ ਬਣਾਈਆਂ। ਗੁਜਰਾਤ ਨੇ 197 ਦੌੜਾਂ ਦਾ ਟੀਚਾ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ।
ਆਈਪੀਐਲ ਅਧਿਕਾਰੀਆਂ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਰਾਜਸਥਾਨ ਦੀ ਟੀਮ ਦੀ ਇਹ ਪਹਿਲੀ ਗਲਤੀ ਸੀ, ਇਸ ਲਈ ਆਈਪੀਐਲ ਕੋਡ ਆਫ ਕੰਡਕਟ ਦੇ ਮੁਤਾਬਕ ਘੱਟ ਤੋਂ ਘੱਟ ਸਜ਼ਾ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਦਿੱਲੀ ਕੈਪੀਟਲਜ਼ (ਡੀਸੀ) ਦੇ ਕਪਤਾਨ ਰਿਸ਼ਭ ਪੰਤ ਨੂੰ ਲਗਾਤਾਰ ਦੋ ਮੈਚਾਂ ਵਿੱਚ ਹੌਲੀ ਓਵਰ ਰੇਟਿੰਗ ਲਈ ਜੁਰਮਾਨਾ ਲਗਾਇਆ ਜਾ ਚੁੱਕਾ ਹੈ।
----------- Advertisement -----------
ਰਾਜਸਥਾਨ ਰਾਇਲਜ਼ (RR) ਦੇ ਕਪਤਾਨ ਸੰਜੂ ਸੈਮਸਨ ‘ਤੇ 12 ਲੱਖ ਰੁਪਏ ਦਾ ਜੁਰਮਾਨਾ; ਇਹ ਹੈ ਵੱਡਾ ਕਾਰਨ
Published on
----------- Advertisement -----------
----------- Advertisement -----------












