ਖੇਲੋ ਇੰਡੀਆ ਯੂਥ ਖੇਡਾਂ ਦੇ ਛੇਵੇਂ ਦਿਨ ਹਾਕੀ ਦੇ ਫਾਈਨਲ ਮੁਕਾਬਲੇ ਹੋਏ। ਹਾਕੀ ਵਿੱਚ ਪੰਜਾਬ ਦੀ ਟੀਮ ਨੇ ਯੂਪੀ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਪੰਜਾਬ ਨੇ ਯੂਪੀ ਨੂੰ 3-1 ਨਾਲ ਹਰਾਇਆ। ਆਪਣੀ ਜਿੱਤ ਤੋਂ ਬਾਅਦ, ਹਾਕੀ ਪੰਜਾਬ ਦੇ ਮੁੰਡਿਆਂ ਨੇ ਡੀ.ਜੇ ਵਾਲੇ ਨੂੰ ਸਿੱਧੂ ਮੂਸੇਵਾਲਾ ਦੇ ਗੀਤ ਵਜਾਉਣ ਦੀ ਬੇਨਤੀ ਕੀਤੀ ਅਤੇ ਜਿੱਤ ਦਾ ਜਸ਼ਨ ਮਨਾਇਆ। ਡੀ.ਜੇ ਵਾਲੇ ਨੇ ਬੇਨਤੀ ਮੰਨਦਿਆਂ ਮਰਹੂਮ ਗਾਇਕ-ਸਿਆਸਤਦਾਨ ਸਿੱਧੂ ਮੂਸੇਵਾਲਾ ਦਾ ‘ਦਿ ਲਾਸਟ ਰਾਈਡ’ ਅਤੇ ‘ਬਾਪੂ’ ਗੀਤ ਵਜਾਇਆ।
ਦੱਸ ਦਈਏ ਕਿ ਫੁੱਟਬਾਲ ਦੇ ਸੈਮੀਫਾਈਨਲ ਮੈਚ ਪੰਜਾਬ ਯੂਨੀਵਰਸਿਟੀ ਵਿਖੇ ਹੋਣਗੇ। ਫੁੱਟਬਾਲ ਮੈਚ ਹਰਿਆਣਾ ਬਨਾਮ ਝਾਰਖੰਡ, ਹਰਿਆਣਾ ਬਨਾਮ ਤਾਮਿਲਨਾਡੂ, ਸਾਈਕਲਿੰਗ, ਟੇਬਲ ਟੈਨਿਸ, ਤੈਰਾਕੀ, ਹੈਂਡਬਾਲ, ਬਾਸਕਟਬਾਲ, ਖੋ-ਖੋ, ਮੁੱਕੇਬਾਜ਼ੀ ਅਤੇ ਜੂਡੋ ਦੀਆਂ ਵੱਖ-ਵੱਖ ਵਰਗਾਂ ਦੇ ਮੁਕਾਬਲੇ ਖੇਡੇ ਜਾਣਗੇ।
ਖੇਲੋ ਇੰਡੀਆ ਯੁਵਾ ਖੇਡਾਂ ਦੀ ਤਗਮਾ ਸੂਚੀ ਵਿੱਚ ਹਰਿਆਣਾ ਅਜੇ ਵੀ ਸਭ ਤੋਂ ਅੱਗੇ ਹੈ ਅਤੇ ਵੀਰਵਾਰ ਸ਼ਾਮ 5 ਵਜੇ ਤੱਕ ਹਰਿਆਣਾ ਨੇ 96 ਤਗਮੇ ਜਿੱਤੇ ਹਨ। ਇਨ੍ਹਾਂ ਵਿੱਚ 33 ਸੋਨ, 27 ਚਾਂਦੀ ਅਤੇ 36 ਕਾਂਸੀ ਦੇ ਤਗਮੇ ਸ਼ਾਮਲ ਹਨ। ਵੀਰਵਾਰ ਸ਼ਾਮ 5 ਵਜੇ ਤੱਕ ਹਰਿਆਣਾ ਦੇ ਖਿਡਾਰੀਆਂ ਨੇ ਐਥਲੈਟਿਕਸ ਵਿੱਚ ਤਿੰਨ ਸੋਨ, ਛੇ ਚਾਂਦੀ ਅਤੇ ਪੰਜ ਕਾਂਸੀ ਦੇ ਨਾਲ ਕੁੱਲ 14 ਤਗਮੇ ਜਿੱਤੇ ਹਨ। ਬੈਡਮਿੰਟਨ ਵਿਚ ਇਕ ਸੋਨ ਅਤੇ ਇਕ ਕਾਂਸੀ ਦਾ ਤਗਮਾ ਹਰਿਆਣਾ ਦੇ ਖਿਡਾਰੀਆਂ ਦੇ ਝੋਲੇ ਵਿਚ ਆਇਆ ਹੈ। ਸਾਈਕਲਿੰਗ ਵਿੱਚ ਦੋ ਸੋਨ ਅਤੇ ਛੇ ਕਾਂਸੀ ਦੇ ਤਗਮੇ ਖਿਡਾਰੀਆਂ ਨੇ ਜਿੱਤੇ ਹਨ ਜਦੋਂ ਕਿ ਗੱਤਕੇ ਵਿੱਚ ਇੱਕ ਸੋਨ ਅਤੇ ਤਿੰਨ ਚਾਂਦੀ ਦੇ ਤਗਮੇ ਜਿੱਤੇ ਹਨ।
----------- Advertisement -----------
ਖੇਲੋ ਇੰਡੀਆ ਯੂਥ ਗੇਮਜ਼: ਪੰਜਾਬ ਨੇ ਹਾਕੀ ‘ਚ ਯੂਪੀ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ
Published on
----------- Advertisement -----------
----------- Advertisement -----------












