ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਮਿੰਨੀ ਨਿਲਾਮੀ ਦੁਬਈ ਵਿੱਚ ਜਾਰੀ ਹੈ। ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਉਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 24.75 ਕਰੋੜ ਰੁਪਏ ਵਿੱਚ ਖਰੀਦਿਆ, ਗੁਜਰਾਤ ਨੇ ਵੀ ਉਸ ਲਈ ਅੰਤ ਤੱਕ ਬੋਲੀ ਲਗਾਈ।
ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਲਈ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਸ਼ੁਰੂਆਤੀ ਬੋਲੀ ਦੀ ਜੰਗ ਸੀ। ਦਿੱਲੀ ਨੇ 9.60 ਕਰੋੜ ਰੁਪਏ ਅਤੇ ਮੁੰਬਈ ਨੇ 10 ਕਰੋੜ ਰੁਪਏ ਤੱਕ ਦੀ ਬੋਲੀ ਲਗਾਈ। ਇੱਥੋਂ ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਬੋਲੀ ਦੀ ਜੰਗ ਜਾਰੀ ਰਹੀ । ਆਖਰਕਾਰ ਕੋਲਕਾਤਾ ਨਾਈਟ ਰਾਈਡਰਜ਼ ਨੇ ਉਸਨੂੰ 24.75 ਕਰੋੜ ਰੁਪਏ ਵਿੱਚ ਖਰੀਦਿਆ।
ਸ਼ੁਭਮ ਦੂਬੇ 5.80 ਕਰੋੜ ਰੁਪਏ ‘ਚ ਵਿਕੇ, ਉਨ੍ਹਾਂ ਨੂੰ ਰਾਜਸਥਾਨ ਰਾਇਲਸ ਨੇ ਖਰੀਦਿਆ। ਆਸਟ੍ਰੇਲੀਆ ਦੇ ਪੈਟ ਕਮਿੰਸ 20.50 ਕਰੋੜ ਰੁਪਏ ‘ਚ ਵੇਚਿਆ ਗਿਆ। ਉਸ ਨੂੰ ਸਟਾਰਕ ਤੋਂ ਡੇਢ ਘੰਟਾ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ ਸੀ। ਇਸ ਨਿਲਾਮੀ ਵਿੱਚ ਹਰਸ਼ਲ ਪਟੇਲ ਸਭ ਤੋਂ ਮਹਿੰਗੇ ਭਾਰਤੀ ਬਣੇ। ਉਸ ਨੂੰ ਪੰਜਾਬ ਕਿੰਗਜ਼ ਨੇ 11.75 ਕਰੋੜ ਰੁਪਏ ਵਿੱਚ ਖਰੀਦਿਆ।
ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ 14 ਕਰੋੜ ਰੁਪਏ ‘ਚ ਚੇਨਈ ਸੁਪਰ ਕਿੰਗਜ਼ ਨਾਲ ਜੁੜ ਗਏ ਹਨ। ਰਚਿਨ ਰਵਿੰਦਰ ਮਹਿਜ਼ 1.80 ਕਰੋੜ ਰੁਪਏ ਵਿੱਚ ਵਿਕੇ। ਸ੍ਰੀਲੰਕਾ ਦਾ ਵਨਿੰਦੂ ਹਸਾਰੰਗਾ ਵੀ 1.50 ਕਰੋੜ ਰੁਪਏ ਵਿੱਚ ਹੈਦਰਾਬਾਦ ਦਾ ਹਿੱਸਾ ਬਣਿਆ। ਜਦੋਂ ਕਿ ਆਸਟ੍ਰੇਲੀਆ ਦੇ ਸਟੀਵ ਸਮਿਥ ਅਤੇ ਨਿਊਜ਼ੀਲੈਂਡ ਦੇ ਲਾਕੀ ਫਰਗੂਸਨ ਨਾ ਵਿਕਣ ਵਾਲੇ ਰਹੇ।
ਆਸਟ੍ਰੇਲੀਆ ਲਈ ਵਨਡੇ ਵਿਸ਼ਵ ਕੱਪ ‘ਚ ਹੀਰੋ ਰਹੇ ਟ੍ਰੈਵਿਸ ਹੈੱਡ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 6.80 ਕਰੋੜ ਰੁਪਏ ‘ਚ ਖਰੀਦਿਆ। ਚੇਨਈ ਨੇ ਵੀ ਉਸ ਲਈ ਬੋਲੀ ਲਗਾਈ। ਟ੍ਰੈਵਿਸ ਹੈੱਡ ਦੀ ਬੇਸ ਕੀਮਤ 2 ਕਰੋੜ ਰੁਪਏ ਸੀ। ਹੇਡ ਨੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਅਰਧ ਸੈਂਕੜੇ ਅਤੇ ਫਾਈਨਲ ‘ਚ ਭਾਰਤ ਖਿਲਾਫ ਸੈਂਕੜਾ ਲਗਾਇਆ ਸੀ।
----------- Advertisement -----------
IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ, ਦੂਜੇ ਨੰਬਰ ‘ਤੇ ਪੈਟ ਕਮਿੰਸ, ਪੜ੍ਹੋ detail
Published on
----------- Advertisement -----------
----------- Advertisement -----------












